International

ਕੋਟਕਪੂਰੇ ਦਾ ਅਸੀਸਪ੍ਰੀਤ ਸਿੰਘ ਕੈਨੇਡਾ ’ਚ ਬਣਿਆ ਪਾਇਲਟ

ਵੈਨਕੂਵਰ – ਕੋਟਕਪੂਰਾ ਦੇ ਜੰਮਪਲ ਸਿੱਖ ਨੌਜਵਾਨ ਅਸੀਸਪ੍ਰੀਤ ਸਿੰਘ ਨੇ ਕੈਨੇਡਾ ਵਿੱਚ ਪੰਜਾਬੀਆਂ ਦੇ ਨਾਲ ਨਾਲ ਆਪਣੇ ਮਾਪਿਆਂ ਦਾ ਨਾਂਅ ਰੋਸ਼ਨ ਕੀਤਾ ਹੈ। ਅਸੀਸਪ੍ਰੀਤ ਸਿੰਘ ਕੈਨੇਡਾ ਵਿਚ ਪਾਇਲਟ ਬਣਿਆ ਹੈ। ਉਸ ਦੇ ਪਾਇਲਟ ਬਣਨ ’ਤੇ ਜਿਥੇ ਉਸ ਦੇ ਮਾਪੇ ਅਤੇ ਦੋਸਤ-ਮਿੱਤਰ ਖ਼ੁਸ਼ ਹਨ, ਉਥੇ ਅਰੋੜਬੰਸ ਸਭਾ ਕੋਟਕਪੂਰਾ ਦੇ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਨੇ ਵੀ ਅਸੀਸਪ੍ਰੀਤ ਸਿੰਘ ਦੀ ਉਕਤ ਪ੍ਰਾਪਤੀ ’ਤੇ ਖ਼ੁਸ਼ੀ ਜ਼ਾਹਰ ਕਰਦਿਆਂ ਆਖਿਆ ਕਿ ਨਵੀਂ ਪੀੜ੍ਹੀ ਦੇ ਬੱਚੇ ਤੇ ਨੌਜਵਾਨ ਅਸੀਸਪ੍ਰੀਤ ਦੀ ਇਸ ਪ੍ਰਾਪਤੀ ਤੋਂ ਪ੍ਰੇਰਨਾ ਜ਼ਰੂਰ ਲੈਣਗੇ।ਅਸੀਸਪ੍ਰੀਤ ਸਿੰਘ ਦੇ ਮਾਤਾ ਸੁਖਜੀਤ ਕੌਰ ਅਤੇ ਪਿਤਾ ਦਲਜੀਤ ਸਿੰਘ ਨੇ ਦਸਿਆ ਕਿ ਸਟੱਡੀ ਵੀਜ਼ੇ ’ਤੇ 2019 ਵਿੱਚ ਵੈਨਕੂਵਰ (ਕੈਨੇਡਾ) ਵਿਖੇ ਗਏ ਅਸੀਸਪ੍ਰੀਤ ਨੇ ਕੈਨੇਡਾ ਵਿਖੇ ਏਅਰ ਕਰਾਫ਼ਟ ਮੇਨਟੈਨੈਂਸ ਇੰਜਨੀਅਰਿੰਗ ਦੀ 2 ਸਾਲ ਦੀ ਪੜ੍ਹਾਈ ਕੀਤੀ। ਇਸ ਦੇ ਨਾਲ-ਨਾਲ ਫ਼ਲਾਇੰਗ ਦਾ ਕੋਰਸ ਵੀ ਮੁਕੰਮਲ ਕੀਤਾ। ਉਨ੍ਹਾਂ ਦੱਸਿਆ ਕਿ ਜਹਾਜ਼ਾਂ ਦੇ ਇੰਜਣ ਬਣਾਉਣ ਵਾਲੀ ਫ਼ੈਕਟਰੀ ਵਿਚ ਨੌਕਰੀ ਕਰਦਿਆਂ ਵੀ ਅਪਣੀ ਪੜ੍ਹਾਈ ਜਾਰੀ ਰੱਖੀ ਤੇ ਗੌਟ ਪੀ.ਪੀ.ਐਲ. (ਪ੍ਰਾਈਵੇਟ ਪਾਇਲਟ ਲਾਇਸੰਸ ਇਨ ਕੈਨੇਡਾ) ਹਾਸਲ ਕੀਤਾ।ਉਨ੍ਹਾਂ ਦੱਸਿਆ ਕਿ ਕੈਨੇਡਾ ਦੇ ਨਿਯਮਾਂ ਮੁਤਾਬਕ ਪੜ੍ਹਾਈ ਮੁਕੰਮਲ ਹੋਣ ਅਤੇ ਪਾਇਲਟ ਦਾ ਲਾਇਸੰਸ ਮਿਲਣ ਤੋਂ 6 ਮਹੀਨੇ ਬਾਅਦ ਜੁਆਈਨਿੰਗ ਕੀਤੀ ਜਾਂਦੀ ਹੈ।

Related posts

ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ ਜੇਲ੍ਹ ਵਿੱਚ ਰੱਖਿਆ ਜਾਵੇਗਾ: ਟਰੰਪ

admin

ਬਿ੍ਰਟੇਨ ’ਚ 5 ਭਾਰਤੀਆਂ ਨੂੰ 122 ਸਾਲ ਦੀ ਜੇਲ੍ਹ, ਭਾਰਤੀ ਨੌਜਵਾਨ ਦਾ ਹੀ ਕੀਤਾ ਸੀ ਕਤਲ

Bunty

ਇਜ਼ਰਾਈਲ-ਹਮਾਸ ਯੁੱਧ ਵਿੱਚ ਫਲਸਤੀਨੀ ਮੌਤਾਂ ਦੀ ਗਿਣਤੀ 70,100 ਤੋਂ ਵੱਧ ਗਈ ਹੈ

admin