Punjab

ਖ਼ਾਲਸਾ ਕਾਲਜ ਵਿਖੇ ‘ਨਿੱਜੀ ਪ੍ਰਭਾਵ ਅਤੇ ਸ਼ਿੰਗਾਰ’ ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ

ਖ਼ਾਲਸਾ ਕਾਲਜ ਵਿਖੇ ਕਰਵਾਈ ਗਈ ਵਰਕਸ਼ਾਪ ਦੌਰਾਨ ਪ੍ਰਿੰਸੀਪਲ ਡਾ. ਮਹਿਲ ਸਿੰਘ ਮੁੱਖ ਮਹਿਮਾਨ ਸ੍ਰੀਮਤੀ ਅਮਰਦੀਪ ਕੌਰ ਅਤੇ ਡਾ. ਗੁਰਪ੍ਰੀਤ ਕੌਰ ਨੂੰ ਕਾਲਜ ਦੀ ਕੌਫੀ ਟੇਬਲ ਬੁਕ ਭੇਂਟ ਕਰਦੇ ਹੋਏ ਨਾਲ ਡਾ. ਤਮਿੰਦਰ ਸਿੰਘ ਭਾਟੀਆ ਤੇ ਹੋਰ।

ਅੰਮ੍ਰਿਤਸਰ – ਖ਼ਾਲਸਾ ਕਾਲਜ ਦੇ ਰੋਟਰੈਕਟ ਕਲੱਬ ਅਤੇ ਰੈੱਡ ਰਿਬਨ ਕਲੱਬ ਵੱਲੋਂ ਪ੍ਰੋਕਟਰ ਐਂਡ ਗੈਂਬਲ ਦੇ ਸਹਿਯੋਗ ਨਾਲ ‘ਨਿੱਜੀ ਪ੍ਰਭਾਵ ਅਤੇ ਸ਼ਿੰਗਾਰ’ (ਪਰਸਨਲ ਇਫੈਕਟਿਵਨੇਸ ਐਂਡ ਗਰੂਮਿੰਗ) ਵਿਸ਼ੇ ’ਤੇ ਵਰਕਸ਼ਾਪ ਕਰਵਾਈ ਗਈ। ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ’ਤੇ ਕਰਵਾਈ ਉਕਤ ਵਰਕਸ਼ਾਪ ’ਚ ਲਗਭਗ 502 ਵਿਦਿਆਰਥਣਾਂ ਨੇ ਭਾਗ ਲਿਆ। ਜਿਸ ਦਾ ਮੁੱਖ ਉਦੇਸ਼ ਵਿਦਿਆਰਥਣਾਂ ਨੂੰ ਆਤਮਵਿਸ਼ਵਾਸੀ ਔਰਤਾਂ ਬਣਨ ਲਈ ਰਣਨੀਤੀਆਂ ਦੇ ਗਿਆਨ ਨਾਲ ਉੱਚਾ ਚੁੱਕਣਾ ਅਤੇ ਉਨ੍ਹਾਂ ਨੂੰ ਮਜ਼ਬੂਤ ਬਣਾਉਣਾ ਸੀ।

ਕਾਲਜ ਦੇ ਅਕਾਦਮਿਕ ਮਾਮਲੇ ਡੀਨ ਡਾ: ਤਮਿੰਦਰ ਭਾਟੀਆ, ਕੋਆਰਡੀਨੇਟਰ ਡਾ: ਸਵਰਾਜ ਕੌਰ ਦੀ ਦੇਖ-ਰੇਖ ਹੇਠ ਯੋਜਨਾਬੱਧ ਢੰਗ ਨਾਲ ਕਰਵਾਏ ਗਏ ਉਕਤ ਸਮਾਗਮ ਮੌਕੇ ਪ੍ਰਿੰ: ਡਾ. ਮਹਿਲ ਸਿੰਘ ਨੇ ਰੋਟਰੈਕਟ ਕਲੱਬ ਅਤੇ ਰੈੱਡ ਰਿਬਨ ਕਲੱਬ ਦੇ ਉੱਦਮ ਦੀ ਸ਼ਲਾਘਾ ਕਰਦਿਆਂ ਇਸ ਦੇ ਸਫਲ ਆਯੋਜਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਪ੍ਰੇਰਣਾਦਾਇਕ ਭਾਸ਼ਣ ਦਿੰਦਿਆਂ ਔਰਤਾਂ ਵੱਲੋਂ ਆਪਣੀ ਪ੍ਰਤੀਨਿਧਤਾ ਕੀਤੇ ਜਾਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਔਰਤਾਂ ਦੀ ਆਤਮ-ਵਿਸ਼ਵਾਸ ਭਰੀ ਤਸਵੀਰ ਉਜਾਗਰ ਹੋ ਰਹੀ ਹੈ, ਜੋ ਕਿ ਬਹੁਤ ਹੀ ਸਲਾਹੁਣਯੋਗ ਹੈ।

ਇਸ ਮੌਕੇ ਡਾ: ਸਵਰਾਜ ਕੌਰ ਨੇ ਵਰਕਸ਼ਾਪ ਦੇ ਵਿਸ਼ੇ ਸਬੰਧੀ ਜਾਣੂ ਕਰਵਾਇਆ ਅਤੇ ਮੁੱਖ ਬੁਲਾਰੇ ਸ੍ਰੀਮਤੀ ਅਮਰਦੀਪ ਕੌਰ ਅਤੇ ਡਾ. ਗੁਰਪ੍ਰੀਤ ਕੌਰ (ਸਾਬਕਾ ਪ੍ਰੋਫੈਸਰ ਸਮਾਜ ਸ਼ਾਸਤਰ, ਜੀ. ਐੱਨ. ਡੀ. ਯੂ. ਅਤੇ ਰੋਟਰੈਕਟ ਕਲੱਬ ਦੇ ਮੌਜੂਦਾ ਇੰਚਾਰਜ) ਦਾ ਸਵਾਗਤ ਕੀਤਾ। ਸਮਾਗਮ ਦੌਰਾਨ ਬੁਲਾਰਿਆਂ ਨੇ ਸਾਂਝੇ ਤੌਰ ’ਤੇ ਨਿੱਜੀ ਦੇਖਭਾਲ ਅਤੇ ਪਰਸਨਲਟੀ ਡਿਵੈੱਲਪਮੈਂਟ ਦੀ ਮਹੱਤਵ ਨੂੰ ਉਜਾਗਰ ਕਰਦਿਆਂ ਭਾਗੀਦਾਰਾਂ ਨੂੰ ਨਿੱਜੀ ਪ੍ਰਭਾਵ ਸਬੰਧੀ ਵਿਸਥਾਰਪੂਰਵਕ ਚਾਨਣਾ ਪਾਇਆ। ਇਸ ਮੌਕੇ ਵਿਦਿਆਰਥੀਆਂ ਵੱਲੋਂ ਬੇਟੀਆਂ ਵਿਸ਼ੇ ’ਤੇ ਨੁੱਕੜ ਨਾਟਕ ਵੀ ਪੇਸ਼ ਕੀਤਾ ਗਿਆ।

ਇਸ ਮੌਕੇ ਅੰਗਰੇਜ਼ੀ ਵਿਭਾਗ ਮੁਖੀ ਸੁਪਨਿੰਦਰ ਕੌਰ ਨੇ ਸਮੂਹ ਮਹਿਮਾਨਾਂ ਅਤੇ ਭਾਗ ਲੈਣ ਵਾਲਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਕਾਲਜ ਦਾ ਰੋਟਰੈਕਟ ਕਲੱਬ ਅਤੇ ਰੈੱਡ ਰਿਬਨ ਕਲੱਬ ਸਮੂੰਹ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹਨ। ਉਨ੍ਹਾਂ ਭਰੋਸਾ ਦਿਵਾਉਂਦਿਆਂ ਕਿਹਾ ਕਿ ਕਲੱਬ ਵੱਲੋਂ ਭਵਿੱਖ ’ਚ ਵੀ ਅਜਿਹੇ ਸਮਾਗਮ ਜਾਰੀ ਰਹਿਣਗੇ। ਇਸ ਪ੍ਰੋਗਰਾਮ ਮੌਕੇ ਡਾ: ਗੁਰਵੇਲ ਸਿੰਘ, ਡਾ: ਪਰਮਿੰਦਰ ਸਿੰਘ, ਡਾ: ਜਸਵਿੰਦਰ ਕੌਰ, ਪ੍ਰੋ: ਰੀਮਾ ਸਚਦੇਵਾ, ਡਾ: ਸਾਕਸ਼ੀ ਸ਼ਰਮਾ, ਐੱਮ. ਪੀ. ਮਸੀਹ, ਕਿਰਨਪ੍ਰੀਤ ਕੌਰ, ਡਾ. ਜਪਨੀਤ ਕੌਰ ਆਦਿ ਸਮੇਤ ਹੋਰ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।

Related posts

ਪੰਜਾਬ ਦੇ ਮੁੱਖ-ਮੰਤਰੀ ਹਸਪਤਾਲ ਤੋਂ ਡਿਸਚਾਰਜ

admin

ਗਿਆਨੀ ਰਘਬੀਰ ਸਿੰਘ ਵੱਲੋਂ ਕਿਰਪਾਨ ਦੇ ਮੁੱਠੇ ਦਾ ਸਵਾਲ ਬੇਬੁਨਿਆਦ – ਗਿਆਨੀ ਗੁਰਮੁਖ ਸਿੰਘ

admin

ਸੁਪਰੀਮ ਕੋਰਟ ਰਾਜੋਆਣਾ ਦੀ ਪਟੀਸ਼ਨ ’ਤੇ 18 ਮਾਰਚ ਨੂੰ ਸੁਣਵਾਈ ਕਰੇਗੀ

admin