International

ਯੂਕਰੇਨ ਵੱਲੋਂ ਰੂਸ ਦੇ ਹਥਿਆਰਾਂ ਦੇ ਡਿੱਪੂ ’ਤੇ ਡਰੋਨ ਹਮਲਾ ਕਈ ਮਿਜ਼ਾਈਲਾਂ, ਬੰਬ, ਗੋਲਾ ਬਾਰੂਦ ਤਬਾਹ

ਕੀਵ – ਯੂਕਰੇਨ ਨੇ ਰੂਸ ਦੇ ਹਥਿਆਰ ਡਿੱਪੂ ’ਤੇ ਵੱਡਾ ਡਰੋਨ ਹਮਲਾ ਕੀਤਾ ਹੈ। ਰਾਇਟਰਜ਼ ਨੇ ਯੂਕਰੇਨ ਦੇ ਸਟੇਟ ਸਕਿਉਰਿਟੀ ਸਰਵਿਸ ਦੇ ਹਵਾਲੇ ਨਾਲ ਦੱਸਿਆ ਕਿ ਰੂਸ ਦੇ ਤਵੇਰ ਖੇਤਰ ਵਿਚ ਡਰੋਨ ਹਮਲਾ ਕੀਤਾ ਗਿਆ ਜਿਸ ਨਾਲ ਕਈ ਮਿਜ਼ਾਇਲਾਂ ਤੇ ਗੋਲਾ ਬਾਰੂਦ ਨੁਕਸਾਨੇ ਗਏ। ਅਲ ਜਜ਼ੀਰਾ ਅਨੁਾਰ ਡਰੋਨ ਹਮਲੇ ਨਾਲ ਟੋਰੋਪੇਟਸ ਸ਼ਹਿਰ ਵਿਚ ਰੂਸੀ ਰੱਖਿਆ ਮੰਤਰਾਲੇ ਦੇ ਮੁੱਖ ਹਥਿਆਰ ਡਿੱਪੂ ਵਿੱਚ ਧਮਾਕਾ ਹੋਇਆ। ਇੱਥੇ ਬੈਲਿਸਟਿਕ ਮਿਜ਼ਾਇਲਾਂ ਰੱਖੀਆਂ ਹੋਈਆਂ ਸਨ। ਇਸ ਤੋਂ ਇਲਾਵਾ ਹੋਰ ਵੀ ਫੌਜੀ ਸਾਜ਼ੋ ਸਾਮਾਨ ਸੀ ਜੋ ਨੁਕਸਾਨਿਆ ਗਿਆ ਹੈ। ਬੀਬੀਸੀ ਅਨੁਸਾਰ ਇਸ ਧਮਾਕੇ ਤੋਂ ਬਾਅਦ ਕਈ ਕਿਲੋਮੀਟਰ ਖੇਤਰ ਵਿਚ ਅੱਗ ਲੱਗ ਗਈ। ਯੂਕਰੇਨ ਅਨੁਸਾਰ ਜਿੱਥੇ ਹਮਲਾ ਕੀਤਾ ਗਿਆ ਉਥੇ ਰੂਸ ਨੇ ਉਤਰੀ ਕੋਰੀਆ ਤੋਂ ਮਿਲੀਆਂ ਮਿਜ਼ਾਇਲਾਂ ਵੀ ਰੱਖੀਆਂ ਹੋਈਆਂ ਸਨ।

Related posts

ਅਮਰੀਕਾ ’ਚ ਸਿੱਖ ਵੱਖਵਾਦੀ ਨੂੰ ਮਾਰਨ ਦੀ ਸਾਜ਼ਿਸ਼ ਦੇ ਦੋਸ਼ਾਂ ਤੇ ਜਾਂਚ ਲਈ ਭਾਰਤ ਨੇ ਗਠਿਤ ਕੀਤੀ ਕਮੇਟੀ

Bunty

ਇਜ਼ਰਾਈਲ-ਹਮਾਸ ਯੁੱਧ : ਗਾਜ਼ਾ ਚ ਮ੍ਰਿਤਕਾਂ ਦੀ ਗਿਣਤੀ 13 ਹਜ਼ਾਰ ਤੋਂ ਪਾਰ

Bunty

ਕੈਨੇਡਾ ਚ ਹਿੰਦੂ ਮੰਦਰ ਦਾ ਪੁਜਾਰੀ ਮੁੜ ਬਹਾਲ

Bunty