India

ਛੇ ਰਾਜ ਸਭਾ ਸੀਟਾਂ ‘ਤੇ ਉਪ ਚੋਣਾਂ 20 ਦਸੰਬਰ ਨੂੰ

ਨਵੀਂ ਦਿੱਲੀ  – ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਚਾਰ ਸੂਬਿਆਂ ’ਚ ਰਾਜ ਸਭਾ ਦੀਆਂ ਖਾਲੀ ਛੇ ਸੀਟਾਂ ਲਈ 20 ਦਸੰਬਰ ਨੂੰ ਜ਼ਿਮਨੀ ਚੋਣ ਕਰਵਾਉਣ ਦਾ ਐਲਾਨ ਕੀਤਾ ਹੈ। ਆਂਧਰ ਪ੍ਰਦੇਸ਼ ’ਚ ਤਿੰਨ ਸੀਟਾਂ ਉਦੋਂ ਖਾਲੀ ਹੋਈਆਂ ਜਦੋਂ ਵਾਈਐੱਸਆਰ ਕਾਂਗਰਸ ਦੇ ਮੈਂਬਰ ਵੈਂਕਟਰਮਨ ਰਾਓ ਮੋਪੀਦੇਵੀ, ਬੀੜਾ ਮਸਤਾਨ ਰਾਓ ਯਾਦਵ ਤੇ ਰਯਾਗਾ ਕ੍ਰਿਸ਼ਣਈਆ ਨੇ ਅਗਸਤ’ਚ ਉੱਚ ਸਦਨ ਦੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ। ਰਾਜ ਸਭਾ ਮੈਂਬਰ ਦੇ ਰੂਪ ’ਚ ਯਾਦਵ ਤੇ ਕ੍ਰਿਸ਼ਣਈਆ ਦਾ ਕਾਰਜਕਾਲ 21 ਜੂਨ, 2028 ਨੂੰ ਖ਼ਤਮ ਹੋਣਾ ਸੀ, ਜਦਕਿ ਮੋਦੀ ਦੇਵੀ ਦਾ ਕਾਰਜਕਾਲ 21 ਜੂਨ 2026 ਤੱਕ ਸੀ। ਓਡੀਸ਼ਾ ’ਚ ਇਕ ਸੀਟ ਉਦੋਂ ਖਾਲੀ ਹੋਈ, ਜਦੋਂ ਸੁਜੀਤ ਕੁਮਾਰ ਨੇ ਆਪਣੀ ਸੀਟ ਛੱਡ ਦਿੱਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੂੰ ਬੀਜੂ ਜਨਤਾ ਦਲ ਵੱਲੋਂ ਕੱਢ ਦਿੱਤਾ ਗਿਆ ਸੀ। ਉਨ੍ਹਾਂ ਦਾ ਕਾਰਜਕਾਲ ਦੋ ਅਪ੍ਰੈਲ 2026 ਨੂੰ ਖ਼ਤਮ ਹੋਣਾ ਸੀ। ਤ੍ਰਿਣਮੂਲ ਕਾਂਗਰਸ ਦੇ ਜਵਾਹਰ ਸਰਕਾਰ ਨੇ ਕੋਲਕਾਤਾ ’ਚ ਇਕ ਮਹਿਲਾ ਡਾਕਟਰ ਨਾਲ ਜਬਰ ਜਨਾਹ ਤੇ ਹੱਤਿਆ ਤੋਂ ਬਾਅਦ ਅਪ੍ਰੈਲ ’ਚ ਅਸਤੀਫ਼ਾ ਦੇ ਦਿੱਤਾ ਸੀ। ਉਹ ਅਪ੍ਰੈਲ 2026 ’ਚ ਸੇਵਾਮੁਕਤ ਹੋਣ ਵਾਲੇ ਸਨ। ਭਾਜਪਾ ਦੇ ਕ੍ਰਿਸ਼ਣ ਲਾਲ ਪੰਵਾਰ ਨੇ ਹੁਣੇ ਜਿਹੇ ਵਿਧਾਨ ਸਭਾ ਚੋਣਾਂ ’ਚ ਵਿਧਾਇਕ ਚੁਣੇ ਜਾਣ ਤੋਂ ਬਾਅਦ ਹਰਿਆਣਾ ਤੋਂ ਰਾਜ ਸਭਾ ਦੀ ਆਪਣੀ ਸੀਟ ਛੱਡ ਦਿੱਤੀ ਸੀ। ਹੁਣੇ ਜਿਹੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਂਧਰ ਪ੍ਰਦੇਸ਼ ’ਚ ਤੇਲਗੂ ਦੇਸ਼ ਪਾਰਟੀ (ਟੀਡੀਪੀ) ਤੇ ਓਡੀਸ਼ਾ ’ਚ ਭਾਜਪਾ ਦਾ ਰਾਜ ਸਭਾ ਜ਼ਿਮਨੀ ਚੋਣ ’ਚ ਪਲੜਾ ਭਾਰੀ ਰਹੇਗਾ। ਬੰਗਾਲ ’ਚ ਤ੍ਰਿਣਮੂਲ ਕਾਂਗਰਸ ਦੀ ਸਰਕਾਰ, ਜਦਿਕ ਹਰਿਆਣਾ ’ਚ ਭਾਜਪਾ ਦਾ ਕਬਜ਼ਾ ਬਰਕਰਾਰ ਹੈ।

Related posts

ਦੇਵੇਂਦਰ ਫੜਨਵੀਸ ਮੁੱਖ-ਮੰਤਰੀ ਬਣਦੇ-ਬਣਦੇ ਰਹਿ ਗਏ: ਸ਼ਿੰਦੇ ਬਣੇ ਮਹਾਂਰਾਸ਼ਟਰ ਦੇ ਮੁੱਖ-ਮੰਤਰੀ !

Bunty

ਗ੍ਰੀਨ ਹਾਈਡ੍ਰੋਜਨ ਲਈ ਦੇਸ਼ ’ਚ ਤਿੰਨ ਕਾਰੀਡੋਰ ਬਣਾਉਣ ਦੀ ਸਿਫ਼ਾਰਸ਼,ਨੀਤੀ ਅਯੋਗ ਨੇ ਤਿਆਰ ਕੀਤਾ ਰੋਡਮੈਪ

Bunty

ਭਾਰਤ ਫ਼ੈਸਲਾਕੁੰਨ ਮੋੜ ਤੇ ਖੜ੍ਹਾ, ਦੇਸ਼ ਬਣਾਉਣ ਅਤੇ ਵਿਗਾੜਨ ਵਾਲਿਆਂ ਵਿਚਾਲੇ ਫ਼ਰਕ ਨੂੰ ਪਛਾਣਨ ਲੋਕ: ਰਾਹੁਲ ਗਾਂਧੀ

Bunty