India

ਛੱਤੀਸਗੜ੍ਹ ’ਚ ਕਾਂਗਰਸ ਸਰਕਾਰ ਸਮੇਂ ਹੋਇਆ ਅੰਨ੍ਹੇਵਾਹ ਧਰਮ ਪਰਿਵਰਤਨ: ਸ਼ਾਹ

ਜਸ਼ਪੁਰ – ਅਮਿਤ ਸ਼ਾਹ ਨੇ ਜਸ਼ਪੁਰ ’ਚ ਇਕ ਜਨ ਸਭਾ ਨੂੰ ਸੰਬੋਧਨ ਕੀਤਾ। ਅਮਿਤ ਸ਼ਾਹ ਨੇ ਆਪਣੇ ਸੰਬੋਧਨ ’ਚ ਕਿਹਾ ਕਿ ਛੱਤੀਸਗੜ੍ਹ ’ਚ ਪਹਿਲੇ ਪੜਾਅ ਦੀਆਂ ਚੋਣਾਂ ਹੋਈਆਂ ਹਨ, ਜਿਸ ’ਚ ਕਾਂਗਰਸ ਦਾ ਸਫਾਇਆ ਹੋ ਗਿਆ ਹੈ। ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਇੱਥੇ ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਕਾਂਗਰਸ ਅਯੁੱਧਿਆ ਵਿੱਚ ਰਾਮ ਮੰਦਰ ਦੀ ਉਸਾਰੀ ਨੂੰ ਰੋਕ ਰਹੀ ਸੀ, ਅਟਕਾ ਰਹੀ ਸੀ ਅਤੇ ਲਟਕਾ ਰਹੀ ਸੀ ਪਰ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਬਣ ਗਏ ਅਤੇ ਉਨ੍ਹਾਂ ਨੇ ਰਾਮ ਮੰਦਰ ਦਾ ਭੂਮੀ ਪੂਜਨ ਵੀ ਕੀਤਾ ਅਤੇ 22 ਜਨਵਰੀ, 2024 ਨੂੰ ਰਾਮ ਜਨਮ ਭੂਮੀ ਵਿਖੇ ਪ੍ਰਾਣ ਪ੍ਰਤਿਸ਼ਠਾ ਵੀ ਕਰਨ ਜਾ ਰਹੇ ਹਨ। ਇੰਨਾ ਹੀ ਨਹੀਂ, ਭਾਜਪਾ ਨੇ ਇੱਥੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਕਿਹਾ ਹੈ ਕਿ ਭਾਜਪਾ ਸਰਕਾਰ ਇੱਕ-ਇੱਕ ਕਰਕੇ ਉਨ੍ਹਾਂ ਸਾਰਿਆਂ ਨੂੰ ਅਯੁੱਧਿਆ ਦਰਸ਼ਨ ਕਰਵਾਉਣ ਦਾ ਕੰਮ ਕਰੇਗੀ, ਜਿਨ੍ਹਾਂ ਕੋਲ ਬੀ.ਪੀ.ਐਲ. ਕਾਰਡ ਹਨ।
ਕਾਂਗਰਸ ਦੀ ਸਰਕਾਰ ਵੇਲੇ ਅੰਨ੍ਹੇਵਾਹ ਧਰਮ ਪਰਿਵਰਤਨ ਹੋਇਆ ਹੈ। ਮੈਂ ਤੁਹਾਡੇ ਨਾਲ ਇਕ ਵਾਅਦਾ ਲੈ ਕੇ ਜਾ ਰਿਹਾ ਹਾਂ, ਇਹ ਜੂਦੇਵ ਜੀ ਦੀ ਧਰਤੀ ਹੈ, ਅਸੀਂ ਇੱਥੇ ਕਿਤੇ ਵੀ ਆਦਿਵਾਸੀ ਵੀਰਾਂ-ਭੈਣਾਂ ਦਾ ਉਨ੍ਹਾਂ ਦੀ ਮਰਜ਼ੀ ਦੇ ਵਿਰੁੱਧ ਧਰਮ ਪਰਿਵਰਤਨ ਨਹੀਂ ਹੋਣ ਦੇਵਾਂਗੇ। ਇੱਥੇ ਕਾਂਗਰਸ ਸਰਕਾਰ ਨੇ 5 ਸਾਲ ਸਿਰਫ ਭਿ੍ਰਸ਼ਟਾਚਾਰ ਅਤੇ ਘੁਟਾਲੇ ਹੀ ਕੀਤੇ ਹਨ।

Related posts

2047 ਵਿੱਚ ਆਜ਼ਾਦੀ ਦੇ 100 ਸਾਲ ਪੂਰੇ ਹੋਣਗੇ ਤਾਂ ਇੱਕ ‘ਵਿਕਸਤ ਭਾਰਤ’ ਹੋਵੇਗਾ : ਮੋਦੀ

admin

GST 2.0 ਦਾ ਪ੍ਰਭਾਵ: 41% ਭਾਰਤੀਆਂ ਵਲੋਂ ਜਲਦੀ ਕਾਰ ਖਰੀਦਣ ਦੀ ਯੋਜਨਾ

admin

ਸੰਯੁਕਤ ਰਾਸ਼ਟਰ 2025 ਦੀ ਨਹੀਂ, 1945 ਦੀਆਂ ਹਕੀਕਤਾਂ ਨੂੰ ਦਰਸਾਉਂਦਾ ਹੈ: ਐਸ. ਜੈਸ਼ੰਕਰ

admin