Punjab

‘ਗਿਆਨ ਸਰੋਤ’ ਲਾਇਬ੍ਰੇਰੀ ਸਿਰਫ ਕਿਤਾਬਾਂ ਦਾ ਸੰਗ੍ਰਹਿ ਨਹੀਂ, ਸਗੋਂ ਆਧੁਨਿਕ ਗਿਆਨ ਕੇਂਦਰ – ਛੀਨਾ

ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ 'ਗਿਆਨ ਸਰੋਤ' ਲਾਇਬ੍ਰੇਰੀ ਦਾ ਉਦਘਾਟਨ ਕਰਨ ਸਮੇਂ ਸ: ਰਜਿੰਦਰ ਮੋਹਨ ਸਿੰਘ ਛੀਨਾ ਦੇ ਨਾਲ ਹਨ ਡਾ ਮੰਜੂ ਬਾਲਾ, ਡਾ ਸੁਰਿੰਦਰ ਕੌਰ ਅਤੇ ਹੋਰ।

ਅੰਮ੍ਰਿਤਸਰ – ‘ਗਿਆਨ ਸਰੋਤ’ ਲਾਇਬ੍ਰੇਰੀ ਸਿਰਫ ਕਿਤਾਬਾਂ ਦਾ ਸੰਗ੍ਰਹਿ ਨਹੀਂ, ਸਗੋਂ ਇੱਕ ਆਧੁਨਿਕ ਗਿਆਨ ਕੇਂਦਰ ਹੈ ਜੋ ਵਿਦਿਆਰਥੀਆਂ ਨੂੰ ਡਿਜ਼ੀਟਲ ਸਰੋਤਾਂ ਦੀ ਸੁਵਿਧਾ ਆਸਾਨ ਨਾਲ ਪ੍ਰਦਾਨ ਕਰੇਗਾ। ਇਹ ਸ਼ਬਦ ਅੱਜ ਖ਼ਾਲਸਾ ਕਾਲਜ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ, ਰਣਜੀਤ ਐਵੀਨਿਊ ਵਿਖੇ ਅਤਿ-ਆਧੁਨਿਕ ਡਿਜੀਟਲ ਲਾਇਬ੍ਰੇਰੀ ਦਾ ਉਦਘਾਟਨ ਕਰਦਿਆਂ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਸ: ਰਜਿੰਦਰ ਮੋਹਨ ਸਿੰਘ ਛੀਨਾ ਨੇ ਕਹੇ।

ਇਹ ‘ਗਿਆਨ ਸਰੋਤ’ ਲਾਇਬ੍ਰੇਰੀ ਜੋ ਕਿ ਵਿਦਿਆਰਥੀਆਂ ਅਤੇ ਅਧਿਆਪਕਾਂ ਦੀ ਸਹੂਲਤ ਲਈ ਸਥਾਪਿਤ ਕੀਤੀ ਗਈ ਹੈ, ਵਿਖੇ ਨਵੀਂ ਤਕਨੀਕ ਰਾਹੀਂ ਹਜ਼ਾਰਾਂ ਹੀ ਪੁਸਤਕਾਂ, ਖਰੜੇ, ਰਸਾਲੇ ਅਤੇ ਅਖ਼ਬਾਰਾਂ 24 ਘੰਟੇ ਉਪਲਬੱਧ ਰਹਿਣਗੇ ਅਤੇ ਇਹ ਸਮੱਗਰੀ ਆਸਾਨੀ ਨਾਲ ਹਾਸਲ ਕੀਤੀ ਜਾ ਸਕੇਗੀ।

ਸ: ਛੀਨਾ ਨੇ ਕਿਹਾ ਕਿ ਇਸ ਲਾਇਬ੍ਰੇਰੀ ’ਚ ਬੁਨਿਆਦੀ ਡਿਜੀਟਲ ਢਾਂਚੇ ਤੋਂ ਇਲਾਵਾ ਕਿਤਾਬਾਂ ਦੇ ਵਿਸ਼ਾਲ ਭੰਡਾਰ ਮੌਜ਼ੂਦ ਹੋਣਗੇ, ਜਿਸ ’ਚ 18,000 ਤੋਂ ਵਧੇਰੇ ਕਿਤਾਬਾਂ, ਆਈ. ਈ. ਈ. ਈ., ਏ. ਆਈ. ਸੀ. ਟੀ. ਈ. ਅਤੇ ਐੱਨ. ਡੀ. ਐੱਲ. ਆਈ. ਵਰਗੇ ਨਾਮਵਰ ਡਿਜੀਟਲ ਪਲੇਟਫਾਰਮ ਮੁਹੱਈਆ ਹੋਣਗੇ। ਖ਼ਾਲਸਾ ਕਾਲਜ ਇੰਜੀਨੀਅਰਿੰਗ ਉਪਰੋਕਤ ਡਿਜੀਟਲ ਲਾਇਬ੍ਰੇਰੀ ਸਥਾਪਿਤ ਕਰਨ ਵਾਲਾ ਸੂਬੇ ਦਾ ਮੋਹਰੀ ਕਾਲਜ ਹੈ। ਜਿੱਥੇ ਆਨਲਾਈਨ ਲਾਇਬ੍ਰੇਰੀ ਸਹੂਲਤਾਂ, ਈ-ਬੁਕਸ ਅਤੇ ਰਿਸਰਚ ਡਾਟਾਬੇਸ ਮੌਜ਼ੂਦ ਹੋਵੇਗਾ, ਜੋ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਖੋਜ ਅਤੇ ਅਧਿਐਨ ’ਚ ਮਦਦ ਕਰਨਗੇ। ਸ: ਛੀਨਾ ਨੇ ਕਿਹਾ ਕਿ ਇਸ ਲਾਇਬ੍ਰੇਰੀ ਰਾਹੀਂ ਵਿਦਿਆਰਥੀ ਘਰ ਬੈਠੇ ਵੀ ਅਨੇਕਾਂ ਅਕਾਦਮਿਕ ਸਰੋਤਾਂ ਦਾ ਲਾਭ ਲੈ ਸਕਣਗੇ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਾਲਜ ਦੇ ਡਾਇਰੈਕਟਰ ਡਾ. ਮੰਜ਼ੂ ਬਾਲਾ, ਖ਼ਾਲਸਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਖੁਸ਼ਵਿੰਦਰ ਕੁਮਾਰ, ਅਕਾਦਮਿਕ ਮਾਮਲੇ ਡੀਨ ਡਾ. ਸੁਰਿੰਦਰ ਕੌਰ, ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਨਾਲ ਮਿਲ ਕੇ ਈ-ਲਾਇਬੇ੍ਰਰੀ ਦਾ ਰਸਮੀ ਉਦਘਾਟਨ ਕੀਤਾ।
ਇਸ ਮੌਕੇ ਡਾ. ਬਾਲਾ ਨੇ ਕਿਹਾ ਕਿ ਅੱਜ ਦੇ ਡਿਜ਼ੀਟਲ ਯੁੱਗ ’ਚ ਅਜਿਹੀਆਂ ਪਹਿਲਕਦਮੀਆਂ ਬਹੁਤ ਜ਼ਰੂਰੀ ਹਨ, ਕਿਉਂਕਿ ਇਹ ਵਿਦਿਆਰਥੀਆਂ ਨੂੰ ਸਮੇਂ ਦੇ ਨਾਲ ਕਦਮ ਮਿਲਾ ਕੇ ਚੱਲਣ ਲਈ ਪ੍ਰੇਰਿਤ ਕਰਦੀਆਂ ਹਨ। ਉਨ੍ਹਾਂ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਹ ਲਾਇਬ੍ਰੇਰੀ ਨਵੀਂ ਪੀੜ੍ਹੀ ਨੂੰ ਗਿਆਨ ਅਤੇ ਨਵੀਨਤਾ ਵੱਲ ਪ੍ਰੇਰਿਤ ਕਰੇਗੀ। ਉਨ੍ਹਾਂ ਕਿਹਾ ਕਿ ਇਹ ਕੇਂਦਰ ਪ੍ਰੰਪਰਾਗਤ ਸਿੱਖਿਆ ਤੋਂ ਇਲਾਵਾ ਆਧੁਨਿਕ ਡਿਜ਼ੀਟਲ ਤਕਨਾਲੋਜੀ ਨਾਲ ਵਿਦਿਆਰਥੀਆਂ ਨੂੰ ਜੋੜ ਕੇ ਇਕ ਵਿਸਤ੍ਰਿਤ ਮੰਚ ਪ੍ਰਦਾਨ ਕਰੇਗਾ, ਜਿਸ ਦਾ ਮਨੋਰਥ ਉਨ੍ਹਾਂ ਨੂੰ ਉੱਚ-ਗੁਣਵੱਤਾ ਵਾਲੇ ਅਕਾਦਮਿਕ ਸਰੋਤਾਂ ਤੱਕ ਆਸਾਨੀ ਨਾਲ ਪਹੁੰਚਾਉਣਾ ਹੈ। ਉਨ੍ਹਾਂ ਕਿਹਾ ਕਿ ਲਾਇਬ੍ਰੇਰੀ ਦੀ ਇਕ ਖਾਸ ਵਿਸ਼ੇਸ਼ਤਾ ਕੋਹਾ ਇੰਟੀਗ੍ਰੇਟਡ ਲਾਇਬ੍ਰੇਰੀ ਪ੍ਰਣਾਲੀ ਨੂੰ ਲਾਗੂ ਕਰਨਾ ਹੈ, ਜੋ ਕਿ ਇਕ ਵਿਸ਼ਵ-ਪ੍ਰਸਿੱਧ, ਓਪਨ-ਸੋਰਸ ਅਤੇ ਵੈੱਬ-ਅਧਾਰਿਤ ਪਲੇਟਫਾਰਮ ਹੈ। ਉਨ੍ਹਾਂ ਕਿਹਾ ਕਿ ਇਹ ਸਿਸਟਮ ਕੈਟਾਲਾਗਿੰਗ, ਸਰਕੂਲੇਸ਼ਨ ਅਤੇ ਯੂਜ਼ਰ ਮੈਨੇਜਮੈਂਟ ਨੂੰ ਬਹੁਤ ਹੀ ਸੁਚੱਜੇ ਢੰਗ ਨਾਲ ਸੰਭਾਲਦਾ ਹੈ। ਉਨ੍ਹਾਂ ਕਿਹਾ ਕਿ ਖਾਸ ਗੱਲ ਇਹ ਹੈ ਕਿ ਪੰਜਾਬ ’ਚ ਇਸ ਪੱਧਰ ’ਤੇ ਕੋਹਾ ਸਿਸਟਮ ਦੀ ਇਹ ਸ਼ੁਰੂਆਤ ਹੋਰ ਵਿੱਦਿਅਕ ਅਦਾਰਿਆਂ ਲਈ ਇੱਕ ਮਿਸਾਲ ਸਾਬਤ ਹੋਵੇਗੀ।

Related posts

Punjab Weather: ਪੰਜਾਬ ‘ਚ ਨਜ਼ਰ ਆਏਗਾ ਚੱਕਰਵਾਤੀ ਤੂਫਾਨ ਦਾ ਅਸਰ! ਮੀਂਹ ਤੋਂ ਬਾਅਦ ਠੁਰ੍ਹ-ਠੁਰ੍ਹ ਕੰਬਣਗੇ ਲੋਕ, ਜਾਣੋ ਤਾਜ਼ਾ ਅਪਡੇਟ

Bunty

ਸਹਿਮਤੀ ਸਬੰਧਾਂ ਲਈ ਘੱਟੋ ਘੱਟ ਉਮਰ 21 ਸਾਲ ਕਰਨ ‘ਤੇ ਕੇਂਦਰ ਜਨਵਰੀ ਤਕ ਸੌਂਪੇ ਜਵਾਬ

Bunty

ਬਾਬਾ ਤਰਸੇਮ ਸਿੰਘ ਕਤਲਕਾਂਡ ਦਾ ਇਨਾਮੀ ਮੁਲਜ਼ਮ ਮੁੱਠਭੇੜ ਪਿੱਛੋਂ ਗ੍ਰਿਫ਼ਤਾਰ

admin