India

ਜਾਮ ਦੀਆਂ ਖ਼ਬਰਾਂ ਕਾਰਨ ਸੈਲਾਨੀ ਹਿਮਾਚਲ ’ਚ ਆਉਣ ਤੋਂ ਕਤਰਾਉਣ ਲੱਗੇ, ਹੋਟਲ ਸਨਅਤ ’ਤੇ ਮਾੜਾ ਅਸਰ

ਸ਼ਿਮਲਾ – ਟਰੈਫਿਕ ਵਿੱਚ ਵਿਘਨ ਪੈਣ ਦੀਆਂ ਖ਼ਬਰਾਂ ਅਤੇ ਟ੍ਰੈਫਿਕ ਵਿੱਚ ਫਸੇ ਵਾਹਨਾਂ ਦੀਆਂ ਵੀਡੀਓ ਵਾਇਰਲ ਹੋਣ ਕਾਰਨ ਸ਼ਿਮਲਾ ਅਤੇ ਮਨਾਲੀ ਵਿੱਚ ਸੈਲਾਨੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ। ਬੀਤੇ ਦਿਨ ਤੱਕ ਸ਼ਿਮਲਾ ’ਚ ਹੋਟਲ ਬੁਕਿੰਗ 40 ਫੀਸਦੀ ਅਤੇ ਮਨਾਲੀ ’ਚ 70 ਫੀਸਦੀ ਰਹੀ। ਫੈਡਰੇਸ਼ਨ ਆਫ ਹਿਮਾਚਲ ਹੋਟਲਜ਼ ਐਂਡ ਰੈਸਟੋਰੈਂਟਸ ਐਸੋਸੀਏਸ਼ਨ (ਫੋਹਰਾ) ਦੇ ਪ੍ਰਧਾਨ ਗਜੇਂਦਰ ਠਾਕੁਰ ਨੇ ਕਿਹਾ, ‘ਮਨਾਲੀ ਵਿੱਚ ਵੱਡੇ ਹੋਟਲ 90 ਪ੍ਰਤੀਸ਼ਤ ਤੋਂ ਵੱਧ ਬੁੱਕ ਹੋਏ ਹਨ ਅਤੇ ਛੋਟੇ ਅਤੇ ਦਰਮਿਆਨੇ ਹੋਟਲ 70 ਪ੍ਰਤੀਸ਼ਤ ਤੋਂ ਵੱਧ ਬੁੱਕ ਹੋਏ ਹਨ।’ ਉਨ੍ਹਾਂ ਕਿਹਾ ਕਿ ਮਨਾਲੀ ਅਤੇ ਆਸ-ਪਾਸ ਦੇ ਖੇਤਰਾਂ ਵਿੱਚ ਹੋਟਲ, ਹੋਮਸਟੇਅ ਅਤੇ ਹੋਰ ਸੈਲਾਨੀ ਰਿਹਾਇਸ਼ਾਂ ਸਮੇਤ 1,800 ਸੈਰ-ਸਪਾਟਾ ਯੂਨਿਟ ਹਨ। ਅਟਲ ਸੁਰੰਗ ਨੂੰ ਦੇਖਣ ਲਈ ਰੋਹਤਾਂਗ ’ਚ ਸੈਲਾਨੀਆਂ ਦੀ ਭਾਰੀ ਭੀੜ ਹੈ ਪਰ ਸੁਰੰਗ ਨੇੜੇ ਵੱਡੀ ਗਿਣਤੀ ’ਚ ਵਾਹਨਾਂ ਦੇ ਫਸੇ ਹੋਣ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ ਅਤੇ ਇਸ ਕਾਰਨ ਵੱਡੀ ਗਿਣਤੀ ’ਚ ਸੈਲਾਨੀਆਂ ਨੇ ਇੱਥੇ ਆਉਣ ਦੀ ਯੋਜਨਾ ਨੂੰ ਟਾਲ ਦਿੱਤਾ ਹੈ।

Related posts

ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੇ ਸਕੱਤਰ ਦੀ ਨਿਯੁਕਤੀ, ਆਈਏਐੱਸ ਰਾਜੇਸ਼ ਵਰਮਾ ਸੰਭਾਲਣਗੇ ਜ਼ਿੰਮੇਵਾਰੀ

Bunty

ਸੱਜਣ ਕੁਮਾਰ ਹਸਪਤਾਲ ’ਚ ਦਾਖ਼ਲ, ਅਦਾਲਤ ਨੇ ਸੁਣਵਾਈ ਟਾਲੀ

Bunty

ਜੰਮੂ ’ਚ ਐਲ.ਓ.ਸੀ. ਕੋਲ ਡਰੋਨ ਨਾਲ ਸੁੱਟੇ ਗਏ ਹਥਿਆਰ ਅਤੇ ਨਕਦੀ ਜ਼ਬਤ

Bunty