News Breaking News International Latest News

ਜ਼ਿੰਦਾ ਹੈ ਅਲਕਾਇਦਾ ਚੀਫ ਅਲ-ਜ਼ਵਾਹਿਰੀ ! 9/11 ਹਮਲੇ ਦੀ ਬਰਸੀ ‘ਤੇ ਜਾਰੀ ਕੀਤੀ ਵੀਡੀਓ

ਅਫ਼ਗਾਨਿਸਤਾਨ – ਅਲਕਾਇਦਾ   ਚੀਫ ਅਯਮਾਨ ਅਲ ਜ਼ਵਾਹਿਰੀ ਹਾਲੇ ਵੀ ਜ਼ਿੰਦਾ ਹੈ। ਅਸਲ ਵਿਚ ਅਮਰੀਕਾ   ‘ਤੇ ਹੋਏ 9/11 ਹਮਲੇ (9/11 Attacks) ਦੀ 20ਵੀਂ ਬਰਸੀ ‘ਤੇ ਜਾਰੀ ਇਕ ਵੀਡੀਓ ‘ਚ ਅਲ-ਜ਼ਵਾਹਿਰੀ ਨੂੰ ਦੇਖਿਆ ਗਿਆ ਹੈ। ਜੇਹਾਦੀ ਸਮੂਹਾਂ ਦੀਆਂ ਆਨਲਾਈਨ ਗਤੀਵਿਧੀਆਂ ‘ਤੇ ਨਜ਼ਰ ਰੱਖਣ ਵਾਲੇ ਅਮਰੀਕਾ ‘ਚ ਸਥਿਤ SITE ਇੰਟੈਲੀਜੈਂਸ ਗਰੁੱਪ ਨੇ ਦੱਸਿਆ ਕਿ ਅਲ-ਜ਼ਵਾਹਿਰੀ ਨੇ ਕਈ ਮੁੱਦਿਆਂ ‘ਤੇ ਗੱਲ ਕੀਤੀ। ਇਕ ਘੰਟੇ ਦੀ ਇਸ ਵੀਡੀਓ ‘ਚ ਉਸ ਨੇ ਰੂਸੀ ਫ਼ੌਜੀ ਅੱਡੇ ‘ਤੇ ਛਾਪੇਮਾਰੀ ਸਮੇਤ ਕਈ ਮੁੱਦਿਆਂ ‘ਤੇ ਆਪਣਾ ਬਿਆਨ ਦਿੱਤਾ। UN ਦੀ ਰਿਪੋਰਟ ‘ਚ ਕਿਹਾ ਗਿਆ ਹੈ ਕਿ ਅਲ-ਜ਼ਵਾਹਿਰੀ ਹਾਲੇ ਵੀ ਜ਼ਿੰਦਾ ਹੈ, ਪਰ ਪ੍ਰੋਪੇਗੰਡਾ ਫੈਲਾਉਣ ਲਈ ਬਹੁਤ ਕਮਜ਼ੋਰ ਹੋ ਚੁੱਕਾ ਹੈ।

SITE ਦੀ ਡਾਇਰੈਕਟਰ ਰੀਤਾ ਕਾਟਜ ਨੇ ਕਿਹਾ ਕਿ ਤਾਲਿਬਾਨ ਦੇ ਅਫ਼ਗਾਨਿਸਤਾਨ ਦੇ ਕਬਜ਼ੇ ਨੂੰ ਲੈ ਕੇ ਅਲ-ਜ਼ਵਾਹਿਰੀ ਕੁਝ ਨਹੀਂ ਕਿਹਾ। ਕਾਟਜ ਨੇ ਦੱਸਿਆ ਕਿ ਅਲ-ਜ਼ਵਾਹਿਰੀ ਦੀ ਵੀਡੀਓ ਅਜਿਹੇ ਸਮੇਂ ਸਾਹਮਣੇ ਆਈ ਹੈ। ਜਦੋਂ ਪਿਛਲੇ ਨਵੰਬਰ ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਉਸ ਦੀ ਮੌਤ ਹੋ ਚੁੱਕੀ ਹੈ। ਆਖਰੀ ਵਾਰ ਉਹ 9/11 ਅੱਤਵਾਦੀ ਹਮਲਿਆਂ ਦੀ 19ਵੀਂ ਵਰ੍ਹੇਗੰਢ ‘ਤੇ ਅਲਕਾਇਦਾ ਵੱਲੋਂ ਜਾਰੀ ਇਕ ਵੀਡੀਓ ਸੁਨੇਹੇ ‘ਚ ਦੇਖਿਆ ਗਿਆ ਸੀ। ਇਸ ਸਾਲ ਜੂਨ ‘ਚ ਸੰਯੁਕਤ ਰਾਸ਼ਟਰ ਦੀ ਰਿਪੋਰਟ ‘ਚ ਕਿਹਾ ਗਿਆ ਕਿ ਅਲਕਾਇਦਾ ਅਗਵਾਈ ਦਾ ਇਕ ਮਹੱਤਵਪੂਰਨ ਹਿੱਸਾ ਅਫ਼ਗਾਨਿਸਤਾਨ  ਤੇ ਪਾਕਿਸਤਾਨ  ਦੇ ਸਰਹੱਦ ਵਾਲੇ ਇਲਾਕੇ ‘ਚ ਰਹਿੰਦਾ ਹੈ। ਓਸਾਮਾ ਬਿਨ ਲਾਦੇਨ ਦੇ ਮਾਰੇ ਜਾਣ ਤੋਂ ਬਾਅਦ ਅਲ-ਜਵਾਹਿਰੀ ਨੇ ਅਲਕਾਇਦਾ ਦੀ ਕਮਾਨ ਸੰਭਾਲੀ। ਅਲ-ਜ਼ਵਾਹਿਰੀ ਨੇ ਇਸ ਵੀਡੀਓ ‘ਚ ਪਿਛਲੇ ਮਹੀਨੇ ਅਫ਼ਗਾਨਿਸਤਾਨ ਤੋਂ ਅਮਰੀਕੀ ਫ਼ੌਜੀਆਂ ਦੀ ਵਾਪਸੀ ਦਾ ਵੀ ਜ਼ਿਕਰ ਕੀਤਾ। ਹਾਲਾਂਕਿ, ਉਸ ਨੇ ਤਾਲਿਬਾਨ ਦੀ ਅਫ਼ਗਾਨਿਸਤਾਨ ‘ਤੇ ਜਿੱਤ ਨੂੰ ਲੈ ਕੇ ਕੁਝ ਨਹੀਂ ਕਿਹਾ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin