International

ਜਸਟਿਸ ਯਾਹੀਆ ਅਫਰੀਦੀ ਨੇ ਪਾਕਿਸਤਾਨ ਦੇ 30ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

ਇਸਲਾਮਾਬਾਦ – ਜਸਟਿਸ ਯਾਹੀਆ ਅਫਰੀਦੀ ਨੇ ਸ਼ਨੀਵਾਰ ਨੂੰ ਪਾਕਿਸਤਾਨ ਦੇ 30ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ। ਅਫਰੀਦੀ ਨੇ ਉੱਚ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ‘ਚ ਆਯੋਜਿਤ ਸਮਾਰੋਹ ‘ਚ ਕਾਜ਼ੀ ਫੈਜ਼ ਈਸਾ ਦੀ ਜਗ੍ਹਾ ਸਹੁੰ ਚੁੱਕੀ। ਈਸਾ ਸ਼ੁੱਕਰਵਾਰ ਨੂੰ 65 ਸਾਲ ਦੀ ਉਮਰ ‘ਚ ਸੇਵਾਮੁਕਤ ਹੋਏ ਹਨ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਅਫ਼ਰੀਦੀ ਨੂੰ ਪਾਕਿਸਤਾਨ ਦੇ ਸੰਵਿਧਾਨ ਤਹਿਤ ਦੇਸ਼ ਦੇ ਨਵੇਂ ਚੀਫ਼ ਜਸਟਿਸ ਵਜੋਂ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰਪਤੀ ਭਵਨ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਕੈਬਨਿਟ ਮੰਤਰੀਆਂ, ਸੇਵਾ ਮੁਖੀਆਂ, ਹੋਰ ਅਧਿਕਾਰੀਆਂ ਅਤੇ ਪ੍ਰਮੁੱਖ ਨਾਗਰਿਕਾਂ ਨੇ ਸ਼ਿਰਕਤ ਕੀਤੀ।ਜਸਟਿਸ ਅਫਰੀਦੀ ਨੂੰ 26ਵੀਂ ਸੰਵਿਧਾਨਕ ਸੋਧ ਦੇ ਹਾਲ ਹੀ ਵਿੱਚ ਪਾਸ ਹੋਣ ਤੋਂ ਬਾਅਦ ਗਠਿਤ ਇਕ ਵਿਸ਼ੇਸ਼ ਸੰਸਦੀ ਕਮੇਟੀ (ਐੱਸ.ਪੀ.ਸੀ.) ਦੁਆਰਾ ਚੀਫ਼ ਜਸਟਿਸ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਸੰਵਿਧਾਨਕ ਸੋਧ ਨੇ ਪਾਕਿਸਤਾਨ ਦੀ ਨਿਆਂਪਾਲਿਕਾ ਵਿੱਚ ਕਈ ਬਦਲਾਅ ਕੀਤੇ। ਐੱਸ.ਪੀ.ਸੀ. ਨੇ ਪਿਛਲੇ ਨਿਯਮ ਦੇ ਉਲਟ ਨਿਯੁਕਤੀ ਦੇ ਫੈਸਲੇ ਵਿੱਚ ਅਫਰੀਦੀ ਨੂੰ ਚੀਫ਼ ਜਸਟਿਸ ਦੇ ਅਹੁਦੇ ਲਈ ਨਾਮਜ਼ਦ ਕੀਤਾ। ਪੁਰਾਣੇ ਨਿਯਮ ਤਹਿਤ, ਜੋ ਜੱਜ ਸਭ ਤੋਂ ਸੀਨੀਅਰ ਹੁੰਦਾ ਸੀ, ਉਹੀ ਦੇਸ਼ ਦਾ ਚੀਫ਼ ਜਸਟਿਸ ਬਣਦਾ ਸੀ। ਅਜਿਹੇ ‘ਚ ਸੀਨੀਅਰ ਜੱਜ ਜਸਟਿਸ ਮਨਸੂਰ ਅਲੀ ਸ਼ਾਹ ਨੇ ਚੀਫ਼ ਜਸਟਿਸ ਬਣਨਾ ਸੀ।

Related posts

ਸ਼੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰੀਨੀ ਅਮਰਾਸੂਰੀਆ ਦਾ ਭਾਰਤ ਦਾ ਪਹਿਲਾ ਦੌਰਾ ਅੱਜ ਤੋਂ

admin

ਭਾਰਤ-ਕੈਨੇਡਾ ਆਪਸੀ ਸਾਂਝ ਨੂੰ ਅੱਗੇ ਵਧਾਉਣ ਲਈ ‘ਰੀਸੈਟ ਅਤੇ ਪੁਨਰ ਸੁਰਜੀਤ’ ਪ੍ਰੋਸੈਸ ਲਈ ਸਹਿਮਤ !

admin

ਪੈਂਟਾਗਨ ਦੁਆਰਾ ਦਾੜ੍ਹੀ ‘ਤੇ ਪਾਬੰਦੀ ਧਾਰਮਿਕ ਆਜ਼ਾਦੀ ਦੀ ਉਲੰਘਣਾ : ਸਤਨਾਮ ਸਿੰਘ ਚਾਹਲ

admin