India

ਚੰਡੀਗੜ੍ਹ, ਦਿੱਲੀ ਤੇ ਜੈਪੁਰ ਸਣੇ ਦੇਸ਼ ਦੇ 7 ਹਵਾਈ ਅੱਡਿਆਂ ਤੇ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ

ਜੈਪੁਰ – ਦਿੱਲੀ ਅਤੇ ਜੈਪੁਰ ਸਮੇਤ ਅੱਧੀ ਦਰਜਨ ਤੋਂ ਵੱਧ ਹਵਾਈ ਅੱਡੇ ਦੇ ਡਾਇਰੈਕਟਰਾਂ ਨੂੰ ਹਵਾਈ ਅੱਡੇ ਅਤੇ ਜਹਾਜ਼ਾਂ ਨੂੰ ਬੰਬ ਨਾਲ ਉਡਾਉਣ ਦੀਆਂ ਧਮਕੀਆਂ ਵਾਲੀਆਂ ਈਮੇਲਾਂ ਪ੍ਰਾਪਤ ਹੋਈਆਂ ਹਨ। ਸੂਤਰਾਂ ਨੇ ਦੱਸਿਆ ਕਿ ਬੁੱਧਵਾਰ ਰਾਤ ਕਰੀਬ 10:23 ‘ਤੇ ਈਮੇਲ ਆਈ, ਜਿਸ ‘ਚ ਦਾਅਵਾ ਕੀਤਾ ਗਿਆ ਸੀ ਕਿ ਦਿੱਲੀ, ਜੈਪੁਰ, ਲਖਨਊ, ਚੰਡੀਗੜ੍ਹ, ਮੁੰਬਈ, ਚੇਨਈ ਅਤੇ ਅਹਿਮਦਾਬਾਦ ਹਵਾਈ ਅੱਡਿਆਂ ’ਤੇ ਬੰਬ ਧਮਾਕੇ ਕੀਤੇ ਜਾਣਗੇ। ਅਧਿਕਾਰਤ ਕਸਟਮਰ ਕੇਅਰ ਆਈਡੀ ’ਤੇ ਧਮਕੀ ਭਰੀ ਈਮੇਲ ਮਿਲਣ ਤੋਂ ਬਾਅਦ ਜੈਪੁਰ ਹਵਾਈ ਅੱਡੇ ’ਤੇ ਦਹਿਸ਼ਤ ਫੈਲ ਗਈ। ਸੂਚਨਾ ਮਿਲਣ ’ਤੇ ਸੀਆਈਐੱਸਐੱਫ ਅਤੇ ਸਥਾਨਕ ਪੁਲੀਸ ਨੇ ਹਵਾਈ ਅੱਡੇ ਅਤੇ ਉੱਥੋਂ ਉਤਰਨ ਵਾਲੀਆਂ ਉਡਾਣਾਂ ਦੀ ਜਾਂਚ ਸ਼ੁਰੂ ਕੀਤੀ। ਤਲਾਸ਼ੀ ਵਿੱਚ ਕੋਈ ਸ਼ੱਕੀ ਵਸਤੂ ਨਹੀਂ ਮਿਲੀ ਹੈ ਅਤੇ ਸੀਆਈਐਸਐਫ ਨੇ ਹੁਣ ਜੈਪੁਰ ਏਅਰਪੋਰਟ ਪੁਲੀਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦਰਜ ਕਰਵਾਈ ਹੈ।

Related posts

ਮਲਬੇ ਹੇਠ ਆ ਕੇ 2 ਬੱਚਿਆਂ ਸਮੇਤ ਮਾਂ ਦੀ ਮੌਤ, ਟਿਊਸ਼ਨ ਤੋਂ ਵਾਪਸ ਘਰ ਆਉਂਦੇ ਸਮੇਂ ਵਾਪਰਿਆ ਹਾਦਸਾ

Bunty

ਭਾਰਤ ਨੇ 3600 ਕਰੋੜ ਰੁਪਏ ਦੇ VVIP ਹੈਲੀਕਾਪਟਰ ਘੁਟਾਲੇ ਨਾਲ ਜੁੜੀ ਇਟਲੀ ਦੀ ਕੰਪਨੀ ਤੋਂ ਬੈਨ ਹਟਾਇਆ

Bunty

ਗਿ੍ਰਫ਼ਤਾਰੀ ਖ਼ਿਲਾਫ਼ ਕੇਜਰੀਵਾਲ ਦੀ ਪਟੀਸ਼ਨ ਤੇ ਅੱਜ ਹੋਵੇਗੀ ਸੁਪਰੀਮ ਕੋਰਟ ’ਚ ਸੁਣਵਾਈ

Bunty