News Breaking News Latest News Punjab

ਕੈਨੇਡਾ ਰਹਿੰਦੀ ਬੇਅੰਤ ਕੌਰ ਦੀਆਂ ਵਧੀਆਂ ਮੁਸ਼ਕਲਾਂ

ਬਰਨਾਲਾ – ਜ਼ਿਲ੍ਹਾ ਬਰਨਾਲਾ ਦੇ ਪਿੰਡ ਧਨੌਲਾ ਦੇ ਬਹੁ ਚਰਚਿਤ ਲਵਪ੍ਰੀਤ ਅਤੇ ਬੇਅੰਤ ਕੌਰ ਮਾਮਲੇ ‘ਚ ਹੁਣ ਨਵਾਂ ਮੋੜ ਆ ਗਿਆ ਹੈ। ਲਵਪ੍ਰੀਤ ਦੀ ਪੋਸਟਮਾਰਟਮ ਰਿਪੋਰਟ ਚ ਜ਼ਹਿਰੀਲਾ ਪਦਾਰਥ ਖਾਣ ਨਾਲ ਹੋਈ ਮੌਤ ਦੀ ਜਾਂਚ ਵਿਭਾਗ ਵਲੋਂ ਕੀਤੀ ਪੁਸ਼ਟੀ ਨੇ ਬੇਅੰਤ ਕੌਰ ਦੀਆਂ ਔਕੜਾਂ ‘ਚ ਵਾਧਾ ਕਰ ਦਿੱਤਾ ਹੈ।

ਵਿਆਹ ਤੋਂ ਬਾਅਦ ਆਪਣੇ ਸਹੁਰੇ ਪਰਿਵਾਰ ਦੇ ਖ਼ਰਚ ਤੇ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਹੀ ਬੇਅੰਤ ਕੌਰ ਹੁਣ ਬੁਰੀ ਤਰ੍ਹਾਂ ਫਸ ਗਈ ਹੈ। ਹੁਣ ਬੇਅੰਤ ਕੌਰ ਦੇ ਕੈਨੇਡਾ ਤੋਂ ਡਿਪੋਰਟ ਹੋਣ ਦੀਆਂ ਸੰਭਾਵਨਾਵਾਂ ਵਧ ਗਈਆਂ ਹਨ। ਲਵਪ੍ਰੀਤ ਸਿੰਘ ਦੀ ਕਰੀਬ ਦੋ ਮਹੀਨੇ ਪਹਿਲਾਂ ਜ਼ਹਿਰੀਲਾ ਪਦਾਰਥ ਖਾਣ ਨਾਲ ਮੌਤ ਹੋ ਗਈ ਸੀ। ਉਸ ਦੇ ਪਰਿਵਾਰ ਵਾਲਿਆਂ ਨੇ ਦੋਸ਼ ਲਾਇਆ ਸੀ ਕਿ ਕੈਨੇਡਾ ਵਿੱਚ ਉਨ੍ਹਾਂ ਦੇ ਖਰਚੇ ਤੇ ਗਈ ਲਵਪ੍ਰੀਤ ਦੀ ਪਤਨੀ ਬੇਅੰਤ ਕੌਰ ਹੁਣ ਉਸ ਨਾਲ ਗੱਲ ਨਹੀਂ ਕਰਦੀ ਅਤੇ ਉਸ ਨੂੰ ਛੱਡਣਾ ਚਾਹੁੰਦੀ ਹੈ ਜਿਸ ਤੋਂ ਦੁਖੀ ਹੋ ਕੇ ਉਸ ਨੇ ਜ਼ਹਿਰ ਖਾ ਲਈ ਹੈ ਜਿਸ ਦੇ ਚਲਦਿਆਂ ਉਸ ਦੀ ਮੌਤ ਹੋ ਗਈ ਹੈ। ਪਹਿਲਾਂ ਪੁਲਿਸ ਨੇ ਬੇਅੰਤ ਕੌਰ ‘ਤੇ ਆਪਣੇ ਸਹੁਰੇ ਪਰਿਵਾਰ ਨਾਲ ਠੱਗੀ ਮਾਰਨ ਦਾ ਪਰਚਾ ਦਰਜ ਕੀਤਾ ਸੀ, ਪਰ ਹੁਣ ਲਵਪ੍ਰੀਤ ਸਿੰਘ ਦੀ ਪੋਸਟਮਾਰਟਮ ਰਿਪੋਰਟ ਆ ਗਈ ਹੈ ਜਿਸ ਵਿਚ ਉਸ ਦੀ ਮੌਤ ਜ਼ਹਿਰ ਖਾਣ ਨਾਲ ਹੋਣ ਦੀ ਪੁਸ਼ਟੀ ਹੋਈ ਹੈ। ਇਸ ਤੋਂ ਬਾਅਦ ਬੇਅੰਤ ਕੌਰ ਤੇ ਆਤਮਹੱਤਿਆ ਲਈ ਮਜਬੂਰ ਕਰਨ ਦਾ ਪਰਚਾ ਵੀ ਦਰਜ ਕਰ ਦਿੱਤਾ ਗਿਆ ਹੈ। ਲਵਪ੍ਰੀਤ ਦੇ ਚਾਚਾ ਹਰਵਿੰਦਰ ਨੇ ਪੁਲਸ ਨੂੰ ਅਪੀਲ ਕੀਤੀ ਹੈ ਕਿ ਜ਼ਿਲ੍ਹੇ ਦੇ ਪਿੰਡ ਖੁੱੱਡੀ ਵਿੱਚ ਰਹਿਣ ਵਾਲੇ ਲਵਪ੍ਰੀਤ ਦੇ ਮਾਤਾ ਪਿਤਾ ‘ਤੇ ਵੀ ਪਰਚਾ ਦਰਜ ਕੀਤਾ ਜਾਵੇ ਕਿਉਂਕਿ ਇਸ ਸਾਜ਼ਿਸ਼ ਵਿੱਚ ਉਹ ਵੀ ਸ਼ਾਮਲ ਸਨ।

ਇਸ ਮਾਮਲੇ ‘ਚ ਬੇਅੰਤ ਕੌਰ ਖ਼ਿਲਾਫ਼ ਪਹਿਲਾਂ ਸਹੁਰਿਆਂ ਨਾਲ ਠੱਗੀ ਦਾ ਮਾਮਲਾ ਦਰਜ ਹੋਇਆ ਸੀ, ਹੁਣ ਲਵਪ੍ਰੀਤ ਦੀ ਜ਼ਹਿਰ ਨਾਲ ਹੋਈ ਮੌਤ ਉਪਰੰਤ ਬੇਅੰਤ ਕੌਰ ਦੇ ਜੁਰਮ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਐੱਸਆਈਟੀ ਕਮੇਟੀ ਦੇ ਮੁਖੀ ਐੱਸਪੀ ਹਰਬੰਤ ਕੌਰ ਨੇ ਦੱਸਿਆ ਕਿ ਬੇਅੰਤ ਕੌਰ ਖ਼ਿਲਾਫ਼ ਹੁਣ ਧਾਰਾ 306 ਦਾ ਵਾਧਾ ਕਰ ਦਿੱਤਾ ਗਿਆ ਹੈ। ਐੱਸਆਈਟੀ ਕਮੇਟੀ ‘ਚ ਐੱਸ ਪੀ ਹਰਬੰਤ ਕੌਰ ਡੀਐੱਸਪੀ ਬ੍ਰਿਜ ਮੋਹਨ ਤੇ ਥਾਣਾ ਧਨੌਲਾ ਦੇ ਮੁਖੀ ਸ਼ਾਮਲ ਹਨ।

Related posts

ਗਮਾਡਾ ਵਲੋਂ ਲੈਂਡ-ਪੂਲਿੰਗ ਦੇ ਲਈ ਅਰਜ਼ੀ ਦੇਣ ਦੀ ਆਖਰੀ ਮਿਤੀ 30 ਸਤੰਬਰ !

admin

ਸ਼੍ਰੋਮਣੀ ਕਮੇਟੀ ਵਲੋਂ ਏਆਈ ਟੂਲਸ ਰਾਹੀਂ ਗੁਰਬਾਣੀ ਤੇ ਗੁਰਮਤਿ ਦੀ ਗ਼ਲਤ ਜਾਣਕਾਰੀ ਦੇਣ ਦਾ ਨੋਟਿਸ !

admin

ਪੁਲਿਸ ਦੀ ਮੁਅੱਤਲ ਐਸ ਐਚ ਓ ਅਰਸ਼ਪ੍ਰੀਤ ਕੌਰ ਗਰੇਵਾਲ ਭਗੌੜੀ ਕਰਾਰ !

admin