International

ਚੰਨ ’ਤੇ ਬੇਸ ਬਣਾਉਣ ਲਈ ਤਿਆਰ ਚੀਨ, ਪੁਲਾੜ ਵਿੱਚ ਅਮਰੀਕਾ ਨੂੰ ਪਿੱਛੇ ਛੱਡੇਗਾ

ਵਸ਼ਿੰਗਟਨ – ਅਮਰੀਕਾ ਦੀ ਖੁਫੀਆ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਚੰਦਰਮਾ ’ਤੇ ਮਨੁੱਖਾਂ ਨੂੰ ਭੇਜਣ ਅਤੇ ਉਥੇ ਆਪਣਾ ਬੇਸ ਬਣਾਉਣ ਦੀ ਦੌੜ ਵਿੱਚ ਚੀਨ ਅਮਰੀਕਾ ਨੂੰ ਪਛਾੜ ਦੇਵੇਗਾ। ਇਹ ਰਿਪੋਰਟ ਅਜਿਹੇ ਸਮੇਂ ਵਿੱਚ ਆਈ ਹੈ ਜਦੋਂ ਅਮਰੀਕਾ ਅਤੇ ਚੀਨ ਚੰਦਰਮਾ ਦੇ ਆਧਾਰ ’ਤੇ ਖੋਜ ਅਤੇ ਵਿਸਤਾਰ ਕਰਨ ਦੀ ਦੌੜ ’ਚ ਰਣਨੀਤਕ ਸਥਿਤੀ ਲਈ ਮੁਕਾਬਲਾ ਕਰ ਰਹੇ ਹਨ। ਅਮਰੀਕੀ ਅਧਿਕਾਰੀ ਇਸ ਤੱਥ ਨੂੰ ਲੈ ਕੇ ਖਾਸ ਤੌਰ ’ਤੇ ਚਿੰਤਤ ਹਨ ਕਿ ਚੀਨ ਨੂੰ ਆਪਣੇ ਪੁਲਾੜ ਪ੍ਰੋਗਰਾਮ ਨੂੰ ਅੱਗੇ ਵਧਾਉਣ ਵਿੱਚ ਅਮਰੀਕਾ ਤੋਂ ਅੱਗੇ ਲੰਘ ਸਕਦਾ ਹੈ। ਅਮਰੀਕਾ ਦੇ ਖੁਫੀਆ ਅਧਿਕਾਰੀਆਂ ਨੇ ਸਪੇਸ ਪ੍ਰੋਗਰਾਮ ਵਿੱਚ ਚੀਨ ਵੱਲੋਂ ਪੁਲਾੜ ਸਟੇਸ਼ਨ ਦੇ ਤੇਜ਼ੀ ਨਾਲ ਨਿਰਮਾਣ ’ਤੇ ਹੈਰਾਨੀ ਪ੍ਰਗਟਾਈ ਹੈ।ਅਮਰੀਕੀ ਅਧਿਕਾਰੀ ਹੁਣ ਦਾਅਵਾ ਕਰ ਰਹੇ ਹਨ ਕਿ ਚੀਨ ਚੰਦਰਮਾ ’ਤੇ ਮੀਲ ਪੱਥਰ ਨੂੰ ਹਾਸਲ ਕਰਨ ਦੇ ਰਾਹ ’ਤੇ ਹੈ। ਜੇਕਰ ਉਨ੍ਹਾਂ ਦੀ ਮੰਨੀਏ ਤਾਂ ਚੀਨ ਇਸ ਦਹਾਕੇ ਦੇ ਅੰਤ ਤੱਕ ਚੰਨ ’ਤੇ ਮਨੁੱਖਾਂ ਨੂੰ ਉਤਾਰਨ ਅਤੇ ਆਪਣੇ ਦੱਖਣੀ ਧਰੁਵ ’ਤੇ ਸਥਾਈ ਅਧਾਰ ਸਥਾਪਤ ਕਰਨ ਦੀ ਯੋਜਨਾ ਬਣਾ ਰਿਹਾ ਹੈ। ਇਹ ਖ਼ੁਲਾਸਾ ਉਦੋਂ ਹੋਇਆ ਹੈ ਜਦੋਂ ਇਨ੍ਹਾਂ ਦਿਸ਼ਾਵਾਂ ਵਿੱਚ ਨਾਸਾ ਦੀਆਂ ਕੋਸ਼ਿਸ਼ਾਂ ਵਿੱਚ ਦੇਰੀ ਹੋ ਰਹੀ ਹੈ। ਨਾਸਾ ਨੇ ਜੂਨ 2023 ਵਿੱਚ ਅਰਟੇਮਿਸ 3 ਮਿਸ਼ਨ ਲਈ ਸਪੇਸਐਕਸ ਦੇ ਸਟਾਰਸ਼ਿਪ ਚੰਦਰਮਾ ਲੈਂਡਰ ਦੀ ਤਿਆਰੀ ਬਾਰੇ ਚਿੰਤਾ ਜ਼ਾਹਰ ਕੀਤੀ ਹੈ।

Related posts

ਇਜ਼ਰਾਈਲ ਨੇ ਹਮਾਸ ਦੇ ਕਬਜ਼ੇ ‘’ਚੋਂ ਮਹਿਲਾ ਸੈਨਿਕ ਨੂੰ ਛੁਡਵਾਇਆ

Bunty

ਇੰਡੋਨੇਸ਼ੀਅਨ ਫੈਰੀ ਨੂੰ ਅੱਗ: 284 ਤੋਂ ਵੱਧ ਲੋਕਾਂ ਨੂੰ ਬਚਾਇਆ ਗਿਆ !

admin

ਯੂਰਪ ਦੇ ਲਕਜ਼ਮਬਰਗ ਪਹੁੰਚੇ ਪੋਪ ਫ੍ਰਾਂਸਿਸ

Bunty