ਟੋਕਿਓ – ਜਾਪਾਨ ਦੇ ਪ੍ਰਧਾਨ ਮੰਤਰੀ ਫੁਮਿਓ ਕਿਸ਼ਿਦਾ ਨੇ ਸੰਸਦ ਭੰਗ ਕਰ ਦਿੱਤੀ ਹੈ। ਹੁਣ 31 ਅਕਤੂਬਰ ਨੂੰ ਆਮ ਚੋਣਾਂ ਕਰਵਾਉਣ ਦਾ ਰਾਹ ਪੱਧਰਾ ਹੋ ਗਿਆ ਹੈ। ਕਿਸ਼ਿਦਾ ਨੇ ਕਿਹਾ ਕਿ ਉਹ ਆਪਣੀ ਨੀਤੀਆਂ ’ਤੇ ਲੋਕ ਫ਼ਤਵਾ ਚਾਹੁੰਦੇ ਹਨ। 11 ਦਿਨ ਪਹਿਲਾਂ ਪ੍ਰਧਾਨ ਮੰਤਰੀ ਬਣਨ ਵਾਲੇ ਕਿਸ਼ਿਦਾ ਨੇ ਵੀਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਮੈਂ ਚੋਣਾਂ ਦੀ ਵਰਤੋਂ ਲੋਕਾਂ ਨੂੰ ਇਹ ਕਹਿਣ ਲਈ ਕਰਨਾ ਚਾਹੁੰਦਾ ਹਾਂ ਕਿ ਸਾਡੀ ਕੋਸ਼ਿਸ਼ ਕੀ ਹੈ ਤੇ ਸਾਡਾ ਟੀਚਾ ਕੀ ਹੈ। ਹੁਣੇ ਜਿਹੇ ਹੋਏ ਇਕ ਸਰਵੇਖਣ ਮੁਤਾਬਕ ਜਾਪਾਨੀ ਵੋਟਰ ਮਹਾਮਾਰੀ ਖ਼ਤਮ ਕਰਨ ਤੇ ਅਰਥਵਿਵਸਥਾ ਨੂੰ ਫਿਰ ਤੋਂ ਪੱਟਰੀ ’ਤੇ ਲਿਆਉਣ ਲਈ ਫੈਸਲਾਕੁੰਨ ਯੋਜਨਾ ਵਾਲੀ ਸਰਕਾਰ ਚਾਹੁੰਦੇ ਹਨ। ਸਾਨਕੇਈ ਅਖ਼ਬਾਰ ਦੇ ਸਰਵੇਖਣ ਦੇ ਮੁਤਾਬਕ ਕਰੀਬ 48 ਫੀਸਦੀ ਵੋਟਰਾਂ ਨੇ ਕਿਹਾ ਹੈ ਕਿ ਉਹ ਚਾਹੁੰਦੇ ਹਨ ਕਿ ਕਿਸ਼ਿਦਾ ਪ੍ਰਸ਼ਾਸਨ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ’ਤੇ ਕੰਮ ਕਰੇ। ਇਸ ਤੋਂ ਬਾਅਦ ਆਰਥਿਕ ਸੁਧਾਰ ਤੇ ਰੁਜ਼ਗਾਰ ’ਤੇ ਕੰਮ ਕਰੇ। ਦੱਸਣਯੋਗ ਹੈ ਕਿ ਬੀਤੀ ਚਾਰ ਅਕਤੂਬਰ ਕਿਸ਼ਿਦਾ ਨੇ ਯੋਸ਼ੀਹਿਦੇ ਸੁਗਾ ਦੀ ਜਗ੍ਹਾ ਲਈ ਸੀ। ਉਹ ਪ੍ਰਧਾਨ ਮੰਤਰੀ ਅਹੁਦੇ ਸੰਭਾਲਣ ਦੇ ਨਾਲ ਹੀ ਦੇਸ਼ ’ਚ 31 ਅਕਤੂਬਰ ਨੂੰ ਆਮ ਚੋਣਾਂ ਕਰਵਾਉਣ ਦਾ ਐਲਾਨ ਕੀਤਾ ਸੀ।
previous post