Sport

ਜਾਇਸਵਾਲ ਕਿਸੇ ਵੀ ਹਾਲਾਤ ਚ ਖੇਡ ਸਕਦਾ ਹੈ : ਲਾਰਾ

ਮੁੰਬਈ – ਭਾਰਤੀ ਸਲਾਮੀ ਬੱਲੇਬਾਜ਼ ਯਸ਼ਸਵੀ ਜਾਇਸਵਾਲ ਨੂੰ ਕਿਸੇ ਵੀ ਸਥਿਤੀ ਵਿਚ ਖੇਡਣ ਦੇ ਸਮਰੱਥ ਦੱਸਦੇ ਹੋਏ ਵੈਸਟਇੰਡੀਜ਼ ਦੇ ਮਹਾਨ ਬੱਲੇਬਾਜ਼ ਬ੍ਰਾਇਨ ਲਾਰਾ ਨੇ ਮੰਗਲਵਾਰ ਨੂੰ ਕਿਹਾ ਕਿ ਉਸ ਨੂੰ ਆਗਾਮੀ ਆਸਟ੍ਰੇਲੀਆ ਦੌਰੇ ‘ਤੇ ਕੁਝ ਮਾਨਸਿਕ ਤਬਦੀਲੀਆਂ ਕਰਨੀਆਂ ਹੋਣਗੀਆਂ। ਜਾਇਸਵਾਲ ਨੇ ਅੱਠ ਟੈਸਟ ਮੈਚਾਂ ਵਿੱਚ 66.535 ਦੀ ਔਸਤ ਨਾਲ 929 ਦੌੜਾਂ ਬਣਾਈਆਂ ਹਨ ਜਿਸ ਵਿੱਚ ਦੋ ਸੈਂਕੜੇ ਅਤੇ ਛੇ ਅਰਧ ਸੈਂਕੜੇ ਸ਼ਾਮਲ ਹਨ। ਲਾਰਾ ਨੇ ਇੰਟਰਨੈਸ਼ਨਲ ਮਾਸਟਰਜ਼ ਲੀਗ ਦੀ ਸ਼ੁਰੂਆਤ ਮੌਕੇ ਮੀਡੀਆ ਨੂੰ ਕਿਹਾ, ”ਉਹ ਕਿਸੇ ਵੀ ਸਥਿਤੀ ‘ਚ ਖੇਡਣ ਦੀ ਸਮਰੱਥਾ ਰੱਖਦਾ ਹੈ। ਮੈਂ ਉਸ ਨੂੰ ਵੈਸਟਇੰਡੀਜ਼ ਵਿੱਚ ਦੇਖਿਆ ਹੈ। ਆਸਟਰੇਲੀਆ ਵਿੱਚ ਪਿੱਚਾਂ ਵੱਖਰੀਆਂ ਹੋਣਗੀਆਂ ਪਰ ਜੇਕਰ ਤੁਹਾਡੇ ਵਿੱਚ ਇਸ ਤਰ੍ਹਾਂ ਦੀ ਸਮਰੱਥਾ ਹੈ ਤਾਂ ਤੁਸੀਂ ਹਰ ਹਾਲਤ ਵਿੱਚ ਚੰਗਾ ਖੇਡ ਸਕਦੇ ਹੋ।’’ ਉਸ ਨੇ ਕਿਹਾ, ‘‘ਮੈਨੂੰ ਉਮੀਦ ਹੈ ਕਿ ਉਹ ਚੰਗਾ ਖੇਡੇਗਾ।’’ ਉਸ ਨੇ ਕਿਹਾ ਕਿ ਆਸਟਰੇਲੀਆ ਵਿੱਚ ਸਫ਼ਲਤਾ ਹਾਸਲ ਕਰਨ ਲਈ ਜਾਇਸਵਾਲ ਨੂੰ ਕੁਝ ਮਾਨਸਿਕ ਸੁਧਾਰ ਕਰਨੇ ਪੈਣਗੇ। ਲਾਰਾ ਨੇ ਕਿਹਾ, ”ਅਡਜਸਟਮੈਂਟ ਇਹ ਹੈ ਕਿ ਤੁਹਾਨੂੰ ਆਪਣੇ ਆਪ ‘ਤੇ ਵਿਸ਼ਵਾਸ ਕਰਨਾ ਹੋਵੇਗਾ ਕਿ ਤੁਸੀਂ ਹਰ ਸਥਿਤੀ ‘ਚ ਚੰਗਾ ਖੇਡ ਸਕਦੇ ਹੋ। ਖੈਰ, ਭਾਰਤ ਵਿੱਚ ਹੁਣ ਸਥਿਤੀ ਬਦਲ ਗਈ ਹੈ। ਇਸ ਲਈ ਕਈ ਅੰਤਰਰਾਸ਼ਟਰੀ ਖਿਡਾਰੀ ਆਈਪੀਐਲ ਵਿੱਚ ਆ ਰਹੇ ਹਨ। ਤੁਹਾਡੇ ਖਿਡਾਰੀਆਂ ਦੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲੇ ਹਨ ਜੋ ਕਿ ਚੰਗੀ ਗੱਲ ਹੈ। ਇਸ ਲਈ ਮੈਨੂੰ ਨਹੀਂ ਲੱਗਦਾ ਕਿ ਤਕਨੀਕੀ ਤੌਰ ‘ਤੇ ਜ਼ਿਆਦਾ ਕੁਝ ਕਰਨ ਦੀ ਲੋੜ ਹੈ।

Related posts

ਸ਼ੁਭਮਨ ਗਿੱਲ ਨੇ ਇੰਗਲੈਂਡ ਵਿੱਚ ਯਾਦਗਾਰੀ ਪਾਰੀ ਖੇਡ ਕੇ ਰਿਕਾਰਡਾਂ ਦੀ ਝੜੀ ਲਾਈ !

admin

10 ਆਲ-ਟਾਈਮ ਟੈਸਟ ਬੱਲੇਬਾਜ਼ਾਂ ‘ਚ ਰੂਟ ਨੂੰ ਪਹਿਲਾ ਤੇ ਰਿੱਕੀ ਪੋਂਟਿੰਗ ਦਾ ਤੀਜਾ ਸਥਾਨ !

admin

ਦੋ ਨਵੀਆਂ ਫ੍ਰੈਂਚਾਇਜ਼ੀਜ਼ ਤੀਜੇ ਸੀਜ਼ਨ ਲਈ ਵਰਲਡ ਪੈਡਲ ਲੀਗ ਵਿੱਚ ਸ਼ਾਮਲ !

admin