International

ਜਸਟਿਸ ਯਾਹੀਆ ਅਫਰੀਦੀ ਨੇ ਪਾਕਿਸਤਾਨ ਦੇ 30ਵੇਂ ਚੀਫ਼ ਜਸਟਿਸ ਵਜੋਂ ਚੁੱਕੀ ਸਹੁੰ

ਇਸਲਾਮਾਬਾਦ – ਜਸਟਿਸ ਯਾਹੀਆ ਅਫਰੀਦੀ ਨੇ ਸ਼ਨੀਵਾਰ ਨੂੰ ਪਾਕਿਸਤਾਨ ਦੇ 30ਵੇਂ ਚੀਫ ਜਸਟਿਸ ਵਜੋਂ ਸਹੁੰ ਚੁੱਕੀ। ਅਫਰੀਦੀ ਨੇ ਉੱਚ ਸਰਕਾਰੀ ਅਧਿਕਾਰੀਆਂ ਦੀ ਮੌਜੂਦਗੀ ‘ਚ ਆਯੋਜਿਤ ਸਮਾਰੋਹ ‘ਚ ਕਾਜ਼ੀ ਫੈਜ਼ ਈਸਾ ਦੀ ਜਗ੍ਹਾ ਸਹੁੰ ਚੁੱਕੀ। ਈਸਾ ਸ਼ੁੱਕਰਵਾਰ ਨੂੰ 65 ਸਾਲ ਦੀ ਉਮਰ ‘ਚ ਸੇਵਾਮੁਕਤ ਹੋਏ ਹਨ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਨੇ ਅਫ਼ਰੀਦੀ ਨੂੰ ਪਾਕਿਸਤਾਨ ਦੇ ਸੰਵਿਧਾਨ ਤਹਿਤ ਦੇਸ਼ ਦੇ ਨਵੇਂ ਚੀਫ਼ ਜਸਟਿਸ ਵਜੋਂ ਅਹੁਦੇ ਦੀ ਸਹੁੰ ਚੁਕਾਈ। ਰਾਸ਼ਟਰਪਤੀ ਭਵਨ ਵਿੱਚ ਹੋਏ ਸਹੁੰ ਚੁੱਕ ਸਮਾਗਮ ਵਿੱਚ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼, ਕੈਬਨਿਟ ਮੰਤਰੀਆਂ, ਸੇਵਾ ਮੁਖੀਆਂ, ਹੋਰ ਅਧਿਕਾਰੀਆਂ ਅਤੇ ਪ੍ਰਮੁੱਖ ਨਾਗਰਿਕਾਂ ਨੇ ਸ਼ਿਰਕਤ ਕੀਤੀ।ਜਸਟਿਸ ਅਫਰੀਦੀ ਨੂੰ 26ਵੀਂ ਸੰਵਿਧਾਨਕ ਸੋਧ ਦੇ ਹਾਲ ਹੀ ਵਿੱਚ ਪਾਸ ਹੋਣ ਤੋਂ ਬਾਅਦ ਗਠਿਤ ਇਕ ਵਿਸ਼ੇਸ਼ ਸੰਸਦੀ ਕਮੇਟੀ (ਐੱਸ.ਪੀ.ਸੀ.) ਦੁਆਰਾ ਚੀਫ਼ ਜਸਟਿਸ ਵਜੋਂ ਨਾਮਜ਼ਦ ਕੀਤਾ ਗਿਆ ਸੀ। ਇਸ ਸੰਵਿਧਾਨਕ ਸੋਧ ਨੇ ਪਾਕਿਸਤਾਨ ਦੀ ਨਿਆਂਪਾਲਿਕਾ ਵਿੱਚ ਕਈ ਬਦਲਾਅ ਕੀਤੇ। ਐੱਸ.ਪੀ.ਸੀ. ਨੇ ਪਿਛਲੇ ਨਿਯਮ ਦੇ ਉਲਟ ਨਿਯੁਕਤੀ ਦੇ ਫੈਸਲੇ ਵਿੱਚ ਅਫਰੀਦੀ ਨੂੰ ਚੀਫ਼ ਜਸਟਿਸ ਦੇ ਅਹੁਦੇ ਲਈ ਨਾਮਜ਼ਦ ਕੀਤਾ। ਪੁਰਾਣੇ ਨਿਯਮ ਤਹਿਤ, ਜੋ ਜੱਜ ਸਭ ਤੋਂ ਸੀਨੀਅਰ ਹੁੰਦਾ ਸੀ, ਉਹੀ ਦੇਸ਼ ਦਾ ਚੀਫ਼ ਜਸਟਿਸ ਬਣਦਾ ਸੀ। ਅਜਿਹੇ ‘ਚ ਸੀਨੀਅਰ ਜੱਜ ਜਸਟਿਸ ਮਨਸੂਰ ਅਲੀ ਸ਼ਾਹ ਨੇ ਚੀਫ਼ ਜਸਟਿਸ ਬਣਨਾ ਸੀ।

Related posts

ਸਾਊਦੀ ਅਰਬ ‘ਚ ਸ਼ਾਹਬਾਜ਼ ਖ਼ਿਲਾਫ਼ ਲੱਗੇ ਸਨ ਚੋਰ-ਚੋਰ ਦੇ ਨਾਅਰੇ, ਹੁਣ ਪਾਕਿਸਤਾਨ ‘ਚ ਇਮਰਾਨ ਤੇ ਸਾਥੀਆਂ ਖ਼ਿਲਾਫ਼ FIR

Bunty

ਅਨਾਜ ਬਰਾਮਦ ਕਰਨ ਦੀ ਯੂਕਰੇਨ ਦੀ ਮੰਗ ‘ਤੇ ਭੜਕਿਆ ਰੂਸ, ਕਿਹਾ- ਲੰਬੀ ਜੰਗ ਲਈ ਤਿਆਰ ਹੈ

Bunty

ਅਮਰੀਕਾ ’ਤੇ ਵਧ ਰਿਹੈ ਕਰਜ਼ੇ ਦਾ ਬੋਝ 34000 ਅਰਬ ਡਾਲਰ ਦੇ ਰਿਕਾਰਡ ਪੱਧਰ ’ਤੇ ਪੁੱਜਾ ਕੁੱਲ ਰਾਸ਼ਟਰੀ ਕਰਜ਼ਾ

Bunty