Punjab

ਗੁਰੂ ਕੀ ਬਾਣੀ ਨਾਲ ਛੇੜ-ਛਾੜ ਕਰਨ ਵਾਲੇ ਨੂੰ ਸੋਚਣਾ ਚਾਹੀਦਾ ਹੈ ਕਿ ਕਿਸੇ ਨੇ ਬਖਸ਼ਣਾ ਨਹੀਂ : ਪ੍ਰਧਾਨ ਧਾਮੀ

ਸ੍ਰੀ ਮੁਕਤਸਰ ਸਾਹਿਬ – ਬੀਤੇ ਦਿਨੀਂ ਇੱਕ ਵਿਅਕਤੀ ਵੱਲੋਂ ਪਵਿੱਤਰ ਗੁਰਬਾਣੀ ਨਾਲ ਛੇੜਛਾੜ ਕੀਤੀ ਗਈ, ਉਸ ਵਿੱਚ ਸਮੁੱਚਾ ਸਿੱਖ ਪੰਥ ਬੜੇ ਲੰਮੇ ਸਮੇਂ ਬਾਅਦ ਇੱਕ ਸੁਰਤਾ ਵਿੱਚ ਆਇਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ’ਚ ਤਬਦੀਲੀਆਂ ਕਰਨ ’ਤੇ ਉਸ ਨੂੰ ਤਨਖਾਹੀਆ ਕਰਾਰ ਦਿੱਤਾ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ਼ੋ੍ਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ, ਜੋ ਅੱਜ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਏ ਜਾ ਰਹੇ 40 ਮੁਕਤਿਆਂ ਦੇ ਸ਼ਹੀਦੀ ਜੋੜ ਮੇਲੇ ’ਤੇ ਨਤਮਸਤਕ ਹੋਣ ਪੁੱਜੇ ਸਨ।

ਇਸ ਮੌਕੇ ਬੋਲਦਿਆਂ ਉਨ੍ਹਾਂ ਕਿਹਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾ ਸਾਹਿਬ ਦੀ ਸ਼ਤਾਬਦੀ ਮਨਾਉਣ ਦਾ ਆਦੇਸ਼ ਕੀਤਾ ਸੀ, ਉਹ ਪਾਕਿਸਤਾਨ ’ਚ ਅਤੇ ਇੱਥੇ ਵੀ ਵੱਡੇ ਪੱਧਰ ’ਤੇ ਮਨਾਉਣ ਦੀ ਕੋਸਿਸ਼ ਕਰਾਂਗੇ। ਉਨ੍ਹਾਂ ਵਾਤਾਵਰਨ ਬਾਰੇ ਬੋਲਦਿਆਂ ਕਿਹਾ ਕਿ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਸ਼ੁੱਧ ਰੱਖੀਏ।

ਉਨ੍ਹਾਂ ਕਿਹਾ ਸਾਡੀ ਇਹ ਬਦਕਿਸਮਤੀ ਹੈ ਕਿ ਜੋ ਕੰਮ ਸਰਕਾਰ ਨੇ ਕਰਨੇ ਹੁੰਦੇ ਹਨ ਉਹ ਸ਼ੋ੍ਮਣੀ ਕਮੇਟੀ ਨੂੰ ਕਰਨੇ ਪੈ ਰਹੇ ਹਨ ਜਦੋਂ ਸਰਕਾਰਾਂ ਆਪਣੀ ਜ਼ਿੰਮੇਵਾਰੀ ਤੋਂ ਭੱਜ ਜਾਂਦੀਆਂ ਹਨ ਤਾਂ ਸ਼ੋ੍ਮਣੀ ਕਮੇਟੀ ਨੂੰ ਅਜਿਹੇ ਕੰਮ ਕਰਨੇ ਪੈਂਦੇ ਹਨ। ਉਨ੍ਹਾਂ ਸਿਰੋਪਾਓ ਦੇਣ ਦੇ ਮਾਮਲੇ ’ਚ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਸਿਰੋਪਾਓ ਦਿੱਤਾ ਨਹੀਂ ਬਲਕਿ ਇਹ ਗੁਰੂ ਸਾਹਿਬ ਦੀ ਬਖਸਿਸ਼ ਹੁੰਦਾ ਹੈ, ਪਰ ਵੇਖਣ ’ਚ ਆਇਆ ਹੈ ਕਿ ਸਮਾਜ ’ਚ ਇਹ ਵਿਧਾਨ ਚੱਲ ਗਿਆ ਹੈ ਕਿ ਹਰੇਕ ਨੂੰ ਹੀ ਸਿਰੋਪਾਓ ਦੇ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਕੂਲਾਂ ਕਾਲਜਾਂ ’ਚ ਸਿਰੋਪਾਓ ਤੇ ਮੋਮੈਟੋ ਦੇਣ ਦੀ ਥਾਂ ’ਤੇ ਧਾਰਮਿਕ ਕਿਤਾਬਾਂ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਰਹਿਤ ਮਰਿਆਦਾ ਦਿੱਤੀ ਜਾਵੇ ਤਾਂ ਜੋ ਕਿਸੇ ਨੂੰ ਸੋਝੀ ਆ ਸਕੇ। ਇਸ ਮੌਕੇ ਉਨ੍ਹਾਂ ਕਿਹਾ ਕਿ ਗੁਰੂ ਕੀ ਬਾਣੀ ਨਾਲ ਛੇੜ ਛਾੜ ਕਰਨ ਵਾਲੇ ਨੂੰ ਸੋਚਣਾ ਚਾਹੀਦਾ ਹੈ ਕਿ ਕਿਸੇ ਨੇ ਬਖਸ਼ਣਾ ਨਹੀਂ।

Related posts

ਪੰਜਾਬੀਆਂ ਦੇ ਵਰਕ ਵੀਜ਼ਾ ਫ੍ਰੀਜ਼ ਮੁੱਦੇ ‘ਤੇ ਹਰਸਿਮਰਤ ਵਲੋਂ ਵਿਦੇਸ਼ ਮੰਤਰੀ ਤੋਂ ਵਿਸ਼ੇਸ਼ ਮੰਗ !

admin

ਕੌਮੀ ਇਨਸਾਫ ਮੋਰਚੇ ‘ਚ 15 ਅਗਸਤ ਨੂੰ ‘ਕਾਲੇ  ਦਿਵਸ’ ਵਜੋਂ ਮਨਾਇਆ ਗਿਆ !

admin

ਬਰਾਮਦ ਕੀਤੇ ਪਿਸਤੌਲ ਪਾਕਿਸਤਾਨ ਤੋਂ ਆਈਐਸਵਾਈਐਫ ਦੇ ਮੁਖੀ ਲਖਬੀਰ ਰੋਡੇ ਵੱਲੋਂ ਭੇਜੀ ਹਥਿਆਰਾਂ ਦੀ ਖੇਪ ਦਾ ਹਿੱਸਾ ਹਨ: ਡੀਆਈਜੀ ਗੁਰਪ੍ਰੀਤ ਸਿੰਘ ਭੁੱਲਰ

Bunty