International

ਜੋਅ ਬਾਇਡਨ ਤੇ ਪੋਲੈਂਡ ਦੇ ਰਾਸ਼ਟਰਪਤੀ ਐਂਡਰੇਜ਼ ਵਿਚਕਾਰ ਦੁਵੱਲੀ ਮੀਟਿੰਗ, ਨਾਟੋ ਏਕਤਾ ਪ੍ਰਤੀ ਵਚਨਬੱਧਤਾ ਦਾ ਪ੍ਰਗਟਾਵਾ

ਵਾਰਸਾ – ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਦੁਵੱਲੇ ਸਬੰਧਾਂ ਨੂੰ ਮਜ਼ਬੂਤ ​​ਕਰਨ ਦੇ ਮੱਦੇਨਜ਼ਰ ਪੋਲਿਸ਼ ਰਾਸ਼ਟਰਪਤੀ ਆਂਦਰੇਜ਼ ਡੂਡਾ ਨਾਲ ਮੀਟਿੰਗ ਕੀਤੀ। ਗੱਲਬਾਤ ਦੌਰਾਨ ਉਨ੍ਹਾਂ ਨੇ ਨਾਟੋ ਦੀ ਏਕਤਾ ਪ੍ਰਤੀ ਵਚਨਬੱਧਤਾ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਨਾਟੋ ਪੂਰੀ ਤਰ੍ਹਾਂ ਨਾਲ ਇਕ ਅਜਿਹੀ ਦੁਨੀਆ ਵਿਚ ਇਕਜੁੱਟ ਹੈ ਜੋ ਸਮੇਂ ਦੇ ਨਾਲ ਬਦਲ ਗਈ ਹੈ। ਬਾਇਡਨ ਨੇ ਨਾਟੋ ਦੇ ਮੈਂਬਰਾਂ ਦੀ ਏਕਤਾ ਦੀ ਗੱਲ ਵੀ ਕੀਤੀ ਹੈ। ਮੁਲਾਕਾਤ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਵਲੋਦੋਮੀਰ ਪੁਤਿਨ ਨਾਟੋ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਉਹ ਪੂਰਬ ਦੇ ਦੇਸ਼ਾਂ ਨੂੰ ਪੱਛਮ ਤੋਂ ਵੱਖ ਕਰਨਾ ਚਾਹੁੰਦੇ ਹਨ। ਇਸ ਦੇ ਨਾਲ ਹੀ ਬਿਡੇਨ ਨੇ ਯੂਕਰੇਨ ਅਤੇ ਰੂਸ ਵਿਚਾਲੇ ਚੱਲ ਰਹੀ ਜੰਗ ‘ਚ ਪੋਲੈਂਡ ਦੀ ਭੂਮਿਕਾ ਦੀ ਤਾਰੀਫ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਪੋਲੈਂਡ ਆਪਣੀਆਂ ਜ਼ਿੰਮੇਵਾਰੀਆਂ ਨੂੰ ਅਹਿਮ ਤਰੀਕੇ ਨਾਲ ਨਿਭਾ ਰਿਹਾ ਹੈ। ਇਹ ਕੰਮ ਜੋ ਪੋਲੈਂਡ ਇਕੱਲਾ ਕਰ ਰਿਹਾ ਹੈ, ਇਹ ਸਾਰੇ ਨਾਟੋ ਦੇਸ਼ਾਂ ਨੂੰ ਕਰਨਾ ਚਾਹੀਦਾ ਹੈ।ਪੋਲੈਂਡ ਦੇ ਰਾਸ਼ਟਰਪਤੀ ਨਾਲ ਗੱਲਬਾਤ ਦੌਰਾਨ ਬਾਇਡਨ ਨੇ ਕਿਹਾ ਕਿ ਅਮਰੀਕਾ ਯੂਕਰੇਨ ਪ੍ਰਤੀ ਆਪਣੀ ਜ਼ਿੰਮੇਵਾਰੀ ਵੀ ਨਿਭਾ ਰਿਹਾ ਹੈ। ਉਹ ਯੂਕਰੇਨ ਤੋਂ ਬੇਘਰ ਹੋਏ 100,000 ਲੋਕਾਂ ਨੂੰ ਅਮਰੀਕਾ ਵਿੱਚ ਸ਼ਰਣ ਦੇਵੇਗਾ। ਬੈਠਕ ਦੌਰਾਨ, ਬਿਡੇਨ ਨੇ ਯੂਕਰੇਨ ‘ਤੇ ਰੂਸ ਦੀ ਕਾਰਵਾਈ ਦਰਮਿਆਨ ਆਪਸੀ ਤਾਲਮੇਲ ਵਧਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਾਨੂੰ ਆਪਸੀ ਸਮਝੌਤੇ ਨਾਲ ਤੈਅ ਕਰਨਾ ਹੋਵੇਗਾ ਕਿ ਰੂਸ ਵੱਲੋਂ ਕੀਤੀ ਜਾ ਰਹੀ ਕਾਰਵਾਈ ‘ਤੇ ਕੀ ਪ੍ਰਤੀਕਿਰਿਆ ਕਰਨੀ ਹੈ। ਉਨ੍ਹਾਂ ਨੇ ਰੂਸ ਪ੍ਰਤੀ ਆਪਣੇ ਸਟੈਂਡ ਲਈ ਪੋਲੈਂਡ ਦੇ ਰਾਸ਼ਟਰਪਤੀ ਦਾ ਧੰਨਵਾਦ ਕੀਤਾ ਹੈ।

Related posts

ਈਰਾਨ ਦੀ ਨਾਕਾਬੰਦੀ ਜਾਂ ਹੋਰ ਹਵਾਈ ਹਮਲੇ : ਕੀ ਹੈ ਅਮਰੀਕਾ ਦੀ ਅਗਲੀ ਰਣਨੀਤੀ ?

admin

ਈਰਾਨ ਕੋਲ ਸਿਰਫ਼ 22 ਦਿਨਾਂ ਦਾ ਤੇਲ ਭੰਡਾਰ ਹੈ ?

admin

ਦਿੱਲੀ ਤੋਂ ਸ਼ਿਮਲਾ ਤੱਕ ਮਾਰ ਕਰ ਸਕਦੀ ਪਾਕਿਸਤਾਨ ਦੀ ਫਤਿਹ 11 ਮਿਜ਼ਾਈਲ !

admin