International

ਜਾਪਾਨ ਚ ਅਮਰੀਕੀ ਫੌਜ ਦਾ ਹੈਲੀਕਾਪਟਰ ਹੋ ਗਿਆ ਹਾਦਸਾਗ੍ਰਸਤ

ਟੋਕੀਓ – ਜਾਪਾਨ ਦੇ ਕਾਨਾਗਾਵਾ ਪ੍ਰੀਫੈਕਚਰ ਵਿੱਚ ਸ਼ਨੀਵਾਰ ਨੂੰ ਇੱਕ ਅਮਰੀਕੀ ਫੌਜੀ ਹੈਲੀਕਾਪਟਰ ਝੋਨੇ ਦੇ ਖੇਤ ਵਿੱਚ ਹਾਦਸਾਗ੍ਰਸਤ ਹੋ ਗਿਆ। ਇਹ ਘਟਨਾ ਟੋਕੀਓ ਦੇ ਦੱਖਣ-ਪੱਛਮ ਦੀ ਹੈ। ਰਾਸ਼ਟਰੀ ਪ੍ਰਸਾਰਕ ਐਨ ਐਚ ਕੇ ਅਨੁਸਾਰ, ਹਾਦਸੇ ਵਿੱਚ ਕੋਈ ਜ਼ਖਮੀ ਨਹੀਂ ਹੋਇਆ ਹੈ। ਐਨ ਐਚ ਕੇ ਨੇ ਸਥਾਨਕ ਫਾਇਰ ਵਿਭਾਗ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ।ਹੈਲੀਕਾਪਟਰ ਰੁਟੀਨ ਮਿਸ਼ਨ ‘ਤੇ ਸੀ ਜਦੋਂ ਇਹ ਖੇਤ ‘ਚ ਉਤਰਿਆ। ਦੁਰਘਟਨਾ ਦੇ ਸਮੇਂ ਹੈਲੀਕਾਪਟਰ ਵਿੱਚ ਕੋਈ ਗੰਭੀਰ ਸਮੱਸਿਆ ਨਹੀਂ ਸੀ, ਅਤੇ ਸਵਾਰ ਸਾਰੇ ਸੁਰੱਖਿਅਤ ਰਹੇ। ਹਾਦਸੇ ਦਾ ਕਾਰਨ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਖੇਤਰੀ ਅਧਿਕਾਰੀ ਅਤੇ ਬਚਾਅ ਦਲ ਮੌਕੇ ‘ਤੇ ਪਹੁੰਚ ਗਏ। ਹੈਲੀਕਾਪਟਰ ਨੂੰ ਸੁਰੱਖਿਅਤ ਕੱਢਣ ਦੇ ਯਤਨ ਕੀਤੇ ਜਾ ਰਹੇ ਹਨ।

Related posts

ਈਰਾਨ ਨੇ ਸਫਲਤਾਪੂਰਵਕ ਪੁਲਾੜ ’ਚ ਭੇਜਿਆ ਸੈਟੇਲਾਈਟ

Bunty

ਵਧੇਰੇ ਭਾਰਤੀ ਚਾਹੁੰਦੇ ਹਨ ਮਜ਼ਬੂਤ ਨੇਤਾ, ਮੌਜੂਦਾ ਸਰਕਾਰ ਦੇ ਕੰਮਕਾਜ ਤੋਂ ਸੰਤੁਸ਼ਟ- ਅਧਿਐਨ

Bunty

ਸੁਨੀਤਾ ਸਣੇ ਦੋ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਬਾਰੇ ਨਾਸਾ ਕਰੇਗਾ ਸ਼ਨਿਚਰਵਾਰ ਨੂੰ ਫ਼ੈਸਲਾ

Bunty