International

ਟਰੰਪ ਦੀਆਂ ਬੇਤੁਕੀਆਂ ਤਕਰੀਰਾਂ ਤੋਂ ਲੋਕ ਕੰਨੀ ਕਤਰਾਉਣ ਲੱਗੇ ;ਹੈਰਿਸ

ਵਾਸ਼ਿੰਗਟਨ – ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੇ ਲਾਸ ਏਂਜਲਸ ਵਿਚ ਫੰਡ ਜੁਟਾਉਣ ਲਈ ਰੱਖੇ ਪ੍ਰੋਗਰਾਮ ਦੌਰਾਨ ਰਾਸ਼ਟਰਪਤੀ ਚੋਣਾਂ ’ਚ ਆਪਣੇ ਵਿਰੋਧੀ ਉਮੀਦਵਾਰ ਡੋਨਲਡ ਟਰੰਪ ਨੂੰ ਜਮ ਕੇ ਭੰਡਿਆ। ਹੈਰਿਸ ਨੇ ਪ੍ਰੋਗਰਾਮ ਵਿਚ ਮੌਜੂਦ ਲੋਕਾਂ ਨੂੰ ਕਿਹਾ ਕਿ ਉਸ ਦੀਆਂ ਚੋਣ ਰੈਲੀਆਂ ਵਿਚ ਜਿੱਥੇ ‘ਵੱਡੀ ਗਿਣਤੀ ਲੋਕ’ ਪੁੱਜ ਰਹੇ ਹਨ, ਉਥੇ ਟਰੰਪ ਦੀਆਂ ਚੋਣ ਰੈਲੀਆਂ ਤੋਂ ਲੋਕ ਉਸ ਦੀਆਂ ਬੇਤੁਕੀਆਂ ਤਕਰੀਰਾਂ ਕਰਕੇ ਕੰਨੀ ਕਤਰਾਉਣ ਲੱਗੇ ਹਨ। ਟਰੰਪ ਵੱਲੋੋਂ ਰੈਲੀਆਂ ਦੌਰਾਨ ਪਰਵਾਸ ਦੇ ਮੁੱਦੇ ’ਤੇ ਹੈਰਿਸ ਨੂੰ ਘੇਰੇ ਜਾਣ ਕਰਕੇ ਉਪ ਰਾਸ਼ਟਰਪਤੀ ਨੇ ਸ਼ੁੱਕਰਵਾਰ ਨੂੰ ਐਰੀਜ਼ੋਨਾ ਦੇ ਸਰਹੱਦੀ ਕਸਬੇ ਡਗਲਸ ਦਾ ਦੌਰਾ ਕੀਤਾ ਸੀ। ਜੋਅ ਬਾਇਡਨ ਤੋਂ ਰਾਸ਼ਟਰਪਤੀ ਚੋਣਾਂ ਦੀ ਕਮਾਨ ਆਪਣੇ ਹੱਥਾਂ ਵਿਚ ਲੈਣ ਮਗਰੋ ਹੈਰਿਸ ਦੀ ਅਮਰੀਕਾ-ਮੈਕਸਿਕੋ ਬਾਰਡਰ ਦੀ ਇਹ ਪਹਿਲੀ ਫੇਰੀ ਸੀ।

Related posts

ਮਹਿਲਾ ਟੀਵੀ ਪੱਤਰਕਾਰ ਦੀ ਲਾਸ਼ ਢਾਕਾ ਚ ਝੀਲ ਚੋਂ ਬਰਾਮਦ

Bunty

ਇਜ਼ਰਾਈਲ-ਹਮਾਸ ਯੁੱਧ ਵਿੱਚ ਫਲਸਤੀਨੀ ਮੌਤਾਂ ਦੀ ਗਿਣਤੀ 70,100 ਤੋਂ ਵੱਧ ਗਈ ਹੈ

admin

ਗਾਜ਼ਾ ਦੇ ਉੱਤਰੀ ਹਿੱਸੇ ਚ ਇਜ਼ਰਾਇਲ ਦਾ ਹਮਲਾ, ਦਰਜਨਾਂ ਲੋਕਾਂ ਦੀ ਮੌਤ

Bunty