NewsBreaking NewsLatest NewsPunjab

ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਫਿਲਮ ਦੀ ਸ਼ੂਟਿੰਗ ਸੈੱਟ ‘ਤੇ ਹੋਇਆ ਵੱਡਾ ਹਾਦਸਾ

ਖਮਾਣੋਂ – ਚੰਡੀਗੜ੍ਹ-ਲੁਧਿਆਣਾ ਰਾਸ਼ਟਰੀ ਰਾਜ ਮਾਰਗ ‘ ਤੇ ਪਿੰਡ ਖੰਟ-ਮਾਨਪੁਰ ਨੇੜੇ ਹੋਏ ਸੜਕ ਹਾਦਸੇ ‘ਚ ਤਿੰਨ ਬੱਸਾਂ ਤੇ ਇਕ ਬਲੈਰੋ ਜੀਪ ਨੁਕਸਾਨੀ ਗਈ। ਦੱਸਿਆ ਜਾ ਰਿਹਾ ਹੈ ਕਿ ਉਕਤ ਥਾਂ ਨੇੜੇ ਕੁਝ ਦਿਨਾਂ ਤੋਂ ਸਤਿੰਦਰ ਸਰਤਾਜ ਤੇ ਨੀਰੂ ਬਾਜਵਾ ਦੀ ਆਉਣ ਵਾਲੀ ਫਿਲਮ ‘ਕਲੀ ਜੋਟਾ’ ਦੀ ਸ਼ੂਟਿੰਗ ਨੇੜੇ ਸਕੂਲ ‘ਚ ਚੱਲ ਰਹੀ ਸੀ, ਜਿਸ ਦੌਰਾਨ ਓਥੇ ਕੁਝ ਦਿਨਾਂ ਤੋਂ ਕਰੀਬ ਪੰਜ ਵੈਨਿਟੀ ਵੈਨਾਂ ਤੇ ਹੋਰ ਵਾਹਨ ਹਾਈਵੇ ਉਤੇ ਖੜ੍ਹੇ ਸਨ। ਪਿੰਡ ਵਾਸੀਆਂ ਅਨੁਸਾਰ ਹਾਦਸਾ ਤੜਕੇ ਕਰੀਬ 4 ਵੱਜੇ ਵਾਪਰਿਆ। ਗੰਗਾਨਗਰ ਤੋਂ ਚੰਡੀਗੜ੍ਹ ਜਾ ਰਹੀ ਪ੍ਰਾਈਵੇਟ ਬਸ ਨੇ ਇਨ੍ਹਾਂ ਵਾਹਨਾਂ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਸਬੰਧਤ ਚੌਂਕੀ ਪੁਲਿਸ ਸੰਘੋਲ ਹਾਦਸੇ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਚੌਕੀ ਇੰਚਾਰਜ ਸੁਰੇਸ਼ ਕੁਮਾਰ ਅਨੁਸਾਰ ਫਿਲਹਾਲ ਹਾਦਸੇ ‘ਚ ਕਿਸੇ ਦੇ ਗੰਭੀਰ ਜ਼ਖਮੀ ਹੋਣ ਦੀ ਕੋਈ ਸੂਚਨਾ ਸਾਹਮਣੇ ਨਹੀਂ ਆਈ ਹੈ। ਪੁਲਿਸ ਵਲੋਂ ਹਾਦਸੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

Related posts

ਪੇਂਡੂ ਵਿਕਾਸ ਵਿਭਾਗ ਨੇ ਪਿਛਲੇ 12 ਦਿਨਾਂ ਵਿਚ 1008 ਏਕੜ ਪੰਚਾਇਤੀ ਜ਼ਮੀਨ ਤੋਂ ਨਜਾਇਜ਼ ਕਬਜ਼ੇ ਛੁਡਵਾਏ: ਕੁਲਦੀਪ ਧਾਲੀਵਾਲ

Bunty

ਰਾਮ ਰਹੀਮ ਦੇ ਅਸਲੀ-ਨਕਲੀ ਹੋਣ ਸਬੰਧੀ ਪਟੀਸ਼ਨ ਰੱਦ

Bunty

ਡੀ.ਜੀ.ਪੀ. ਪੰਜਾਬ ਨੇ ਕਾਨੂੰਨ ਵਿਵਸਥਾ ਅਤੇ ਅਪਰਾਧਾਂ ਦੀ ਸਥਿਤੀ ਦਾ ਜਾਇਜ਼ਾ ਲੈਣ ਲਈ ਅੰਮਿ੍ਰਤਸਰ ਅਤੇ ਜਲੰਧਰ ਵਿਖੇ

Bunty