ਪਣਜੀ – ਗੋਆ ’ਚ ਇਕ ਮਾਂ ਨੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਚਾਰ ਸਾਲਾ ਬੱਚੇ ਦੇ ਕਤਲ ਦਾ ਮਾਮਾਲ ਸਾਹਮਣਏ ਆਉਾਂਦੀਹੀ ਸੋਸ਼ਲ ਮੀਡੀਆ ’ਚ ਤਮਾਮ ਪ੍ਰਤੀਕਿਰਿਆਵਾਂ ਸਾਹਮਣੇ ਆਉਣ ਲੱਗੀਆਂ ਹਨ।
ਪੁਲਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਸੀ ਕਿ ਬੱਚੇ ਦੇ ਕਤਲ ਤੋਂ ਬਾਅਦ ਮਾਂ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੀ ਸੀ। ਇਸ ਵਿਚਕਾਰ, ਪੋਸਟਮਾਰਟਮ ਕਰਨ ਵਾਲੇ ਡਾਕਟਰ ਕੁਮਾਰ ਨਾਇਕ ਨੇ ਖੁਲਾਸਾ ਕਰਦੇ ਹੋਏ ਕਿਹਾ ਕਿ ਬੱਚੇ ਦਾ ਕਤਲ 36 ਘੰਟੇ ਪਹਿਲਾਂ ਕੀਤਾ ਗਿਆ ਸੀ। ਬੱਚੇ ਦੀ ਮੌਤ ਗਲਾ ਘੋਟਣ ਨਾਲ ਹੋਈ।
ਜ਼ਿਕਰਯੋਗ ਹੈ ਕਿ ਦਿ ਮਾਇੰਡਫੁਲ ਏ.ਆਈ. ਲੈਬ ਦੀ ਸੀ.ਈ.ਓ. ਸੁਚਨਾ ਸੇਠ ਨੂੰ ਗੋਆ ਦੇ ਇਕ ਸਰਵਿਸ ਅਪਾਰਟਮੈਂਟ ’ਚ ਆਪਣੇ ਪੁੱਤਰ ਦਾ ਕਤਲ ਕਰਨ ਦੇ ਦੋਸ਼ ’ਚ ਸੋਮਵਾਰ ਰਾਤ ਨੂੰ ਕਰਨਾਟਕ ਦੇ ਚਿਤਰਦੁਰਗ ਤੋਂ ਗ੍ਰਿਫਤਾਰ ਕੀਤਾ ਗਿਆ ਸੀ। ਪੁਲਸ ਨੇ ਦੱਸਿਆ ਕਿ ਸੁਚਨਾ ਸੇਠ ਦਾ ਅਲੱਗ ਹੋ ਚੁੱਕਾ ਪਤੀ ਵੈਂਕਟਰਮਨ ਆਪਣੇ ਬੱਚੇ ਦੇ ਕਤਲ ਬਾਰੇ ਜਾਣਨ ਤੋਂ ਬਾਅਦ ਮੰਗਲਵਾਰ ਸ਼ਾਮ ਨੂੰ ਜਕਾਰਤਾ ਤੋਂ ਭਰਤ ਪਰਤ ਆਇਆ।
ਡਾਕਟਰ ਕੁਮਾਰ ਨਾਇਕ ਨੇ ਕਿਹਾ ਕਿ ਅਜਿਹਾ ਨਹੀਂ ਲੱਗ ਰਿਹਾ ਕਿ ਬੱਚੇ ਦਾ ਗਲਾ ਹੱਥਾਂ ਨਾਲ ਘੋਟਿਆ ਗਿਆ ਹੋਵੇ, ਨਾਸ਼ ਨੂੰ ਦੇਖ ਕੇ ਲੱਗ ਰਿਹਾ ਹੈ ਕਿ ਸਿਰਹਾਣੇ ਜਾਂ ਕਿਸੇ ਹੋਰ ਚੀਜ਼ ਦੇ ਇਸਤੇਮਾਲ ਨਾਲ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਨਾਇਕ ਨੇ ਕਿਹਾ ਕਿ ਬੱਚੇ ਦੇ ਸਰੀਰ ’ਤੇ ਕੋਈ ਖੂਨ ਦੀ ਕਮੀ ਜਾਂ ਕਿਸੇ ਤਰ੍ਹਾਂ ਦੇ ਸੰਘਰਸ਼ ਦਾ ਨਿਸ਼ਾਨ ਨਹੀਂ ਸੀ। ਹਾਲਾਂਕਿ, ਨਾਇਕ ਨੇ ਕਿਹਾ ਕਿ ਉਹ ਸਹੀ ਸਮੇਂ ਨਹੀਂ ਦੱਸ ਸਕਦੇ ਪਰ ਬੱਚੇ ਦੀ ਮੌਤ 36 ਘੰਟੇ ਪਹਿਲਾਂ ਹੋ ਚੁੱਕੀ ਹੈ। ਚਾਰ ਸਾਲ ਦੇ ਬੱਚੇ ਦੇ ਕਤਲ ’ਤੇ ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਂਵਤ ਦਾ ਕਹਿਣਾ ਹੈ ਕਿ ਜਿਵੇਂ ਹੀ ਪੁਲਸ ਨੂੰ ਕੁਝ ਸ਼ੱਕੀ ਲੱਗਾ, ਤੁਰੰਤ ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਮਾਮਲੇ ਦੀ ਜਾਂਚ ਜਾਰੀ ਹੈ।
