International

ਚੀਨ ਨੂੰ ਉਮੀਦ, ਸੀਤ ਜੰਗ ਨਾ ਚਾਹੁਣ ਵਾਲੇ ਬਿਆਨ ‘ਤੇ ਅਮਲ ਕਰੇਗਾ ਅਮਰੀਕਾ

ਸੰਯੁਕਤ ਰਾਸ਼ਟਰ – ਯੂਐੱਨ ‘ਚ ਚੀਨ ਦੇ ਰਾਜਦੂਤ ਝਾਂਗ ਜੂਨ ਨੇ ਮੰਗਲਵਾਰ ਨੂੰ ਉਮੀਦ ਪ੍ਰਗਟਾਈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਚੀਨ ਦੇ ਨਾਲ ਸੀਤ ਜੰਗ ਸਬੰਧੀ ਆਪਣੇ ਬਿਆਨ ਨੂੰ ਹਕੀਕਤ ‘ਚ ਬਦਲਣਗੇ। ਬਾਇਡਨ ਨੇ ਕਿਹਾ ਸੀ ਕਿ ਅਮਰੀਕਾ ਚੀਨ ਦੇ ਖਿਲਾਫ਼ ਇਕ ਨਵੇਂ ਸੀਤ ਯੁੱਧ ਦੀ ਸ਼ੁਰੂਆਤ ਨਹੀਂ ਕਰਨਾ ਚਾਹੁੰਦਾ। ਚੀਨੀ ਰਾਜਦੂਤ ਨੇ ਕਿਹਾ ਕਿ ਅਮਰੀਕਾ ਨੂੰ ਟਕਰਾਅ ਵਾਲੇ ਦਿ੍ਸ਼ਟੀਕੋਣ ਤੇ ਚੀਨ ਦੇ ਖ਼ਿਲਾਫ਼ ਭੜਕਾਊ ਬਿਆਨਬਾਜ਼ੀ ਤੋਂ ਬਚਣਾ ਚਾਹੀਦਾ ਹੈ। ਝਾਂਗ ਨੇ ਸੰਯੁਕਤ ਰਾਸ਼ਟਰ ਮਹਾਸਭਾ ‘ਚ ਦੁਨੀਆ ਭਰ ਦੇ ਆਗੂਆਂ ਦੀ ਸੋਮਵਾਰ ਨੂੰ ਖ਼ਤਮ ਹੋਈ ਸਾਲਾਨਾ ਬੈਠਕ ਤੋਂ ਬਾਅਦ ਇਕ ਡਿਜੀਟਲ ਪੱਤਰਕਾਰ ਸੰਮੇਲਨ ‘ਚ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਅਮਰੀਕਾ ਸੀਤ ਯੁੱਧ ਦੀ ਮਾਨਸਿਕਤਾ ਨੂੰ ਪੂਰੀ ਤਰ੍ਹਾਂ ਤਿਆਗਦੇ ਹੋਏ ਆਪਣੀ ਕਥਨੀ ਤੇ ਕਰਨੀ ‘ਚ ਬਦਲੇਗਾ। ਮੈਨੂੰ ਲੱਗਦਾ ਹੈ ਕਿ ਜੇਕਰ ਦੋਵੇਂ ਧਿਰਾਂ ਇਕ ਦੂਜੇ ਵੱਲ ਵਧਣਗੇ, ਤਾਂ ਉਹ ਚੀਨ ਤੇ ਅਮਰੀਕਾ ਵਿਚਾਲੇ ਇਕ ਸਿਹਤ ਤੇ ਸਥਿਰ ਸਬੰਧ ਦੇਖ ਸਕਣਗੇ। ਨਹੀਂ ਤਾਂ ਚਿੰਤਾਵਾਂ ਬਣੀਆਂ ਰਹਿਣਗੀਆਂ।’ ਝਾਂਗ ਨੇ ਚੀਨ ਤੇ ਅਮਰੀਕਾ ਦੇ ਸਬੰਧਾਂ ਨੂੰ ਬਹੁਤ ਅਹਿਮ ਦੱਸਿਆ। ਉਨ੍ਹਾਂ ਕਿਹਾ ਕਿ ਚੀਨ ਸਭ ਤੋਂ ਵੱਡਾ ਵਿਕਾਸਸ਼ੀਲ ਤੇ ਅਮਰੀਕਾ ਸਭ ਤੋਂ ਵੱਡਾ ਵਿਕਸਤ ਦੇਸ਼ ਹੈ। ਦੋਵੇਂ ਹੀ ਦੇਸ਼ ਦੁਨੀਆ ਦਾ ਸਭ ਤੋਂ ਵੱਡੇ ਅਰਥਚਾਰਿਆਂ ਤੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰਰੀਸ਼ਦ ਦੀ ਸਥਾਈ ਮੈਂਬਰ ਹਨ। ਦੋਵਾਂ ਦੇਸ਼ਾਂ ਦੇ ਚੰਗੇ ਸਬੰਧਾਂ ਨਾਲ ਦੁਨੀਆ ਨੂੰ ਫ਼ਾਇਦਾ ਮਿਲੇਗਾ ਤੇ ਇਨ੍ਹਾਂ ‘ਚ ਸੰਘਰਸ਼ ਦੀ ਸਥਿਤੀ ‘ਚ ਨੁਕਸਾਨ ਵੀ ਹੋਵੇਗਾ। ਝਾਂਗ ਨੇ ਕਿਹਾ ਕਿ ਹਾਲਾਂਕਿ, ਚੀਨ ਅਮਰੀਕਾ ਨਾਲ ਸਹਿਯੋਗ ਦਾ ਚਾਹਵਾਨ ਹੈ, ਪਰ ਸਾਨੂੰ ਆਪਣੀ ਪ੍ਰਭੂ ਸੱਤਾ, ਸੁਰੱਖਿਆ ਤੇ ਵਿਕਾਸ ਦੀ ਵੀ ਮਜ਼ਬੂਤੀ ਨਾਲ ਰੱਖਿਆ ਕਰਨੀ ਹੈ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin