International

ਕੈਨੇਡਾ ਤੋਂ ਚੋਰੀ ਹੋਇਆ 184 ਕਰੋੜ ਦਾ ਸੋਨਾ ਭਾਰਤ ’ਚ ਹੋ ਸਕਦੈ

ਟੋਰਾਂਟੋ – ਕੈਨੇਡਾ ਦੇ ਇਤਿਹਾਸ ਵਿਚ ਸੋਨੇ ਦੀ ਚੋਰੀ ਦੀ ਸਭ ਤੋਂ ਵੱਡੀ ਘਟਨਾ ਪਿਛਲੇ ਸਾਲ ਵਾਪਰੀ ਸੀ। ਪੁਲਿਸ ਅਜੇ ਤੱਕ ਸੋਨਾ ਬਰਾਮਦ ਨਹੀਂ ਕਰ ਸਕੀ ਹੈ। 9 ਦੋਸ਼ੀਆਂ ਖਿਲਾਫ ਸੋਨਾ ਚੋਰੀ ਦੇ ਦੋਸ਼ ਲਗਾਏ ਗਏ ਸਨ। ਦੋਸ਼ੀਆਂ ਨੇ 17 ਅਪ੍ਰੈਲ ਨੂੰ ਟੋਰਾਂਟੋ ਦੇ ਪੀਅਰਸਨ ਏਅਰਪੋਰਟ ‘’ਤੇ ਵਾਰਦਾਤ ਨੂੰ ਅੰਜ਼ਾਮ ਦਿੱਤਾ ਸੀ। ਏਅਰ ਕੈਨੇਡਾ ਕਾਰਗੋ ਟਰਮੀਨਲ ਤੋਂ 6600 ਸੋਨੇ ਦੀਆਂ ਬਾਰਾਂ ਚੋਰੀ ਹੋ ਗਈਆਂ। ਜੋ ਅਜੇ ਤੱਕ ਬਰਾਮਦ ਨਹੀਂ ਹੋ ਸਕਿਆ ਹੈ।ਇਹ ਜਾਣਕਾਰੀ ਪੁਲਿਸ ਸੇਵਾ ਬੋਰਡ ਦੀ 21 ਜੂਨ ਨੂੰ ਹੋਈ ਮੀਟਿੰਗ ਦੌਰਾਨ ਦਿੱਤੀ ਗਈ। ਜਿਸ ਦੇ ਵੇਰਵੇ ਹੁਣ ਕੈਨੇਡੀਅਨ ਮੀਡੀਆ ਨੇ ਵੀ ਜਾਰੀ ਕੀਤੇ ਹਨ। ਇਹ ਕੈਨੇਡੀਅਨ ਇਤਿਹਾਸ ਦੀ ਸਭ ਤੋਂ ਵੱਡੀ ਚੋਰੀ ਮੰਨੀ ਜਾਂਦੀ ਹੈ। ਚੋਰੀ ਹੋਏ ਸੋਨੇ ਦੀ ਕੀਮਤ 30 ਮਿਲੀਅਨ ਕੈਨੇਡੀਅਨ ਡਾਲਰ (ਲਗਭਗ 184 ਕਰੋੜ ਰੁਪਏ) ਦੱਸੀ ਜਾਂਦੀ ਹੈ।ਪੀਲ ਪੁਲਿਸ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਮੁਲਜ਼ਮਾਂ ਨੇ ਸੋਨਾ ਭਾਰਤ ਵਿੱਚ ਛੁਪਾ ਕੇ ਰੱਖਿਆ ਹੋ ਸਕਦਾ ਹੈ। ਪੀਲ ਰੀਜਨਲ ਪੁਲਿਸ ਚੀਫ਼ ਇਨਵੈਸਟੀਗੇਟਰ ਡਿਟੈਕਟਿਵ ਸਾਰਜੈਂਟ ਮਾਈਕ ਮੈਵਿਟੀ ਨੇ ਇਸ ਸਬੰਧ ਵਿੱਚ ਇੱਕ ਬਿਆਨ ਜਾਰੀ ਕੀਤਾ ਹੈ। ਉਸ ਨੇ ਖ਼ਦਸ਼ਾ ਜ਼ਾਹਰ ਕੀਤਾ ਕਿ ਮੁਲਜ਼ਮ ਉਨ੍ਹਾਂ ਦੇਸ਼ਾਂ ਵਿਚ ਸੋਨਾ ਛੁਪਾ ਸਕਦੇ ਹਨ ਜਿੱਥੇ ਸੋਨੇ ਦੀ ਬਹੁਤਾਤ ਹੈ। ਉਸ ਨੇ ਭਾਰਤ ਅਤੇ ਦੁਬਈ ਵੱਲ ਇਸ਼ਾਰਾ ਕੀਤਾ। ਮਾਵੀਟੀ ਨੇ ਕਿਹਾ ਕਿ ਸੀਰੀਅਲ ਨੰਬਰਾਂ ਵਾਲਾ ਸੋਨਾ ਇਨ੍ਹਾਂ ਦੇਸ਼ਾਂ ਵਿੱਚ ਲਿਜਾਇਆ ਜਾ ਸਕਦਾ ਹੈ।

Related posts

ਆਰਥਿਕ ਸੰਕਟ ਨਾਲ ਜੂਝ ਰਹੇ ਦੇਸ਼ਾਂ ਦੀ ਮਦਦ ਕਰੇ ਵਿਸ਼ਵ ਬੈਂਕ : ਸੀਤਾਰਮਨ

Bunty

ਲੰਡਨ ’ਚ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ, ਵਿਰਾਸਤ ਦੀ ਪੜਚੋਲ ਕਰਦੀ ਨਵੀਂ ਪ੍ਰਦਰਸ਼ਨੀ ਖੁੱਲੀ

Bunty

ਗ੍ਰਿਫ਼ਤਾਰੀ ਦੇ ਡਰੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਦੇਸ਼ ਛੱਡ ਕੇ ਦੁਬਈ ਜਾਣਾ ਚਾਹੁੰਦੇ ਸਨ ਸ਼੍ਰੀਲੰਕਾ ਦੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ, ਕਰਨਾ ਪਿਆ ਨਮੋਸ਼ੀ ਦਾ ਸਾਹਮਣਾ

Bunty