India

ਚੰਡੀਗਡ਼੍ਹ ਸਮੇਤ ਇਨ੍ਹਾਂ 13 ਸ਼ਹਿਰਾਂ ਨੂੰ ਪਹਿਲਾਂ ਮਿਲੇਗੀ 5G ਕਨੈਕਟੀਵਿਟੀ

ਨਵੀਂ ਦਿੱਲੀ – ਚਾਰੇ ਮਹਾਨਗਰਾਂ ਸਮੇਤ ਗੁਰੂਗ੍ਰਾਮ, ਲਖਨਊ, ਚੰਡੀਗਡ਼੍ਹ ਵਰਗੇ ਵੱਡੇ ਸ਼ਹਿਰਾਂ ਨੂੰ ਨਵੇਂ ਸਾਲ ’ਚ 5ਜੀ ਸੇਵਾ ਦੀ ਸੌਗਾਤ ਮਿਲੇਗੀ। ਦੂਰਸੰਚਾਰ ਵਿਭਾਗ (ਡੀਓਟੀ) ਮੁਤਾਬਕ ਦੂਰਸੰਚਾਰ ਆਪ੍ਰੇਟਰਾਂ ਨੇ ਵੱਡੇ ਸ਼ਹਿਰਾਂ ਵਿਚ 5ਜੀ ਪ੍ਰੀਖਣ ਸਥਾਨ ਸਥਾਪਤ ਕੀਤੇ ਹਨ ਅਤੇ ਅਗਲੇ ਸਾਲ ਇਨ੍ਹਾਂ ਸ਼ਹਿਰਾਂ ਵਿਚ ਸਭ ਤੋਂ ਪਹਿਲਾਂ ਇਹ ਸੇਵਾ ਲਾਂਚ ਕੀਤੀ ਜਾਵੇਗੀ।ਡੀਓਟੀ ਮੁਤਾਬਕ ਦਿੱਲੀ, ਮੁੰਬਈ, ਕੋਲਕਾਤਾ ਅਤੇ ਚੇਨਈ ਸਮੇਤ ਬੈਂਗਲੁਰੂ, ਜਾਮਨਗਰ, ਅਹਿਮਦਾਬਾਦ, ਗਾਂਧੀਨਗਰ, ਹੈਦਰਾਬਾਦ ਅਤੇ ਪੁਣੇ ਵੀ 5ਜੀ ਸੇਵਾ ਦੀ ਅਗਲੇ ਸਾਲ ਸ਼ੁਰੂਆਤ ਹੋਵੇਗੀ।ਡੀਓਟੀ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਸਾਲ ਸਤੰਬਰ ’ਚ ਦੂਰਸੰਚਾਰ ਰੈਗੂਲੇਟਰੀ ਟ੍ਰਾਈ ਨੂੰ ਇਕ ਸੰਦਰਭ ਭੇਜਿਆ ਗਿਆ ਸੀ, ਜਿਸ ਵਿਚ 5ਜੀ ਸਪੈਕਟ੍ਰਮ ਨਿਲਾਮੀ ਅਤੇ ਵੱਖ-ਵੱਖ ਤੌਰ-ਤਰੀਕਿਆਂ ਜਿਵੇਂ ਰਾਖਵਾਂ ਮੁੱਲ, ਬੈਂਡ ਯੋਜਨਾ, ਬਲਾਕ ਆਕਾਰ, ਨਿਲਾਮੀ ਕੀਤੇ ਜਾਣ ਵਾਲੇ ਸਪੈਕਟ੍ਰਮ ਦੀ ਮਾਤਰਾ ਲਈ ਸਿਫਾਰਸ਼ ਮੰਗੀਆਂ ਗਈਆਂ ਸਨ। ਸਾਲ ਦੇ ਅੰਤ ਦੀ ਸਮੀਖਿਆ ਨਾਲ ਸਬੰਧਤ ਬਿਆਨ ਵਿਚ ਵਿਭਾਗ ਨੇ ਕਿਹਾ ਹੈ ਕਿ ਦੂਰਸੰਚਾਰ ਸੇਵਾ ਪ੍ਰਦਾਨ ਕਰਨ ਵਾਲੀਆਂ ਕੰਪਨੀਆਂ (ਟੀਐੱਸਪੀ) ਨੂੰ ਫ੍ਰੀਕਵੈਂਸੀਜ਼ ਦੀ ਵੰਡ ਦੀ ਪ੍ਰਕਿਰਿਆ ਛੇਤੀ ਤੋਂ ਛੇਤੀ ਸ਼ੁਰੂ ਕੀਤੀ ਜਾਵੇਗੀ।ਬਿਆਨ ਵਿਚ ਕਿਹਾ ਗਿਆ ਹੈ ਕਿ ਏਅਰਟੈੱਲ, ਜਿਓ ਅਤੇ ਵੋਡਾਫੋਨ ਆਈਡੀਆ ਨੇ ਗੁਰੂਗ੍ਰਾਮ, ਬੈਂਗਲੁਰੂ, ਕੋਲਕਾਤਾ, ਮੁੰਬਈ, ਚੰਡੀਗਡ਼੍ਹ, ਦਿੱਲੀ, ਜਾਮਨਗਰ, ਅਹਿਮਦਾਬਾਦ, ਗਾਂਧੀਨਗਰ, ਚੇਨਈ, ਹੈਦਰਾਬਾਦ, ਲਖਨਊ ਅਤੇ ਪੁਣੇ ਵਿਚ 5ਜੀ ਪ੍ਰੀਖਣ ਸਥਾਨ ਸਥਾਪਤ ਕੀਤੇ ਹਨ। ਇਨ੍ਹਾਂ ਸ਼ਹਿਰਾਂ ਵਿਚ ਅਗਲੇ ਸਾਲ ਸਭ ਤੋਂ ਪਹਿਲਾਂ 5ਜੀ ਸੇਵਾ ਸ਼ੁਰੂ ਹੋਵੇਗੀ। ਬਿਆਨ ਵਿਚ ਕਿਹਾ ਗਿਆ ਹੈ ਕਿ ਸਵਦੇਸ਼ੀ 5ਜੀ ਟੈਸਟ ਬੇਡ ਪ੍ਰਾਜੈਕਟ ਆਖ਼ਰੀ ਪਡ਼ਾਅ ਵਿਚ ਹੈ ਅਤੇ 31 ਦਸੰਬਰ ਤਕ ਇਸ ਦੇ ਪੂਰਾ ਹੋਣ ਦੀ ਉਮੀਦ ਹੈ। ਇਹ ਪ੍ਰਾਜੈਕਟ ਦੂਰਸੰਚਾਰ ਵਿਭਾਗ ਵੱਲੋਂ ਸਪਾਂਸਰ ਹੈ।

Related posts

ਬ੍ਰਿਕਸ ਸਮੇਂ ਦੇ ਅਨੁਸਾਰ ਆਪਣੇ ਆਪ ਨੂੰ ਬਦਲ ਸਕਦਾ ਹੈ: ਪ੍ਰਧਾਨ ਮੰਤਰੀ

admin

ਕਾਨੂੰਨ ਤੇ ਸੰਵਿਧਾਨ ਦੀ ਵਿਆਖਿਆ ਸਮਾਜ ਦੀਆਂ ਲੋੜਾਂ ਮੁਤਾਬਕ ਹੋਵੇ: ਗਵਈ

admin

ਲੋਕਾਂ ਦੀ ਸੇਵਾ ਲਈ ਹਾਲੇ ਹੋਰ 30-40 ਸਾਲ ਜਿਉਣ ਦੀ ਉਮੀਦ ਕਰਦਾ ਹਾਂ: ਦਲਾਈਲਾਮਾ

admin