ਰੇਵਾਡ਼ੀ – ਭਾਰਤੀ ਜਨਤਾ ਪਾਰਟੀ ਅਣਸੂਚਿਤ ਜਾਤੀ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਸਾਮਰਿਆ ਨੇ ਕੁੰਡਲੀ ਬਾਰਡਰ ’ਤੇ ਦਲਿਤ ਨੌਜਵਾਨ ਲਖਬੀਰ ਦੀ ਹੱਤਿਆ ’ਚ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਇਸ ਦੇ ਲਈ ਗੁਰਨਾਮ ਸਿੰਘ ਚਡ਼ੂਨੀ ਤੇ ਰਾਕੇਸ਼ ਟਿਕੈਤ ਜ਼ਿੰਮੇਵਾਰ ਹੈ। ਦੋਵਾਂ ’ਤੇ ਹੱਤਿਆ ਦੇ ਕੇਸ ਦਰਜ ਹੋਣਾ ਚਾਹੀਦਾ ਹੈ। ਸਮਾਰਿਆ ਬਾਇਪਾਸ ਸਥਿਤ ਭਾਜਪਾ ਦਫ਼ਤਰ ’ਚ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।ਇਸ ਦੌਰਾਨ ਉਨ੍ਹਾਂ ਨੇ ਕਿਹਾ ਕਿ ਲਖਬੀਰ ਸਿੰਘ ਦੇ ਹੱਥ ਅਤੇ ਪੈਰਾਂ ਨੂੰ ਬੇਰਹਿਮੀ ਨਾਲ ਤਲਵਾਰਾਂ ਨਾਲ ਵੱਢਿਆ ਗਿਆ ਅਤੇ ਬਾਅਦ ’ਚ ਲਾਸ਼ ਨੂੰ ਲਟਕਾ ਦਿੱਤਾ ਗਿਆ। ਉਹ ਆਪਣੇ ਜੀਵਨ ਦੀ ਭੀਖ ਮੰਗਦਾ ਰਿਹਾ ਉਸਦੀ ਇਕ ਨਹੀਂ ਸੁਣੀ ਗਈ।ਰਾਕੇਸ਼ ਟਿਕੈਤ ਅਤੇ ਚਡ਼ੂਨੀ ਦਲਿਤ ਵਿਰੋਧੀ ਮਾਨਸਿਕਤਾ ਦੇ ਲੋਕ ਹਨ, ਜਿਨ੍ਹਾਂ ਨੇ 2 ਮਹੀਨੇ ਪਹਿਲਾਂ 31 ਜੁਲਾਈ ਨੂੰ ਰਾਸ਼ਟਰੀ ਐੱਸਸੀ ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਦੇ ਨਾਲ ਵੀ ਹਾਥੋਪਾਈ ਕੀਤੀ ਸੀ ਅਤੇ ਉਨ੍ਹਾਂ ਨਾਲ ਕੁੱਟਮਾਰ ਕਰਨ ਦੀ ਕੋਸ਼ਿਸ਼ ਕੀਤੀ ਸੀ। ਉਨ੍ਹਾਂ ਪੰਜਾਬ ਸਰਕਾਰ ਤੋਂ ਲਖਬੀਰ ਦੇ ਪਰਿਵਾਰ ਨੂੰ 50 ਲੱਖ ਦਾ ਮੁਆਵਜ਼ਾ ਦੇਣ ਦਾ ਮੰਗ ਕੀਤੀ।