International

ਗਾਜ਼ਾ ’ਚ ਫਸੇ 20 ਆਸਟ੍ਰੇਲੀਅਨ ਨਾਗਰਿਕਾਂ ਨੂੰ ਕੱਢਿਆ ਸੁਰੱਖਿਅਤ

ਕੈਨਬਰਾ – ਗਾਜ਼ਾ ਵਿਚ ਫਸੇ ਆਸਟ੍ਰੇਲੀਆ ਦੇ 20 ਲੋਕਾਂ ਦੇ ਸਮੂਹ ਨੂੰ ਮਿਸਰ ਲਿਜਾਇਆ ਗਿਆ ਹੈ। ਆਸਟ੍ਰੇਲੀਆ ਦੇ ਵਿਦੇਸ਼ ਮਾਮਲਿਆਂ ਅਤੇ ਵਪਾਰ ਵਿਭਾਗ ਨੇ ਵੀਰਵਾਰ ਨੂੰ ਇਸ ਦੀ ਪੁਸ਼ਟੀ ਕੀਤੀ ਅਤੇ ਕਿਹਾ ਕਿ ਗਾਜ਼ਾ ਵਿੱਚ ਫਸੇ 20 ਆਸਟ੍ਰੇਲੀਆਈ ਨਾਗਰਿਕਾਂ ਨੂੰ ਬੁੱਧਵਾਰ ਨੂੰ ਰਫਾਹ ਸਰਹੱਦ ਪਾਰ ਕਰਕੇ ਮਿਸਰ ਲਿਜਾਇਆ ਗਿਆ ਹੈ। ਆਸਟ੍ਰੇਲੀਆਈ ਨਾਗਰਿਕਾਂ ਦੇ ਦੋ ਹੋਰ ਪਰਿਵਾਰਕ ਮੈਂਬਰਾਂ ਅਤੇ ਆਸਟ੍ਰੇਲੀਆ ਦੇ ਇੱਕ ਸਥਾਈ ਨਿਵਾਸੀ ਜਿਨ੍ਹਾਂ ਨੇ ਗਾਜ਼ਾ ਛੱਡਣ ਲਈ ਸਰਕਾਰੀ ਸਹਾਇਤਾ ਲਈ ਡੀ ਐਫ ਏ ਟੀ ਨਾਲ ਰਜਿਸਟਰ ਕੀਤਾ ਸੀ, ਨੂੰ ਵੀ ਬਾਹਰ ਕੱਢਿਆ ਗਿਆ। ਵਿਦੇਸ਼ ਮਾਮਲਿਆਂ ਦੇ ਮੰਤਰੀ ਪੈਨੀ ਵੋਂਗ ਨੇ ਸਰਕਾਰੀ ਮੀਡੀਆ ਆਸਟ੍ਰੇਲੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ (ਏਬੀਸੀ) ਰੇਡੀਓ ਨੂੰ ਦੱਸਿਆ ਕਿ ਬਾਹਰ ਕੱਢੇ ਗਏ ਲੋਕਾਂ ਨੂੰ ਆਸਟ੍ਰੇਲੀਆਈ ਕੌਂਸਲਰ ਅਧਿਕਾਰੀਆਂ ਨੇ ਮਿਲ ਕੇ ਕਾਹਿਰਾ ਲਿਜਾਇਆ ਗਿਆ।ਫੈਡਰਲ ਸਰਕਾਰ ਨੇ ਫਲਸਤੀਨ, ਇਜ਼ਰਾਈਲ ਜਾਂ ਲੇਬਨਾਨ ਛੱਡਣ ਦੇ ਚਾਹਵਾਨ ਨਾਗਰਿਕਾਂ ਲਈ ਕਿਸੇ ਹੋਰ ਵਾਪਸੀ ਉਡਾਣ ਦੀ ਯੋਜਨਾ ਦਾ ਐਲਾਨ ਨਹੀਂ ਕੀਤਾ ਹੈ।

Related posts

ਟਰੰਪ ਇਕੱਲਾ ਫਸਿਆ : ਆਸਟ੍ਰੇਲੀਆ ਸਮੇਤ ‘ਨਾਟੋ’ ਵਲੋਂ ਇਰਾਨ ਵਿਰੁੱਧ ਅਮਰੀਕਾ ਦਾ ਸਾਥ ਦੇਣ ਤੋਂ ਨਾਂਹ !

admin

‘ਜੇ ਦੁਨੀਆਂ ਚੁੱਪ ਰਹੀ ਤਾਂ ਈਰਾਨ ਅਜਿਹੇ ਹਮਲਿਆਂ ਦਾ ਸ੍ਹਾਮਣਾ ਕਰਨ ਵਾਲਾ ਆਖਰੀ ਦੇਸ਼ ਨਹੀਂ ਹੋਵੇਗਾ’

admin

ਡਰੋਨ ਹਮਲੇ ਤੋਂ ਬਾਅਦ ਯੂਏਈ ਦੇ ਫੁਜੈਰਾਹ ਆਇਲ ਇੰਡਸਟਰੀ ਏਰੀਆ ਵਿੱਚ ਲੱਗੀ ਅੱਗ

admin