International

ਜਲਵਾਯੂ ਪਰਿਵਰਤਨ ਨਾਲ ਨਜਿੱਠਣ ਚ ਤਰੱਕੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਚ ਭਾਰਤ 2 ਸਥਾਨ ਹੇਠਾਂ ਖਿਸਕਿਆ

ਬਾਕੂ/ਅਜ਼ਰਬੈਜਾਨ – ਜਲਵਾਯੂ ਪਰਿਵਰਤਨ ਨਾਲ ਨਜਿੱਠਣ ਵਿਚ ਤਰੱਕੀ ਕਰਨ ਵਾਲੇ ਦੇਸ਼ਾਂ ਦੀ ਸੂਚੀ ਵਿਚ ਭਾਰਤ ਪਿਛਲੇ ਸਾਲ ਦੇ ਮੁਕਾਬਲੇ 2 ਸਥਾਨ ਹੇਠਾਂ ਖਿਸਕ ਗਿਆ ਹੈ। ਹਾਲਾਂਕਿ, ਘੱਟ ਪ੍ਰਤੀ ਵਿਅਕਤੀ ਨਿਕਾਸ ਅਤੇ ਨਵਿਆਉਣਯੋਗ ਊਰਜਾ ਸਰੋਤਾਂ ਨੂੰ ਤੇਜ਼ੀ ਨਾਲ ਅਪਣਾਉਣ ਕਾਰਨ ਇਹ ਅਜੇ ਵੀ ਚੋਟੀ ਦੇ-10 ਵਿੱਚ ਬਣਿਆ ਹੋਇਆ ਹੈ। ਬੁੱਧਵਾਰ ਨੂੰ ਜਾਰੀ ਇਕ ਰਿਪੋਰਟ ਤੋਂ ਇਹ ਗੱਲ ਸਾਹਮਣੇ ਆਈ ਹੈ। ਥਿੰਕ ਟੈਂਕ ‘ਜਰਮਨਵਾਚ’, ‘ਨਿਊ ਕਲਾਈਮੇਟ ਇੰਸਟੀਚਿਊਟ’ ਅਤੇ ‘ਕਲਾਈਮੇਟ ਐਕਸ਼ਨ ਨੈੱਟਵਰਕ ਇੰਟਰਨੈਸ਼ਨਲ’ ਦੁਆਰਾ ਪ੍ਰਕਾਸ਼ਿਤ ਕਲਾਈਮੇਟ ਚੇਂਜ ਪਰਫਾਰਮੈਂਸ ਇੰਡੈਕਸ (ਸੀ.ਸੀ.ਪੀ.ਆਈ. 2025) ਵਿਚ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਵਿੱਚ ਕਮੀ, ਨਵਿਆਉਣਯੋਗ ਊਰਜਾ ਸਰੋਤਾਂ ਨੂੰ ਅਪਣਾਉਣ ਅਤੇ ਜਲਵਾਯੂ ਪਰਿਵਰਤਨ ਨਾਲ ਨਜਿੱਠਣ ਦੀ ਨੀਤੀ ਦੇ ਮਾਮਲੇ ਵਿਚ ਦੁਨੀਆ ਦੇ ਸਭ ਤੋਂ ਵੱਧ ਨਿਕਾਸ ਕਰਨ ਵਾਲੇ ਦੇਸ਼ਾਂ ਦੀ ਪ੍ਰਗਤੀ ਦਾ ਮੁਲਾਂਕਣ ਕੀਤਾ ਗਿਆ ਹੈ।CCPI-2025 ਵਿੱਚ ਯੂਰਪੀਅਨ ਯੂਨੀਅਨ (EU) ਸਮੇਤ ਜਿਨ੍ਹਾਂ 63 ਦੇਸ਼ਾਂ ਦੀ ਜਲਵਾਯੂ ਤਰੱਕੀ ਦਾ ਮੁਲਾਂਕਣ ਕੀਤਾ ਗਿਆ ਹੈ, ਉਹ 90 ਫ਼ੀਸਦੀ ਗਲੋਬਲ ਨਿਕਾਸ ਲਈ ਜ਼ਿੰਮੇਵਾਰ ਹਨ। ਇਸ ਸੂਚੀ ‘ਚ ਭਾਰਤ ਨੂੰ 10ਵੇਂ ਸਥਾਨ ‘ਤੇ ਰੱਖਿਆ ਗਿਆ ਹੈ। ਹਾਲਾਂਕਿ, CCPI-2025 ਕਹਿੰਦਾ ਹੈ ਕਿ ਭਾਰਤ ਦੀ ਜਲਵਾਯੂ ਨੀਤੀ ਵਿੱਚ ਮਹੱਤਵਪੂਰਨ ਤਬਦੀਲੀਆਂ ਦੀ ਸੰਭਾਵਨਾ ਨਹੀਂ ਹੈ। ਇਸ ਵਿਚ ਕਿਹਾ ਗਿਆ ਹੈ ਕਿ ਉਦਯੋਗਾਂ ਲਈ ਊਰਜਾ ਦੀ ਵਧਦੀ ਮੰਗ ਅਤੇ ਆਬਾਦੀ ਵਿਚ ਵਾਧੇ ਕਾਰਨ ਜਲਵਾਯੂ ਕਾਰਵਾਈ ਨੂੰ ਲੈ ਕੇ ਵਿਕਾਸ-ਮੁਖੀ ਦ੍ਰਿਸ਼ਟੀਕੋਣ ਜਾਰੀ ਰਹਿਣ ਜਾਂ ਮਜ਼ਬੂਤ ਹੋਣ ਦੀ ਗੁੰਜਾਇਸ਼ ਹੈ। CCPI-2025 ਵਿੱਚ ਸਿਖਰਲੇ 3 ਸਥਾ ਖਾਲ੍ਹੀ ਰੱਖੇ ਗਏ ਹਨ, ਕਿਉਂਕਿ ਕਿਸੇ ਵੀ ਦੇਸ਼ ਨੇ ਸੂਚੀ ਦੇ ਸਾਰੇ ਮਾਪਦੰਡਾਂ ‘ਤੇ ਇੰਨਾ ਵਧੀਆ ਪ੍ਰਦਰਸ਼ਨ ਨਹੀਂ ਕੀਤਾ ਕਿ ਉਸ ਨੂੰ ਕੁੱਲ ਮਿਲਾ ਕੇ “ਬਹੁਤ ਉੱਚ” ਰੇਟਿੰਗ ਦਿੱਤੀ ਜਾਵੇ।

Related posts

ਰੂਸੀ ਹਮਲੇ ਦੇ ਖ਼ਤਰੇ ਕਾਰਨ ਯੂਕਰੇਨ ਵਿਚਲਾ ਅਮਰੀਕੀ ਦੂਤਾਵਾਸ ਬੰਦ

editor

ਕੈਨੇਡਾ ਨੇ ਭਾਰਤ ਜਾਣ ਵਾਲੀਆਂ ਉਡਾਣਾਂ ਲਈ ਹਵਾਈ ਅੱਡਿਆਂ ’ਤੇ ਸੁਰੱਖਿਆ ਵਧਾਈ

editor

ਅਤਿਵਾਦੀਆਂ ਦੇ ਹਮਲੇ ਵਿਚ ਘੱਟੋ-ਘੱਟ 12 ਸੁਰੱਖਿਆ ਕਰਮੀਆਂ ਦੀ ਮੌਤ

editor