Sport

ਜੋਸ਼ੂਆ ਬ੍ਰੇਗਮੈਨ ਨੇ 18,753 ਫੁੱਟ ਉੱਚੀ ਹਿਮਾਲੀਅਨ ਚੱਟਾਨ ਤੋਂ ਕੀਤੀ ਸਕੀ ਬੇਸ ਜੰਪ,

ਲੰਡਨ- ਇੱਕ ਬਿ੍ਰਟਿਸ਼ ਐਡਵੈਂਚਰ ਨੇ ਹਿਮਾਲਿਆ ਵਿੱਚ 18,753 ਫੁੱਟ ਉੱਚੀ ਚੱਟਾਨ ਤੋਂ ਹੇਠਾਂ ਸਕੀਇੰਗ ਕਰਕੇ ਗਿਨੀਜ਼ ਵਰਲਡ ਰਿਕਾਰਡ ਤੋੜ ਦਿੱਤਾ ਹੈ। 34 ਸਾਲਾ ਜੋਸ਼ੂਆ ਬ੍ਰੇਗਮੈਨ ਨੇ 5,716 ਮੀਟਰ ਦੀ ਉਚਾਈ ਤੋਂ ਛਾਲ ਮਾਰ ਕੇ ਅਤੇ ਪੈਰਾਸ਼ੂਟ ਰਾਹੀਂ ਉਤਰ ਕੇ ਦੁਨੀਆ ਦੀ ਸਭ ਤੋਂ ਉੱਚੀ ਸਕੀ ਛਾਲ ਪੂਰੀ ਕੀਤੀ। ਉਸਨੇ ਫਰਾਂਸ ਦੇ ਮੈਥਿਆਸ ਗਿਰੌਡ ਦੇ 4,359 ਮੀਟਰ ਦੇ ਪਿਛਲੇ ਰਿਕਾਰਡ ਨੂੰ ਪਿੱਛੇ ਛੱਡ ਦਿੱਤਾ। ਗਿਨੀਜ਼ ਰਿਕਾਰਡ ਵਿੱਚ ਸਕੀ ਜੰਪਿੰਗ ਨੂੰ ਇੱਕ ਖੇਡ ਮੰਨਿਆ ਜਾਂਦਾ ਹੈ ਜਿਸ ਵਿੱਚ ਸਕੀਇੰਗ ਅਤੇ ਬੇਸ ਜੰਪਿੰਗ ਨੂੰ ਜੋੜਿਆ ਜਾਂਦਾ ਹੈ।ਬ੍ਰੇਗਮੈਨ ਨੇ ਇਹ ਰਿਕਾਰਡ ਬਣਾਉਣ ਲਈ ਦੋ ਹਫ਼ਤਿਆਂ ਤੱਕ ਤਿਆਰੀ ਕੀਤੀ। ਉਨ੍ਹਾਂ ਦੀ ਤਿਆਰੀ ਵਿੱਚ ਹਾਈਕਿੰਗ, ਸਕੀਇੰਗ, ਹਾਈ ਐਲਟੀਟਿਊਡ ਕੈਂਪਿੰਗ ਆਦਿ ਸ਼ਾਮਲ ਸਨ। ਤੁਹਾਨੂੰ ਦੱਸ ਦੇਈਏ ਕਿ ਨੇਪਾਲ ਵਿੱਚ ਮਨੁੱਖੀ ਤਸਕਰੀ ਨੂੰ ਲੈ ਕੇ ਜਾਗਰੂਕਤਾ ਪੈਦਾ ਕਰਨ ਲਈ ਇਹ ਚੁਣੌਤੀ ਸ਼ੁਰੂ ਕੀਤੀ ਗਈ ਸੀ। ਨੇਪਾਲ ਵਿੱਚ ਹਰ ਸਾਲ ਹਜ਼ਾਰਾਂ ਬੱਚਿਆਂ ਦੀ ਤਸਕਰੀ ਕੀਤੀ ਜਾਂਦੀ ਹੈ। ਜੋਸ਼ੂਆ ਇਸ ਰਿਕਾਰਡ ਰਾਹੀਂ ਚੈਰਿਟੀ ਲਈ ਪੈਸਾ ਇਕੱਠਾ ਕਰਨਾ ਚਾਹੁੰਦਾ ਸੀ।ਜੋਸ਼ੂਆ ਬ੍ਰੇਗਮੈਨ ਨੇ ਆਪਣਾ ਤਜਰਬਾ ਸਾਂਝਾ ਕਰਦੇ ਹੋਏ ਕਿਹਾ, “ਅਸੀਂ ਸਾਰਿਆਂ ਨੇ ਬਹੁਤ ਮਿਹਨਤ ਕੀਤੀ। ਆਕਸੀਜਨ ਦੀ ਕਮੀ, ਲਗਾਤਾਰ ਸਿਰਦਰਦ ਅਤੇ ਲਗਭਗ 6,000 ਮੀਟਰ ਦੀ ਉਚਾਈ ‘ਤੇ ਸੌਂਣ ਨਾਲ ਸਥਿਤੀ ਹੋਰ ਖਰਾਬ ਹੋ ਗਈ। ਇਹ ਐਵਰੈਸਟ ‘ਤੇ ਚੜ੍ਹਨ ਨਾਲੋਂ ਵੀ ਔਖਾ ਸੀ।”ਉਸ ਨੇ ਆਪਣੇ ਦੋਸਤ ਤੋਂ ਸੈਕਿੰਡ ਹੈਂਡ ਸਕੀ ਉਪਕਰਨ ਲੈ ਕੇ ਇਹ ਰਿਕਾਰਡ ਬਣਾਇਆ ਹੈ।

Related posts

ਮਿਤਾਲੀ ਰਾਜ ਨੇ ਚੁੱਪਚਾਪ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਦਿੱਤਾ

admin

ਸ਼੍ਰੀਲੰਕਾ ਨੇ ਮਹਿਲਾ ਟੀ20 ਵਿਸ਼ਵ ਕੱਪ 2024 ਲਈ ਕੀਤਾ ਟੀਮ ਦਾ ਐਲਾਨ, ਹਰਫਨਮੌਲਾ ਆਲਰਾਊਂਡਰ ਚਮਾਰੀ ਅਥਾਪੱਥੂ ਕਰਨਗੇ ਕਪਤਾਨੀ

Bunty

ਐਤਵਾਰ ਨੂੰ ਅਫ਼ਰੀਕਾ ਖ਼ਿਲਾਫ਼ ਟੀ-20 ਸੀਰੀਜ਼ ਤੇ ਇੰਗਲੈਂਡ ਦੌਰੇ ਲਈ ਚੁਣੀ ਜਾ ਸਕਦੀ ਹੈ ਭਾਰਤੀ ਟੀਮ

Bunty