India

ਚੀਨੀ ਫ਼ੌਜ ਨੂੰ ਮੂੰਹ-ਤੋੜ ਜਵਾਬ ਦੇਣ ਲਈ ਭਾਰਤ ਨੇ ਲੱਦਾਖ ‘ਚ ਤਾਇਨਾਤ ਕੀਤਾ K-9 ਵਜਰ

ਨਵੀਂ ਦਿੱਲੀ – ਅਸਲ ਕੰਟਰੋਲ ਲਾਈਨ  ‘ਤੇ ਚੀਨ ਦੀ ਚਾਲਬਾਜ਼ੀ ਨਾਲ ਨਿਪਟਣ ਲਈ ਭਾਰਤ ਨੇ ਵੀ ਆਪਣੀਆਂ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਚੀਨੀ ਫ਼ੌਜ ਨੂੰ ਮੂੰਹ-ਤੋੜ ਜਵਾਬ ਦੇਣ ਲਈ ਪੂਰਬੀ ਲੱਦਾਖ ਦੇ ਫਾਰਵਰਡ ਏਰੀਆ ‘ਚ ਭਾਰਤੀ ਫ਼ੌਜ ਨੇ ਕੇ-9 ਆਟੋਮੈਟਿਕ ਹੋਵਿਤਜ਼ਰ ਰੈਜੀਮੈਂਟ  ਨੂੰ ਤਾਇਨਾਤ ਕੀਤਾ ਹੈ। ਇਹ ਤੋਪ ਲਗਪਗ 50 ਕਿੱਲੋਮੀਟਰ ਦੀ ਦੂਰੀ ‘ਤੇ ਮੌਜੂਦ ਦੁਸ਼ਮਣ ਦੇ ਟਿਕਾਣਿਆਂ ‘ਤੇ ਹਮਲਾ ਕਰਨ ‘ਚ ਸਮਰੱਥ ਹੈ।ਭਾਰਤ-ਚੀਨ ਸਰਹੱਦ ‘ਤੇ ਚੱਲ ਰਹੇ ਰੇੜਕੇ ਦੀ ਸਥਿਤੀ ‘ਤੇ ਫ਼ੌਜ ਮੁਖੀ ਐੱਮਐੱਮ ਨਰਵਾਣੇ ਨੇ ਕਿਹਾ ਹੈ ਕਿ ਪਿਛਲੇ 6 ਮਹੀਨਿਆਂ ‘ਚ ਹਾਲਾਤ ਆਮ ਰਹੇ ਹਨ। ਸਾਨੂੰ ਉਮੀਦ ਹੈ ਕਿ ਅਕਤੂਬਰ ਦੇ ਦੂਸਰੇ ਹਫ਼ਤੇ 13ਵੇਂ ਦੌਰ ਦੀ ਗੱਲਬਾਤ ਹੋਵੇਗੀ ਤੇ ਅਸੀਂ ਇਸ ਗੱਲ ‘ਤੇ ਆਮ ਸਹਿਮਤੀ ‘ਤੇ ਪਹੁੰਚਾਂਗੇ ਕਿ ਡਿਸਐਂਗੇਜਮੈਂਟ ਕਿਵੇਂ ਹੋਵੇਗਾ।ਫ਼ੌਜ ਮੁਖੀ ਨੇ ਇਸ ਗੱਲ ਦਾ ਵੀ ਜ਼ਿਕਰ ਕੀਤਾ ਹੈ ਕਿ ਚੀਨ ਨੇ ਸਾਡੇ ਪੂਰਬੀ ਕਮਾਨ ਤਕ ਪੂਰੇ ਪੂਰਬੀ ਲੱਦਾਖ ਤੇ ਉੱਤਰੀ ਮੋਰਚੇ ‘ਤੇ ਵੱਡੀ ਗਿਣਤੀ ‘ਚ ਤਾਇਨਾਤੀ ਕੀਤੀ ਹੈ। ਯਕੀਨੀ ਰੂਪ ‘ਚ ਮੂਹਰਲੇ ਖੇਤਰਾਂ ‘ਚ ਉਨ੍ਹਾਂ ਦੀ ਤਾਇਨਾਤੀ ‘ਚ ਵਾਧਾ ਹੋਇਆ ਹੈ ਜੋ ਸਾਡੇ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ।

Related posts

HAPPY DIWALI 2025 !

admin

ਭਾਰਤ ਦੇ ਰਾਸ਼ਟਰਪਤੀ, ਉਪ-ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਵਲੋਂ ਦੀਵਾਲੀ ਦੀਆਂ ਸ਼ੁਭਕਾਮਨਾਵਾਂ !

admin

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin