India

ਗ਼ੈਰਕਾਨੂੰਨੀ ਨਸ਼ਾ ਵਪਾਰ ਭਾਰਤ ਲਈ ਵੱਡੀ ਚੁਣੌਤੀ: ਸ਼ਾਹ

ਰਾਏਪੁਰ – ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਗੈਰਕਾਨੂੰਨੀ ਨਸ਼ਿਆਂ ਦਾ ਵਪਾਰ ਨਾ ਸਿਰਫ਼ ਭਾਰਤ ਲਈ ਚੁਣੌਤੀ ਹੈ ਬਲਕਿ ਇਹ ਆਲਮੀ ਮਸਲਾ ਵੀ ਹੈ। ਉਨ੍ਹਾਂ ਜ਼ੋਰ ਦੇ ਕੇ ਆਖਿਆ ਕਿ ਦੇਸ਼ ਇਸ ਅਲਾਮਤ ਨਾਲ ਦ੍ਰਿੜ੍ਹ ਸੰਕਲਪ ਤੇ ਮਜ਼ਬੂਤ ਰਣਨੀਤੀ ਨਾਲ ਹੀ ਲੜ ਸਕਦਾ ਹੈ। ਛੱਤੀਸਗੜ੍ਹ ਦੇ ਨਵਾਂ ਰਾਜਪੁਰ ਵਿਚ ਇਕ ਹੋਟਲ ਵਿਚ ਬੈਠਕ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਕਿਹਾ ਕਿ ਨਸ਼ਿਆਂ ਨੂੰ ਜੜ੍ਹੋਂ ਪੁੱਟਣ ਤੇ ਇਸ ਅਲਾਮਤ ਨਾਲ ਸਿੱਝਣ ਲਈ ਚਾਰ ਫਾਰਮੂਲਿਆਂ- ‘ਨਸ਼ਿਆਂ ਦੀ ਖੋਜ, ਨੈੱਟਵਰਕ ਤਬਾਹ ਕਰਨਾ, ਦੋਸ਼ੀਆਂ ਦੀ ਪਛਾਣ ਤੇ ਨਸ਼ੇ ਦੇ ਆਦੀ ਲੋਕਾਂ ਦਾ ਪੁਨਰਵਾਸ- ਨੂੰ ਅਪਣਾਉਣ ਦੀ ਲੋੜ ਹੈ। ਸ਼ਾਹ ਨੇ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2047 ਤੱਕ ਦੇਸ਼ ਨੂੰ ਨਸ਼ਾ-ਮੁਕਤ ਬਣਾਉਣ ਦਾ ਅਹਿਦ ਲਿਆ ਹੈ। ਮੇਰਾ ਮੰਨਣਾ ਹੈ ਕਿ ਨਸ਼ਾ-ਮੁਕਤ ਭਾਰਤ ਦਾ ਅਹਿਦ ਦੇਸ਼ ਨੂੰ ਖ਼ੁਸ਼ਹਾਲ, ਸੁਰੱਖਿਅਤ ਤੇ ਸ਼ਾਨਦਾਰ ਬਣਾਉਣ ਵਿਚ ਬਹੁਤ ਅਹਿਮ ਹੈ।’’ ਸ਼ਾਹ, ਜੋ ਛੱਤੀਸਗੜ੍ਹ ਦੀ ਤਿੰਨ ਰੋਜ਼ਾ ਫੇਰੀ ’ਤੇ ਹਨ, ਨੇ ਨਵਾਂ ਰਾਜਪੁਰ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਜ਼ੋਨਲ ਦਫ਼ਤਰ ਦਾ ਵਰਚੁਅਲੀ ਉਦਘਾਟਨ ਵੀ ਕੀਤਾ।

Related posts

ਪਾਕਿਸਤਾਨੀ ਨਾਗਰਿਕਤਾ ਛੁਪਾ ਕੇ ਅਧਿਆਪਕਾ ਬਣੀ ਅਹੁਦੇ ਤੋਂ ਬਰਖ਼ਾਸਤ, ਧੀ ਵੀ ਮੁਅੱਤਲ

Bunty

ਹਾਈ ਕੋਰਟ ‘ਚ ਜੱਜਾਂ ਦੀ ਨਿਯੁਕਤੀ ਲਈ 68 ਨਾਵਾਂ ਦਾ ਸਿਫਾਰਿਸ਼

Bunty

800 ਕਿਲੋਮੀਟਰ ਤੋਂ ਜ਼ਿਆਦਾ ਦੂਰੀ ‘ਤੇ ਦੁਸ਼ਮਣ ਦੇ ਟਿਕਾਣਿਆਂ ‘ਤੇ ਹਮਲਾ ਕਰਨ ਦੇ ਸਮਰੱਥ ਬ੍ਰਹਮੋਸ ਸੁਪਰਸੋਨਿਕ ਮਿਜ਼ਾਈਲ

Bunty