Punjab

ਚੰਨੀ ਦੀ ਨਵੀਂ ਕੈਬਨਿਟ ਤੈਅ, 7 ਨਵੇਂ ਚਿਹਰਿਆਂ ਦੇ ਨਾਲ 15 ਮੰਤਰੀ ਹਲਫ਼ ਲੈਣਗੇ

ਫੋਟੋ: ਏ ਐੱਨ ਆਈ।

ਚੰਡੀਗੜ੍ਹ – ਸ਼ੁੱਕਰਵਾਰ ਦੇਰ ਰਾਤ ਤਕ ਕਾਂਗਰਸ ਦੇ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਦੇ ਘਰ ਚਲੀ ਸੀਨੀਅਰ ਆਗੂਆਂ ਦੀ ਮੀਟਿੰਗ ਵਿਚ ਕੈਬਨਿਟ ਦੀ ਸੂਚੀ ਤਿਆਰ ਹੋ ਚੁੱਕੀ ਹੈ। ਵੀਰਵਾਰ ਤੋਂ ਬਾਅਦ ਸ਼ੁੱਕਰਵਾਰ ਨੂੰ ਹਾਈ ਕਮਾਨ ਨੇ ਇਕ ਵਾਰ ਫਿਰ ਤੋਂ ਸ਼ੁੱਕਰਵਾਰ ਨੂੰ ਦਿੱਲੀ ਸੱਦਿਆ ਸੀ।

ਪੰਜਾਬ ਦੀ ਨਵੀਂ ਕੈਬਨਿਟ ’ਤੇ ਚਲ ਰਿਹਾ ਵਿਵਾਦ ਖਤਮ ਹੋ ਗਿਆ ਹੈ। ਕੈਬਨਿਟ ਦੇ ਮੰਤਰੀਆਂ ਦੀ ਲਿਸਟ ਦਿੱਲੀ ਦੀ ਮੀਟਿੰਗ ਵਿਚ ਫਾਈਨਲ ਹੋ ਗਈ ਹੈ। ਪਰਗਟ ਸਿੰਘ, ਕੁਲਜੀਤ ਸਿੰਘ ਨਾਗਰਾ ਅਤੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਨਾਵਾਂ ’ਤੇ ਸਹਿਮਤੀ ਬਣ ਗਈ ਹੈ। ਲਗਪਗ ਛੇ ਦਿਨ ਦੀ ਚਰਚਾ ਤੋਂ ਬਾਅਦ ਆਖਰਕਾਰ ਮੁੱਖ ਮੰਤਰੀ ਚਰਨਜੀਤ ਸਿੰੰਘ ਚੰਨੀ ਨੇ ਸ਼ਨੀਵਾਰ ਨੂੰ ਆਪਣੇ ਮੰਤਰੀ ਮੰਡਲ ਦਾ ਐਲਾਨ ਕਰ ਦਿੱਤਾ ਹੈ। ਇਸ ਵਿਚ ਪਿਛਲੀ ਕੈਬਨਿਟ ਵਿਚ ਸ਼ਾਮਲ ਰਹੇ ਪੰਜ ਮੰਤਰੀਆਂ ਦੀ ਛੁੱਟੀ ਕਰ ਦਿੱਤੀ ਗਈ ਹੈ, ਜਦਕਿ ਸੱਤ ਨਵੇਂ ਚਿਹਰਿਆਂ ਨੂੰ ਐਂਟਰੀ ਮਿਲੀ ਹੈ। ਉਥੇ ਕੈਪਟਨ ਸਰਕਾਰ ਦੇ ਮੰਤਰੀ ਮੰਡਲ ਦੇ 9 ਸੀਨੀਅਰ ਮੰਤਰੀਆਂ ’ਤੇ ਚੰਨੀ ਨੇ ਭਰੋਸਾ ਦਿਖਾਉਂਦੇ ਹੋਏ ਉਨ੍ਹਾਂ ਨੂੰ ਮੁੜ ਮੌਕਾ ਦਿੱਤਾ ਹੈ।

ਸਵੇਰ ਸਾਰ ਚੰਡੀਗਡ਼੍ਹ ਪਰਤਣ ਤੋਂ ਬਾਅਦ ਉਨ੍ਹਾਂ ਨੇ ਰਾਜਪਾਲ ਤੋਂ ਮਿਲਣ ਦਾ ਸਮਾਂ ਮੰਗਿਆ ਹੈ। ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮਿਲਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਤੇ ਉਪ ਮੁੱਖ ਮੰਤਰੀ ਰੰਧਾਵਾ ਤੇ ਸੋਨੀ ਪੁੱਜੇ ਸਨ। ਨਵੇਂ ਬਣੇ ਮੁੱਖ ਮੰਤਰੀ ਦੀ ਨਵੀਂ ਕੈਬਨਿਟ ਤਿਆਰ ਹੋ ਚੁੱਕੀ ਹੈ, ਜਿਸ ਦਾ ਐਲਾਨ ਜਲਦ ਹੋ ਸਕਦਾ ਹੈ ਤੇ ਅੱਜ ਨਵੀਂ ਕੈਬਨਿਟ ਦਾ ਸਹੁੰ ਚੁੱਕ ਸਮਾਗਮ ਹੋ ਸਕਦਾ ਹੈ।

ਇਹ ਮੰਤਰੀ ਬਚਾਅ ਸਕੇ ਆਪਣੀਆਂ ਸੀਟਾਂ:

ਬ੍ਰਹਮ ਮਹਿੰਦਰਾ

ਮਨਪ੍ਰੀਤ ਬਾਦਲ

ਤ੍ਰਿਪਤ ਰਾਜਿੰਦਰ ਸਿੰਘ ਬਾਜਵਾ

ਸੁਖਬਿੰਦਰ ਸਿੰਘ ਸੁਖ ਸਰਕਾਰੀਆ

ਅਰੁਣਾ ਚੌਧਰੀ

ਰਜ਼ੀਆ ਸੁਲਤਾਨਾ

ਵਿਜੈ ਇੰਦਰ ਸਿੰਗਲਾ

ਭਾਰਤ ਭੂਸ਼ਣ ਆਸ਼ੂ

ਇਹ ਹੋਣਗੇ ਨਵੇਂ ਚਿਹਰੇ

ਡਾ. ਰਾਜਕੁਮਾਰ ਵੇਰਕਾ

ਸੰਗਤ ਸਿੰਘ ਗਿਲਜੀਆਂ

ਅਮਰਿੰਦਰ ਸਿੰਘ ਰਾਜਾ ਵਡ਼ਿੰਗ

ਪਰਗਟ ਸਿੰਘ

ਕੁਲਜੀਤ ਸਿੰਘ ਨਾਗਰਾ

ਗੁਰਕੀਰਤ ਸਿੰਘ ਕੋਟਲੀ

ਰਾਣਾ ਗੁਰਜੀਤ

ਇਨ੍ਹਾਂ ਮੰਤਰੀਆਂ ਦੀ ਹੋਈ ਛੁੱਟੀ:

ਬਲਬੀਰ ਸਿੰਘ ਸਿੱਧੂ

ਗੁਰਪ੍ਰੀਤ ਸਿੰਘ ਕਾਂਗੜ

ਸੁੰਦਰ ਸ਼ਾਮ ਅਰੋੜਾ

ਸਾਧੂ ਸਿੰਘ ਧਰਮਸੋਤ

ਰਾਣਾ ਗੁਰਮੀਤ ਸਿੰਘ ਸੋਢੀ

ਇਸ ਤੋਂ ਪਹਿਲਾਂ ਵੀਰਵਾਰ ਨੂੰ ਰਾਹੁਲ ਗਾਂਧੀ ਦੀ ਮੁੱਖ ਮੰਤਰੀ ਚਰਨਜੀਤ ਸਿੰਘੀ ਚੰਨੀ ਅਤੇ ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਰਾਵਤ ਨਾਲ ਹੋਈ ਮੀਟਿੰਗ ਵਿੱਚ ਰਾਜ ਦੇ ਨਵੇਂ ਮੰਤਰੀ ਮੰਡਲ ਦਾ ਫੈਸਲਾ ਕੀਤਾ ਗਿਆ ਸੀ ।ਇਸ ਮੀਟਿੰਗ ਵਿਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਕੇਸੀ ਵੇਣੂਗੋਪਾਲ, ਹਰੀਸ਼ ਰਾਵਤ ਅਤੇ ਹੋਰ ਆਗੂ ਹਾਜ਼ਰ ਸਨ। ਇਸ ਮੀਟਿੰਗ ਵਿੱਚ ਪੰਜਾਬ ਦੇ ਨਵੇਂ ਮੰਤਰੀਆਂ ਦੇ ਨਾਂ ਲਗਭਗ ਤੈਅ ਹੋ ਚੁੱਕੇ ਸਨ।

ਅਹਿਮ ਗੱਲ ਇਹ ਹੈ ਕਿ ਇਸ ਮੀਟਿੰਗ ਲਈ ਚੰਨੀ ਨੂੰ ਅਚਾਨਕ ਦਿੱਲੀ ਬੁਲਾਇਆ ਗਿਆ, ਜਿਸ ਕਾਰਨ ਮੁੱਖ ਮੰਤਰੀ ਨੇ ਅੰਮ੍ਰਿਤਸਰ ਤੋਂ ਦਿੱਲੀ ਦੀ ਉਡਾਣ ਭਰੀ। ਕੈਬਨਿਟ ਮੰਤਰੀਆਂ ਦੀ ਲਿਸਟ ਨੂੰ ਲੈ ਕੇ ਪਾਰਟੀ ਹਾਈਕਮਾਨ ਨੇ ਆਖ਼ਰੀ ਫ਼ੈਸਲਾ ਲੈ ਲਿਆ, ਹੁਣ ਸਿਰਫ਼ ਹੋਰ ਪੱਖਾਂ ’ਤੇ ਵਿਚਾਰ ਕੀਤਾ ਜਾਣਾ ਬਾਕੀ ਸੀ, ਜਿਸ ਤੋਂ ਬਾਅਦ ਮੰਤਰੀਆਂ ਦੀ ਲਿਸਟ ਜਾਰੀ ਕਰ ਦਿੱਤੀ।

ਪਾਰਟੀ ਹਾਈਕਮਾਨ ਨੇ ਮੀਟਿੰਗ ਲਈ ਚੰਨੀ ਨੂੰ ਜਦੋਂ ਤੁਰੰਤ ਦਿੱਲੀ ਬੁਲਾਇਆ ਸੀ ਤਾਂ ਉਨ੍ਹਾਂ ਨੂੰ ਹਦਾਇਤ ਦਿੱਤੀ ਗਈ ਕਿ ਉਹ ਇਕੱਲੇ ਹੀ ਦਿੱਲੀ ਆਉਣ ਜਦਕਿ ਮੁੱਖ ਮੰਤਰੀ ਦੇ ਅਹੁਦੇ ਦੇ ਐਲਾਨ ਤੋਂ ਬਾਅਦ ਤੋਂ ਹੀ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਚੰਨੀ ਦੇ ਨਾਲ ਚੱਲ ਰਹੇ ਹਨ, ਜਿਸ ਤੋਂ ਬਾਅਦ ਆਮ ਲੋਕਾਂ ਵਿਚ ਇਹ ਸੰਦੇਸ਼ ਜਾ ਰਿਹਾ ਸੀ ਕਿ ਸਿੱਧੂ ਸੁਪਰ ਸੀਐੱਮ ਦੀ ਤਰ੍ਹਾਂ ਚੰਨੀ ਨੂੰ ਨਾਲ ਲੈ ਕੇ ਚੱਲ ਰਹੇ ਹਨ। ਉੱਥੇ, ਦੋ ਇੰਪਰੂਵਮੈਂਟ ਟਰੱਸਟਾਂ ਦੇ ਚੇਅਰਮੈਨ ਬਦਲਣ ਤੋਂ ਲੈ ਕੇ ਹੋਰ ਫ਼ੈਸਲਿਆਂ ਵਿਚ ਵੀ ਸਿੱਧੂ ਦੀ ਝਲਕ ਸਾਫ਼ ਦਿਖਾਈ ਦੇ ਰਹੀ ਹੈ। ਇਹੀ ਕਾਰਨ ਹੈ ਕਿ ਰਾਹੁਲ ਨੇ ਚੰਨੀ ਨੂੰ ਇਕੱਲੇ ਹੀ ਦਿੱਲੀ ਬੁਲਾਇਆ ਹੈ।

ਪਾਰਟੀ ਦੇ ਸੂਤਰ ਦੱਸਦੇ ਹਨ ਕਿ ਭਾਵੇਂ ਹੀ ਚੰਨੀ ਨੂੰ ਇਕਲਿਆਂ ਦਿੱਲੀ ਬੁਲਾਇਆ ਗਿਆ ਹੋਵੇ ਪਰ ਪਾਰਟੀ ਨੇ ਕੈਬਨਿਟ ਵਿਚ ਕੌਣ-ਕੌਣ ਚਿਹਰੇ ਹੋ ਸਕਦੇ ਹਨ, ਨੂੰ ਲੈ ਕੇ ਸਿੱਧੂ ਨਾਲ ਚਰਚਾ ਕਰ ਲਈ ਹੈ।

Related posts

ਪੰਜਾਬ ਸਰਕਾਰ ਵਲੋਂ ਹੁਣ ਯੁੱਧ . . . ਮਜੀਠੀਆ . . . ਵਿਰੁੱਧ ?

admin

ਅਸੀਂ 2027 ਵਿਚ ਗੁਜਰਾਤ ਵਿੱਚ ਸਰਕਾਰ ਬਣਾਵਾਂਗੇ : ਕੇਜਰੀਵਾਲ

admin

ਕਾਂਗਰਸ ਆਗੂਆਂ ਦੇ ਅਸਤੀਫ਼ੇ : ਨੈਤਿਕ ਜਿੰਮੇਵਾਰੀ ਜਾਂ ਪੰਜਾਬ ਕਾਂਗਰਸ ਵਿੱਚ ਸਭ ਕੁੱਝ ਅੱਛਾ ਨਹੀਂ ?

admin