Punjab

ਟੂ ਪਲੱਸ ਟੂ: ਭਾਰਤ-ਅਮਰੀਕਾ ਨੇ ਰੱਖਿਆ ਸਹਿਯੋਗ ਮਜ਼ਬੂਤ ਬਣਾਉਣ ਲਈ ਵਿਆਪਕ ਚਰਚਾ ਕੀਤੀ

ਨਵੀਂ ਦਿੱਲੀ – ਭਾਰਤ ਅਤੇ ਅਮਰੀਕਾ ਨੇ ਰੱਖਿਆ ਉਦਯੋਗਾਂ ਦੇ ਖੇਤਰ ਵਿੱਚ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ, ਹਿੰਦ ਪ੍ਰਸ਼ਾਂਤ ਹਿੱਸੇਦਾਰੀ ਵਧਾਉਣ ਅਤੇ ਮਹੱਤਵਪੂਰਨ ਖਣਿਜਾਂ ਅਤੇ ਉੱਚ ਪੱਧਰੀ ਤਕਨੀਕੀ ਖੇਤਰਾਂ ਵਿੱਚ ਸਹਿਯੋਗ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਕੌਮਾਂਤਰੀ ਰਣਨੀਤਕ ਭਾਈਵਾਲੀ ਨੂੰ ਵਧਾਉਣ ਲਈ ਅੱਜ ਵਿਆਪਕ ਚਰਚਾ ਕੀਤੀ। ‘ਟੂ ਪਲੱਸ ਟੂ’ ਮੰਤਰੀ ਪੱਧਰੀ ਵਾਰਤਾ ਵਿੱਚ ਅਮਰੀਕੀ ਵਫ਼ਦ ਦੀ ਅਗਵਾਈ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਅਤੇ ਅਮਰੀਕੀ ਰੱਖਿਆ ਮੰਤਰੀ ਲੋਇਡ ਆਸਟਿਨ ਨੇ ਕੀਤੀ। ਭਾਰਤੀ ਵਫ਼ਦ ਦੀ ਅਗਵਾਈ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ ਅਤੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕੀਤੀ।
ਜੈਸ਼ੰਕਰ ਨੇ ਬਲਿੰਕਨ ਨਾਲ ਹਮਾਸ-ਇਜ਼ਰਾਈਲ ਜੰਗ ਤੇ ਦੁਵੱਲੀ ਭਾਈਵਾਲੀ ’ਤੇ ਚਰਚਾ ਕੀਤੀ: ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਅਤੇ
ਉਨ੍ਹਾਂ ਦੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ ਨੇ ਅੱਜ ਸਵੇਰੇ ਹਮਾਸ-ਇਜ਼ਰਾਈਲ ਯੁੱਧ ਕਾਰਨ ਪੈਦਾ ਹੋਈ ਸਥਤਿੀ ਅਤੇ ਭਾਰਤ ਅਤੇ ਅਮਰੀਕਾ ਵਿਚਾਲੇ ਰਣਨੀਤਕ ਸਾਂਝੇਦਾਰੀ ਨੂੰ ਹੋਰ ਡੂੰਘਾ ਕਰਨ ਦੇ ਤਰੀਕਿਆਂ ’ਤੇ ਗੱਲਬਾਤ ਕੀਤੀ। ਜੈਸ਼ੰਕਰ ਅਤੇ ਬਲਿੰਕਨ ਵਿਚਾਲੇ ਇਹ ਮੁਲਾਕਾਤ ਭਾਰਤ-ਅਮਰੀਕਾ ‘ਟੂ ਪਲੱਸ ਟੂ’ ਰੱਖਿਆ ਅਤੇ ਵਿਦੇਸ਼ ਮੰਤਰੀ ਪੱਧਰੀ ਵਾਰਤਾ ਦੇ ਪੰਜਵੇਂ ਐਡੀਸ਼ਨ ਤੋਂ ਪਹਿਲਾਂ ਹੋਈ।

Related posts

ਕਾਂਗਰਸੀ ਵਿਧਾਇਕ ਪਿੰਕੀ ਨੇ ਡੀਜੀਪੀ ਚਟੋਪਾਧਿਆਏ ਖ਼ਿਲਾਫ਼ ਖੋਲ੍ਹਿਆ ਮੋਰਚਾ

Bunty

‘ਆਰਟੀਫਿਸ਼ੀਅਲ ਇੰਟੈਲੀਜ਼ਸ: ਟਰਾਂਸਫੋਰਮਿੰਗ ਐਜੂਕੇਸ਼ਨ’ ਪੁਸਤਕ ਨੂੰ ਕੀਤਾ ਲੋਕ ਅਰਪਿਤ

admin

ਕਾਮਨਵੈਲਥ ਖੇਡਾਂ ਦੇ ਤਮਗਾ ਜੇਤੂ ਖਿਡਾਰੀਆਂ ਦਾ ਫੁੱਲਾਂ ਨਾਲ ਸਵਾਗਤ !

admin