Bollywood

ਕੰਗਨਾ ਰਣੌਤ ਨੇ ਹਮਾਸ ਨੂੰ ਦੱਸਿਆ ‘ਆਧੁਨਿਕ ਰਾਵਣ’, ਇਜ਼ਰਾਈਲ ਅੰਬੈਸੀ ਪਹੁੰਚ ਕਿਹਾ

ਨਵੀਂ ਦਿੱਲੀ – ਇਜ਼ਰਾਈਲ ਤੇ ਹਮਾਸ ਅੱਤਵਾਦੀਆਂ ਵਿਚਕਾਰ ਜੰਗ ਜਾਰੀ ਹੈ। ਇਕ ਪਾਸੇ ਦਹਿਸ਼ਤਗਰਦਾਂ ’ਤੇ ਬੰਬਾਂ ਦੀ ਵਰਖਾ ਹੋ ਰਹੀ ਹੈ, ਦੂਜੇ ਪਾਸੇ ਇਸ ਲੜਾਈ ’ਚ ਬੇਕਸੂਰ ਜਾਨਾਂ ਵੀ ਜਾ ਰਹੀਆਂ ਹਨ। ਆਪਣੀ ਬੇਬਾਕੀ ਲਈ ਮਸ਼ਹੂਰ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਬੁੱਧਵਾਰ ਨੂੰ ਨਵੀਂ ਦਿੱਲੀ ਸਥਿਤ ਇਜ਼ਰਾਇਲੀ ਦੂਤਘਰ ਪਹੁੰਚੀ। ਫ਼ਿਲਮ ‘ਤੇਜਸ’ ਦੀ ਪ੍ਰਮੋਸ਼ਨ ’ਚ ਰੁੱਝੀ ਕੰਗਨਾ ਜੰਗ ’ਚ ਇਜ਼ਰਾਈਲ ਲਈ ਆਪਣਾ ਸਮਰਥਨ ਦਰਜ ਕਰਵਾਉਣ ਆਈ ਸੀ। ਇਸ ਤੋਂ ਬਾਅਦ ਅਦਾਕਾਰਾ ਨੇ ਸੋਸ਼ਲ ਮੀਡੀਆ ’ਤੇ ਪੋਸਟ ਸਾਂਝੀ ਕਰਦਿਆਂ ਹਮਾਸ ਨੂੰ ‘ਆਧੁਨਿਕ ਰਾਵਣ’ ਦੱਸਿਆ ਤੇ ਕਿਹਾ ਕਿ ਇਸ ਦਾਨਵ ਨੂੰ ਜਲਦ ਹੀ ਹਰਾਇਆ ਜਾਵੇਗਾ।

ਕੰਗਨਾ ਨੇ ਸੋਸ਼ਲ ਮੀਡੀਆ ’ਤੇ ਇਜ਼ਰਾਇਲੀ ਰਾਜਦੂਤ ਨਾਓਰ ਗਿਲੋਨ ਨਾਲ ਆਪਣੀ ਮੁਲਾਕਾਤ ਦੀਆਂ ਤਸਵੀਰਾਂ ਤੇ ਵੀਡੀਓਜ਼ ਵੀ ਸ਼ੇਅਰ ਕੀਤੀਆਂ ਹਨ। ਕੰਗਨਾ ਨੇ ਕੈਪਸ਼ਨ ’ਚ ਲਿਖਿਆ, ‘‘ਅੱਜ ਪੂਰੀ ਦੁਨੀਆ ਖ਼ਾਸਕਰ ਇਜ਼ਰਾਈਲ ਤੇ ਭਾਰਤ ਅੱਤਵਾਦ ਖ਼ਿਲਾਫ਼ ਆਪਣੀ ਜੰਗ ਲੜ ਰਹੇ ਹਨ। ਕੱਲ ਜਦੋਂ ਮੈਂ ਰਾਵਣ ਦਹਿਨ ਲਈ ਦਿੱਲੀ ਪਹੁੰਚੀ ਤਾਂ ਮੈਨੂੰ ਲੱਗਾ ਕਿ ਮੈਨੂੰ ਇਜ਼ਰਾਈਲ ਅੰਬੈਸੀ ਆ ਕੇ ਉਨ੍ਹਾਂ ਲੋਕਾਂ ਨੂੰ ਮਿਲਣਾ ਚਾਹੀਦਾ ਹੈ, ਜੋ ਅੱਜ ਦੇ ਆਧੁਨਿਕ ਰਾਵਣ ਹਮਾਸ ਵਰਗੇ ਅੱਤਵਾਦੀਆਂ ਨੂੰ ਹਰਾ ਰਹੇ ਹਨ।

Related posts

ਜਲਦ ਹੀ ਅੱਲੂ ਅਰਜੁਨ ਨਾਲ ਫਿਲਮ ਕਰ ਸਕਦੇ ਹਨ ਅਕਸ਼ੈ ਕੁਮਾਰ

Bunty

ਸਲਮਾਨ ਨੂੰ ਹਾਈਕੋਰਟ ਤੋਂ ਮਿਲੀ ਰਾਹਤ

admin

ਕਰੀਨਾ ਕਪੂਰ ਨੇ ਫਿਲਮੀ ਜੀਵਨ ਦੀ ਸ਼ੁਰੂਆਤ 2000 ਵਿੱਚ ਰਫਿਊਜ਼ੀ ਫਿਲਮ ਤੋਂ ਕੀਤੀ

Bunty