India Sport

ਕ੍ਰਿਕਟਰ ਤੇ ਪਾਰਲੀਮੈਂਟ ਮੈਂਬਰ ਯੂਸਫ਼ ਪਠਾਨ ਆਪਣੇ ਪਰਿਵਾਰ ਨਾਲ ਤਾਜ ਮਹੱਲ ਵਿਖੇ !

ਕ੍ਰਿਕਟਰ ਤੇ ਪਾਰਲੀਮੈਂਟ ਮੈਂਬਰ ਯੂਸਫ਼ ਪਠਾਨ ਆਪਣੇ ਪਰਿਵਾਰ ਨਾਲ ਤਾਜ ਮਹੱਲ ਵਿਖੇ! (ਫੋਟੋ: ਏ ਐਨ ਆਈ)

ਆਗਰਾ – ਕ੍ਰਿਕਟਰ ਅਤੇ ਤ੍ਰਿਣਮੂਲ ਕਾਂਗਰਸ (ਟੀਐਮਸੀ) ਦੇ  ਪਾਰਲੀਮੈਂਟ ਮੈਂਬਰ ਯੂਸਫ਼ ਪਠਾਨ ਨੇ ਆਗਰਾ ਵਿੱਚ ਤਾਜ ਮਹੱਲ ਦੀ ਆਪਣੀ ਫੇਰੀ ਦੌਰਾਨ ਆਪਣੇ ਪਰਿਵਾਰ ਨਾਲ ਨਜ਼ਰ ਆਏ। ਉਹਨਾਂ ਆਪਣੀ ਪਤਨੀ ਅਤੇ ਦੋਨੋਂ ਬੇਟਿਆਂ ਦੇ ਨਾਲ ਤਾਜ ਮਹੱਲ ਵਿਖੇ ਯਾਦਗਾਰੀ ਤਸਵੀਰਾਂ ਵੀ ਖਿਚਵਾਈਆਂ।

ਸਾਬਕਾ ਕ੍ਰਿਕਟਰ ਅਤੇ ਪੱਛਮੀ ਬੰਗਾਲ ਦੇ ਬਹਿਰਾਮਪੁਰ ਤੋਂ ਟੀਐਮਸੀ ਸੰਸਦ ਮੈਂਬਰ ਯੂਸਫ਼ ਪਠਾਨ ਨੇ ਆਪਣੇ ਪਰਿਵਾਰ ਨਾਲ ਤਾਜ ਮਹੱਲ ਦਾ ਦੌਰਾ ਕੀਤਾ। ਉਹਨਾਂ ਦੀ ਪਤਨੀ ਆਫਰੀਨ ਅਤੇ ਦੋ ਪੁੱਤਰ ਵੀ ਉਹਨਾਂ ਦੇ ਨਾਲ ਸਨ। ਯੂਸਫ ਨੇ ਆਪਣੇ ਪਰਿਵਾਰ ਨਾਲ ਤਾਜ ਮਹੱਲ ‘ਤੇ ਫੋਟੋ ਖਿਚਵਾਈ। ਜਦੋਂ ਪ੍ਰਸ਼ੰਸਕਾਂ ਨੇ ਵੀ ਉਹਨਾਂ ਨੂੰ ਦੇਖਿਆ ਤਾਂ ਉਹ ਉਹਨਾਂ ਦੇ ਨੇੜੇ ਆ ਗਏ ਅਤੇ ਉਹਨਾਂ ਨਾਲ ਸੈਲਫੀ ਲਈ।

ਬਲੈਕ ਹੂਡੀ ‘ਚ ਪਹੁੰਚੇ ਯੂਸਫ ਪਠਾਨ ਨੇ ਤਾਜ ਮਹੱਲ ਦੇ ਆਰਕੀਟੈਕਚਰ, ਇਤਿਹਾਸ ਅਤੇ ਹੁਣ ਇਸ ਦੀ ਸਾਂਭ ਸੰਭਾਲ ‘ਤੇ ਕੀਤੇ ਜਾ ਰਹੇ ਕੰਮ ਬਾਰੇ ਜਾਣਕਾਰੀ ਲਈ| ਯੂਸਫ ਪਠਾਨ ਨੇ ਕਿਹਾ ਕਿ ਜਦੋਂ ਵੀ ਤੁਸੀਂ ਤਾਜ ਮਹੱਲ ਦੇਖਦੇ ਹੋ ਤਾਂ ਇਹ ਹੋਰ ਵੀ ਖੂਬਸੂਰਤ ਲੱਗਦਾ ਹੈ। ਉਹਨਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਉਹ 2015 ਵਿੱਚ ਇੱਥੇ ਆਏ ਸਨ। (ਫੋਟੋ: ਏ ਐਨ ਆਈ)

Related posts

ਖਾਲਸਾ ਕਾਲਜ ਦੀ ਬੇਸਬਾਲ ਟੀਮ ਨੇ ਕੀਤਾ ਪਹਿਲਾ ਸਥਾਨ ਹਾਸਲ

admin

ਪ੍ਰਧਾਨ ਮੰਤਰੀ ਮੋਦੀ ਵਲੋਂ ਤ੍ਰਿਵੇਣੀ ਸੰਗਮ ਵਿਖੇ ਪੂਜਾ ਅਤੇ ਡੁੱਬਕੀਆਂ !

admin

ਅੱਜ 70 ਸੀਟਾਂ ‘ਤੇ ਵੋਟਿੰਗ: ਦਿੱਲੀ ‘ਚ ਕਿਸਦੀ ਬਣੇਗੀ ਸਰਕਾਰ ?

admin