International

ਕੈਨੇਡਾ ਦੇ ਓਨਟਾਰੀਓ ਸੂਬੇ ਦੇ ‘ਚ ਅਸਥੀਆਂ ਜਲ ਪ੍ਰਵਾਹ ਕਰਨ ਲਈ ਕੀਰਤਪੁਰ ਪਾਰਕ ਦਾ ਉਦਘਾਟਨ

ਟੋਰਾਟੋ – ਕੈਨੇਡਾ ਦੇ ਸੂਬੇ ਓਨਟਾਰੀਓ ਵਿੱਚ ਓਨਟਾਰੀਓ ਖਾਲਸਾ ਦਰਬਾਰ ਗੁਰਦੁਆਰਾ ਡਿਕਸੀ ਰੋਡ ਗੁਰਦੁਆਰਾ ਸਾਹਿਬ ਵਿਖੇ ਕੀਰਤਪੁਰ ਪਾਰਕ ਦਾ ਉਦਘਾਟਨ ਕੀਤ ਗਿਆ। ਹੁਣ ਅਸਥੀਆਂ ਨੂੰ ਕੈਨੇਡਾ ਵਿੱਚ ਹੀ ਜਲ ਪ੍ਰਵਾਹ ਕੀਤਾ ਜਾ ਸਕਦੈ। ਇਹ ਭਾਈਚਾਰੇ ਲਈ ਇਤਿਹਾਸਕ ਪਲ ਹਨ। ਕੀਰਤਪੁਰ ਸਾਹਿਬ ਪਾਰਕ ਅੱਜ ਅਧਿਕਾਰਤ ਤੌਰ ‘ਤੇ ਖੋਲ੍ਹਿਆ ਗਿਆ। ਅਸਥੀਆਂ ਨੂੰ ਵਗਦੇ ਪਾਣੀ ਵਿੱਚ ਪ੍ਰਵਾਹ ਕਰਨ ਲਈ ਇੱਕ ਬਹੁਤ ਵਧੀਆ ਸਹੂਲਤ ਹੋਵੇਗੀ। ਓਨਟਾਰੀਓ ਵਿੱਚ ਖਾਸ ਤੌਰ ‘ਤੇ ਕਿਸੇ ਧਾਰਮਿਕ ਸਥਾਨ ‘ਤੇ ਇਹ ਪਹਿਲੀ ਸਹੂਲਤ ਹੈ। ਗੁਰੂਘਰ ਦੇ ਸਾਰੇ ਸੇਵਾਦਾਰਾਂ ਨੇ ਇਸ ਕਾਰਜ ਨੂੰ ਪੂਰਾ ਕੀਤਾ। ਅੱਜ ਇਸ ਮੌਕੇ ਫੈਡਰਲ ,ਸੂਬਾਈ, ਸਿਟੀ ਦੇ ਰਾਜਨੀਤਿਕ ,ਧਾਰਮਿਕ ਲੀਡਰ ਸ਼ਾਮਲ ਸਨ।

Related posts

ਪੁਲਾੜ ਨੂੰ ਜੰਗ ਦਾ ਮੈਦਾਨ ਬਣਨ ਤੋਂ ਰੋਕਣ ਦੀ ਕਵਾਇਦ, ਨਿਯਮ ਬਣਾਉਣ ਲਈ ਸੰਯੁਕਤ ਰਾਸ਼ਟਰ ਦੇ ਕਾਰਜ ਸਮੂਹ ਦੀ ਮਈ ‘ਚ ਹੋਵੇਗੀ ਪਹਿਲੀ ਬੈਠਕ

Bunty

ਅੱਧੇ ਤੋਂ ਵੱਧ ਸਮੁੰਦਰ ਦੀ ਸਤਹ ਇਤਿਹਾਸਕ ਗਰਮੀ ਦੀ ਚਰਮ ਸੀਮਾ ਨੂੰ ਪਾਰ ਕਰ ਚੁੱਕੇ !

admin

ਜੇਡੀ ਵੈਨਸ ਨੂੰ ਟਰੰਪ ਨੇ ਬਣਾਇਆ ਉਪ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ

Bunty