International

ਜਲਦੀ ਹੀ ਭਾਰਤੀ ਪੁਲਾੜ ਯਾਤਰੀਆਂ ਨੂੰ ਆਧੁਨਿਕ ਸਿਖਲਾਈ ਦੇਵੇਗਾ ਨਾਸਾ

ਵਾਸ਼ਿੰਗਟਨ – ਅਮਰੀਕਾ ਦੇ ਚੋਟੀ ਦੇ ਡਿਪਲੋਮੈਟ ਐਰਿਕ ਗਾਰਸੇਟੀ ਨੇ ਕਿਹਾ ਕਿ ਅਮਰੀਕੀ ਪੁਲਾੜ ਏਜੰਸੀ ਨਾਸਾ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਸਾਂਝੇ ਯਤਨਾਂ ਨੂੰ ਵਧਾਉਣ ਦੇ ਉਦੇਸ਼ ਨਾਲ ਜਲਦੀ ਹੀ ਭਾਰਤੀ ਪੁਲਾੜ ਯਾਤਰੀਆਂ ਨੂੰ ਆਧੁਨਿਕ ਸਿਖਲਾਈ ਪ੍ਰਦਾਨ ਕਰੇਗੀ।ਯੂ. ਐਸ. ਆਈ. ਬੀ. ਸੀ. ਨੇ ਇਥੇ ਜਾਰੀ ਇਕ ਬਿਆਨ ਵਿਚ ਗਾਰਸੇਟੀ ਦੇ ਹਵਾਲੇ ਨਾਲ ਕਿਹਾ, “ਨਾਸਾ ਜਲਦੀ ਹੀ ਭਾਰਤੀ ਪੁਲਾੜ ਯਾਤਰੀਆਂ ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ ਸਾਂਝੇ ਯਤਨਾਂ ਨੂੰ ਵਧਾਉਣ ਲਈ ਉੱਨਤ ਸਿਖਲਾਈ ਪ੍ਰਦਾਨ ਕਰੇਗਾ। ਉਮੀਦ ਹੈ ਕਿ ਇਹ ਇਸ ਸਾਲ ਜਾਂ ਅਗਲੇ ਸਾਲ ਸ਼ੁਰੂ ਹੋ ਜਾਵੇਗਾ। ਜਲਦੀ ਹੀ ਅਸੀਂ ਇਸਰੋ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ‘ਨਿਸਾਰ’ ਉਪਗ੍ਰਹਿ ਲਾਂਚ ਕਰਾਂਗੇ ਤਾਂ ਜੋ ਈਕੋ ਸਿਸਟਮ, ਧਰਤੀ ਦੀ ਸਤ੍ਹਾ, ਕੁਦਰਤੀ ਖਤਰਿਆਂ, ਸਮੁੰਦਰ ਦੇ ਵਧਦੇ ਪੱਧਰ ਅਤੇ ‘ਕ੍ਰਾਇਓਸਫੀਅਰ’ ਸਮੇਤ ਸਾਰੇ ਸਰੋਤਾਂ ਦੀ ਨਿਗਰਾਨੀ ਕੀਤੀ ਜਾ ਸਕੇ।”ਬੈਂਗਲੁਰੂ ਵਿਚ ਆਯੋਜਿਤ ਇਸ ਇਕ ਰੋਜ਼ਾ ਪ੍ਰੋਗਰਾਮ ਵਿਚ ਗਾਰਸੇਟੀ ਨੇ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਦੇ ਚੇਅਰਮੈਨ ਡਾ: ਸੋਮਨਾਥ ਐਸ ਨਾਲ ਮੁਲਾਕਾਤ ਕੀਤੀ। ਇਸ ਮੌਕੇ ਨਾਸਾ ਦੇ ਨੁਮਾਇੰਦਿਆਂ ਸਮੇਤ ਅਮਰੀਕਾ ਅਤੇ ਭਾਰਤ ਸਰਕਾਰਾਂ ਦੇ ਸੀਨੀਅਰ ਅਧਿਕਾਰੀਆਂ ਨੇ ਸ਼ਿਰਕਤ ਕੀਤੀ।

Related posts

ਅੰਤਰਰਾਸ਼ਟਰੀ ਭਾਈਚਾਰੇ ਨੇ ਅਫਗਾਨਿਸਤਾਨ ਨੂੰ $76 ਮਿਲੀਅਨ ਦੀ ਦਿੱਤੀ ਸਹਾਇਤਾ

Bunty

ਇਜ਼ਰਾਈਲ ਅਤੇ ਇਰਾਨ ਵਲੋਂ ਇੱਕ-ਦੂਜੇ ‘ਤੇ ਹਮਲੇ : ਪੱਛਮੀ ਏਸ਼ੀਆ ‘ਚ ਹਾਲਾਤ ਤਣਾਅਪੂਰਨ !

admin

ਅਫ਼ਗਾਨਿਸਤਾਨ ’ਚ ਅਜੇ ਵੀ ਫਸੇ ਹਨ ਇਕ ਹਜ਼ਾਰ ਅਮਰੀਕੀ ਨਾਗਰਿਕ ਤੇ ਅਫਗਾਨ ਸਹਿਯੋਗੀ

Bunty