India

ਜੰਮੂ ਕਸ਼ਮੀਰ ਦੇ ਰਾਜ ਦੇ ਦਰਜੇ ਨੂੰ ਬਹਾਲ ਕਰਨ ਲਈ ਵਚਨਬੱਧ ਹੈ ਕੇਂਦਰ : ਮੋਦੀ

ਊਧਮਪੁਰ (ਜੰਮੂ-ਕਸ਼ਮੀਰ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਇਥੇ ਭਰੋਸਾ ਦਿੱਤਾ ਕਿ ਕੇਂਦਰ ਜੰਮੂ-ਕਸ਼ਮੀਰ ਨੂੰ ਰਾਜ ਦਾ ਦਰਜਾ ਬਹਾਲ ਕਰਨ ਲਈ ਵਚਨਬੱਧ ਹੈ ਅਤੇ ਕਿਹਾ ਕਿ ਵਿਧਾਨ ਸਭਾ ਚੋਣਾਂ ਵੀ ਜਲਦੀ ਹੀ ਕਰਵਾਈਆਂ ਜਾਣਗੀਆਂ। ਪ੍ਰਧਾਨ ਮੰਤਰੀ ਮੋਦੀ ਨੇ ਸੰਬੋਧਨ ਕਰਦਿਆਂ ਕਿਹਾ, ‘ਉਹ ਸਮਾਂ ਦੂਰ ਨਹੀਂ ਜਦੋਂ ਜੰਮੂ-ਕਸ਼ਮੀਰ ਵਿੱਚ ਵੀ ਵਿਧਾਨ ਸਭਾ ਚੋਣਾਂ ਹੋਣਗੀਆਂ। ਜੰਮੂ-ਕਸ਼ਮੀਰ ਨੂੰ ਮੁੜ ਆਪਣਾ ਰਾਜ ਦਾ ਦਰਜਾ ਮਿਲ ਜਾਵੇਗਾ। ਤੁਸੀਂ ਆਪਣੇ ਵਿਧਾਇਕਾਂ ਅਤੇ ਆਪਣੇ ਮੰਤਰੀਆਂ ਨਾਲ ਆਪਣੇ ਸੁਫ਼ਨੇ ਸਾਂਝੇ ਕਰ ਸਕੋਗੇ।’
ਊਧਮਪੁਰ ਵਿੱਚ ਕੇਂਦਰੀ ਮੰਤਰੀ ਜਤਿੰਦਰ ਸਿੰਘ ਦੇ ਹੱਕ ’ਚ ਚੋਣ ਰੈਲੀ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਦਹਾਕਿਆਂ ਬਾਅਦ ਜੰਮੂ-ਕਸ਼ਮੀਰ ਵਿੱਚ ਅਤਿਵਾਦ ਅਤੇ ਸਰਹੱਦ ਪਾਰ ਗੋਲੀਬਾਰੀ ਦੇ ਡਰ ਤੋਂ ਬਿਨਾਂ ਚੋਣਾਂ ਹੋ ਰਹੀਆਂ ਹਨ।

Related posts

ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਨੋ-ਸਟਾਪ ਟੋਲ ਸਿਸਟਮ ਸ਼ੁਰੂ

admin

ਪਦਮ ਪੁਰਸਕਾਰ 2022 ਦਾ ਐਲਾਨ, CDS ਜਨਰਲ ਬਿਪਿਨ ਰਾਵਤ ਨੂੰ ਮਰਨ ਉਪਰੰਤ ਦਿੱਤਾ ਗਿਆ ਪਦਮ ਵਿਭੂਸ਼ਣ

Bunty

ਪਾਣੀ ਹਰ ਵਿਅਕਤੀ ਦੀ ਮੁੱਢਲੀ ਲੋੜ ਅਤੇ ਮੌਲਿਕ ਮਨੁੱਖੀ ਅਧਿਕਾਰ ; ਦ੍ਰੋਪਦੀ ਮੁਰਮੂ

Bunty