ArticlesAustralia & New ZealandBreaking NewsLatest NewsTravel

ਖੱਡੇ ਅਤੇ ਟੁੱਟੀਆਂ ਸੜਕਾਂ ਬਣੀਆਂ ਵਿਕਟੋਰੀਆ ਦੇ ਪੇਂਡੂ ਇਲਾਕਿਆਂ ਦੀ ਸਭ ਤੋਂ ਵੱਡੀ ਚਿੰਤਾ !

ਵਿਕਟੋਰੀਆ ਦੇ ਪੇਂਡੂ ਇਲਾਕਿਆਂ ਵਿੱਚ ਸੜਕਾਂ ਦੀ ਮਾੜੀ ਹਾਲਤ ਅਤੇ ਖੱਡੇ ਲੋਕਾਂ ਲਈ ਸਭ ਤੋਂ ਵੱਡੀ ਸੜਕ ਸੁਰੱਖਿਆ ਚਿੰਤਾ ਬਣੇ ਹੋਏ ਹਨ। ਫੋਟੋ: ਆਰਆਈਸੀਵੀ।

ਵਿਕਟੋਰੀਆ ਦੇ ਪੇਂਡੂ ਇਲਾਕਿਆਂ ਵਿੱਚ ਸੜਕਾਂ ਦੀ ਮਾੜੀ ਹਾਲਤ ਅਤੇ ਖੱਡੇ ਲੋਕਾਂ ਲਈ ਸਭ ਤੋਂ ਵੱਡੀ ਸੜਕ ਸੁਰੱਖਿਆ ਚਿੰਤਾ ਬਣੇ ਹੋਏ ਹਨ। ਇਹ ਗੱਲ RACV ਦੀ 2026 My Country Road ਮੁਹਿੰਮ ਵਿੱਚ ਸ਼ਾਮਲ 6,000 ਤੋਂ ਵੱਧ ਲੋਕਾਂ ਵੱਲੋਂ ਦਿੱਤੀ ਜਾਣਕਾਰੀ ਤੋਂ ਸਾਹਮਣੇ ਆਈ ਹੈ।

ਸੱਤ ਹਫ਼ਤਿਆਂ ਤੱਕ ਚੱਲੀ ਇਸ ਮੁਹਿੰਮ ਦੌਰਾਨ ਲੋਕਾਂ ਨੇ ਸੜਕਾਂ ਵਿੱਚ ਸੁਧਾਰ ਲਈ 10,048 ਬੇਨਤੀਆਂ ਦਰਜ ਕੀਤੀਆਂ। ਇਨ੍ਹਾਂ ਵਿੱਚੋਂ 71 ਫ਼ੀਸਦੀ ਲੋਕਾਂ ਨੇ ਸੜਕਾਂ ਦੀ ਖ਼ਰਾਬ ਸਤ੍ਹਾ ਅਤੇ ਖੱਡਿਆਂ ਨੂੰ ਸਭ ਤੋਂ ਵੱਡੀ ਸੁਰੱਖਿਆ ਸਮੱਸਿਆ ਦੱਸਿਆ। ਇਹ ਅੰਕੜਾ 2024 ਦੀ ਮੁਹਿੰਮ ਦੇ 64 ਫ਼ੀਸਦੀ ਨਾਲੋਂ ਵੱਧ ਹੈ।

ਲੋਕਾਂ ਵੱਲੋਂ ਸਭ ਤੋਂ ਖ਼ਤਰਨਾਕ ਦੱਸੀਆਂ ਗਈਆਂ ਸੜਕਾਂ

ਲੋਕਾਂ ਦੇ ਜਵਾਬਾਂ ਮੁਤਾਬਕ ਖੇਤਰੀ ਵਿਕਟੋਰੀਆ ਦੀਆਂ ਤਿੰਨ ਸਭ ਤੋਂ ਖ਼ਤਰਨਾਕ ਸੜਕਾਂ ਇਹ ਹਨ:

  1. Princes Highway West — Colac ਤੋਂ Camperdown
  2. Princes Highway West — Portland ਤੋਂ Port Fairy
  3. Loddon Valley Highway — Bendigo ਤੋਂ Kerang

ਇਸ ਮੁਹਿੰਮ ਲਈ RACV ਅਤੇ Australian Automobile Association (AAA) ਨੇ 52 ਪੇਂਡੂ ਹਾਈਵੇਅ ਦੇ ਹਿੱਸਿਆਂ ਦੀ ਚੋਣ ਕੀਤੀ ਸੀ। ਇਨ੍ਹਾਂ ਸੜਕਾਂ ਦੀ ਚੋਣ Australian Road Assessment Program (AusRAP) ਦੇ ਅੰਕੜਿਆਂ, ਪਿਛਲੇ ਹਾਦਸਿਆਂ ਦੇ ਰਿਕਾਰਡ ਅਤੇ ਟ੍ਰੈਫਿਕ ਦੀ ਮਾਤਰਾ ਦੇ ਆਧਾਰ ’ਤੇ ਕੀਤੀ ਗਈ। ਲੋਕਾਂ ਨੂੰ ਇਨ੍ਹਾਂ ਸੜਕਾਂ ’ਤੇ ਸਮੱਸਿਆਵਾਂ ਅਤੇ ਉਨ੍ਹਾਂ ਦੇ ਹੱਲ ਦੱਸਣ ਦੇ ਨਾਲ-ਨਾਲ ਆਪਣੀ ਪਸੰਦ ਦੀ ਹੋਰ ਖ਼ਤਰਨਾਕ ਸੜਕ ਵੀ ਦਰਜ ਕਰਨ ਦਾ ਮੌਕਾ ਦਿੱਤਾ ਗਿਆ ਸੀ।

ਸੜਕਾਂ ਦੀ ਮੁਰੰਮਤ ਦੀ ਮੰਗ

RACV ਦੀ My Country Road ਹਰ ਦੋ ਸਾਲ ਬਾਅਦ ਹੋਣ ਵਾਲੀ ਮੁੱਖ ਖੇਤਰੀ ਸੜਕ ਸੁਰੱਖਿਆ ਮੁਹਿੰਮ ਹੈ। ਇਸ ਦੇ ਨਤੀਜਿਆਂ ਦੀ ਵਰਤੋਂ RACV ਸਰਕਾਰ ਨਾਲ ਗੱਲਬਾਤ ਕਰਨ ਅਤੇ ਸੜਕ ਸੁਰੱਖਿਆ ਲਈ ਲੋੜੀਂਦੇ ਨਿਵੇਸ਼ ਦੀ ਮੰਗ ਕਰਨ ਵਾਸਤੇ ਕਰਦਾ ਹੈ।

RACV ਦੇ Head of Public Policy James Williams ਨੇ ਕਿਹਾ ਕਿ ਮੁਹਿੰਮ ਦੇ ਨਤੀਜੇ ਸਪੱਸ਼ਟ ਕਰਦੇ ਹਨ ਕਿ ਸੜਕਾਂ ਲਈ ਫੰਡ ਕਿੱਥੇ ਲਗਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਵਿਕਟੋਰੀਆ ਦੇ ਲੋਕਾਂ ਨੇ ਦੱਸਿਆ ਹੈ ਕਿ ਸੂਬੇ ਦੀਆਂ ਖ਼ਰਾਬ ਹੋ ਰਹੀਆਂ ਸੜਕਾਂ ਉਨ੍ਹਾਂ ਲਈ ਸਭ ਤੋਂ ਵੱਡੀ ਚਿੰਤਾ ਹਨ। ਉਨ੍ਹਾਂ ਮੁਤਾਬਕ ਮੁਹਿੰਮ ਦੌਰਾਨ ਸਾਹਮਣੇ ਆਈਆਂ ਲਗਭਗ 10 ਵਿੱਚੋਂ 7 ਚਿੰਤਾਵਾਂ ਖੱਡਿਆਂ ਅਤੇ ਖ਼ਰਾਬ ਸੜਕ ਸਤ੍ਹਾ ਨਾਲ ਸਬੰਧਤ ਸਨ।

ਲੋਕਾਂ ਵੱਲੋਂ ਮੰਗੇ ਗਏ ਹੱਲਾਂ ਵਿੱਚ ਵੀ ਸੜਕਾਂ ਨੂੰ ਮੁੜ ਪੱਕਾ ਕਰਨਾ (resurfacing) ਸਭ ਤੋਂ ਅੱਗੇ ਰਿਹਾ। ਲਗਭਗ 73 ਫ਼ੀਸਦੀ ਜਵਾਬਾਂ ਵਿੱਚ ਸੜਕਾਂ ਦੀ ਮੁੜ ਸਰਫੇਸਿੰਗ ਦੀ ਮੰਗ ਕੀਤੀ ਗਈ।

ਹੋਰ ਮੁੱਖ ਸਮੱਸਿਆਵਾਂ

ਖੱਡਿਆਂ ਅਤੇ ਖ਼ਰਾਬ ਸੜਕਾਂ ਤੋਂ ਬਾਅਦ ਲੋਕਾਂ ਨੇ ਹੋਰ ਸਮੱਸਿਆਵਾਂ ਵੀ ਦਰਜ ਕਰਵਾਈਆਂ। ਇਨ੍ਹਾਂ ਵਿੱਚ ਸ਼ਾਮਿਲ ਹਨ:

  • 12 ਫ਼ੀਸਦੀ: ਸੜਕਾਂ ਦਾ ਤੰਗ ਹੋਣਾ ਅਤੇ ਖ਼ਰਾਬ ਕਿਨਾਰੇ ਜਾਂ shoulders
  • 10 ਫ਼ੀਸਦੀ: ਸਾਈਨ, ਲਾਈਨ ਮਾਰਕਿੰਗ ਅਤੇ ਦਿੱਖ ਦੀ ਸਮੱਸਿਆ
  • 10 ਫ਼ੀਸਦੀ: ਗਤੀ ਸੀਮਾਵਾਂ ਅਤੇ ਡਰਾਈਵਰਾਂ ਦਾ ਵਿਹਾਰ
  • 10 ਫ਼ੀਸਦੀ: ਦੂਜੀਆਂ ਗੱਡੀਆਂ ਨੂੰ ਓਵਰਟੇਕ ਕਰਨ ਲਈ ਘੱਟ ਮੌਕੇ

ਸੜਕਾਂ ਦੀ ਮੁੜ ਸਰਫੇਸਿੰਗ ਤੋਂ ਬਾਅਦ 11 ਫ਼ੀਸਦੀ ਲੋਕਾਂ ਨੇ ਲੇਨਾਂ ਨੂੰ ਵਧਾਉਣ ਜਾਂ ਡੁਪਲੀਕੇਟ ਕਰਨ, ਜਦਕਿ 3 ਫ਼ੀਸਦੀ ਨੇ ਸੜਕ ਕਿਨਾਰੇ ਦੀ ਬਨਸਪਤੀ ਅਤੇ ਹੋਰ ਖ਼ਤਰਿਆਂ ਨੂੰ ਹਟਾਉਣ ਅਤੇ ਹੋਰ 3 ਫ਼ੀਸਦੀ ਨੇ ਸਾਈਨ ਜਾਂ ਲਾਈਨ ਮਾਰਕਿੰਗ ਵਿੱਚ ਸੁਧਾਰ ਦੀ ਮੰਗ ਕੀਤੀ।

2026 ਦੀ ਮੁਹਿੰਮ ਵਿੱਚ ਖੇਤਰੀ ਵਿਕਟੋਰੀਆ ਨੂੰ ਪੰਜ ਹਿੱਸਿਆਂ—ਪੱਛਮੀ, ਉੱਤਰ-ਪੱਛਮੀ, ਉੱਤਰ-ਪੂਰਬੀ, ਪੂਰਬੀ ਅਤੇ ਦੱਖਣ-ਪੱਛਮੀ—ਵਿੱਚ ਵੰਡਿਆ ਗਿਆ ਸੀ। ਲੋਕਾਂ ਨੂੰ ਸਭ ਤੋਂ ਖ਼ਤਰਨਾਕ ਸੜਕਾਂ ਲਈ ਵੋਟ ਕਰਨ, ਸਮੱਸਿਆਵਾਂ ਦੱਸਣ ਅਤੇ ਉਨ੍ਹਾਂ ਦੇ ਹੱਲ ਸੁਝਾਉਣ ਲਈ ਕਿਹਾ ਗਿਆ ਸੀ।

Related posts

ਜਦੋਂ ਮੇਰੇ ਸਰੀਰ ਦੇ ਅੰਗਾਂ ਨੇ ਇੱਕ-ਇੱਕ ਕਰਕੇ ਹੜਤਾਲ ਕਰਨ ਦੀ ਧਮਕੀ ਦਿੱਤੀ !

admin

ਜੰਗ ਬਨਾਮ ਟਰੰਪ ਕਾਰਡ !

admin

ਪੀੜ੍ਹੀ ਦਾ ਪਾੜਾ, ਸਮਾਜਿਕ ਪੁਆੜਾ !

admin