India

ਜੰਮੂ : ਸੁਰੱਖਿਆ ਫ਼ੋਰਸਾਂ ਨੇ ਅੱਤਵਾਦੀ ਟਿਕਾਣੇ ਦਾ ਕੀਤਾ ਪਰਦਾਫਾਸ਼

ਜੰਮੂ – ਜੰਮੂ ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਮੇਂਢਰ ਇਲਾਕੇ ’ਚ ਸੁਰੱਖਿਆ ਫ਼ੋਰਸਾਂ ਨੇ ਸ਼ੁੱਕਰਵਾਰ ਨੂੰ ਇਕ ਅੱਤਵਾਦੀ ਟਿਕਾਣੇ ਦੇ ਪਰਦਾਫਾਸ਼ ਕਰ ਕੇ ਭਾਰੀ ਮਾਤਰਾ ’ਚ ਹਥਿਆਰ ਅਤੇ ਗੋਲਾ-ਬਾਰੂਦ ਬਰਾਮਦ ਕੀਤਾ। ਫ਼ੌਜ ਨੇ ਕਿਹਾ ਕਿ ਜੰਮੂ ਖੇਤਰ ’ਚ ਅੱਤਵਾਦ ਖ਼ਿਲਾਫ਼ ਲਗਾਤਾਰ ਮੁਹਿੰਮ ਜਾਰੀ ਰੱਖਦੇ ਹੋਏ ਭਾਰਤੀ ਫ਼ੌਜ ਅਤੇ ਜੰਮੂ ਕਸ਼ਮੀਰ ਪੁਲਸ ਦੇ ਖੁਫ਼ੀਆ ਆਧਾਰਤ ਸੰਯੁਕਤ ਮੁਹਿੰਮ ’ਚ ਇਕ ਟਿਕਾਣੇ ਤੋਂ ਇਹ ਹਥਿਆਰ ਬਰਾਮਦ ਹੋਏ ਹਨ।
ਉਨ੍ਹਾਂ ਕਿਹਾ ਕਿ ਬਰਾਮਦਗੀ ’ਚ ਮੇਂਢਰ ਸੈਕਟਰ ’ਚ ਇਕ ਟਿਕਾਣੇ ਤੋਂ ਵਿਦੇਸ਼ੀ ਮੁਹਿੰਮ ਵਾਲੀਆਂ ਤਿੰਨ ਪਿਸਤੌਲਾਂ, 6 ਮੈਗਜ਼ੀਨ, 9 ਮਿਮੀ ਗੋਲਾ ਬਾਰੂਦ ਦੇ 64 ਰਾਊਂਡ ਅਤੇ ਚਾਰ ਗ੍ਰਨੇਡ ਸ਼ਾਮਲ ਹਨ। ਇਕ ਅਧਿਕਾਰੀ ਨੇ ਕਿਹਾ,’’ਇਸ ਨਾਲ ਟਾਰਗੇਟ ਕਤਲਾਂ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਅੱਤਵਾਦੀ ਸਾਜਿਸ਼ ਨੂੰ ਵੱਡਾ ਝਟਕਾ ਲੱਗਾ ਹੈ।’’

Related posts

ਸਲਮਾਨ ਖ਼ਾਨ ਦੇ ਘਰ ’ਤੇ ਗੋਲੀਆਂ ਚਲਾਉਣ ਦੇ ਮਾਮਲੇ ’ਚ ਦੋ ਗਿ੍ਰਫ਼ਤਾਰ, ਅਦਾਲਤ ਨੇ 25 ਤੱਕ ਪੁਲਿਸ ਰਿਮਾਂਡ ਦਿੱਤਾ

Bunty

ਮਨੀਪੁਰ ਦੇ ਜਿਰੀਬਾਮ ਵਿੱਚ ਸਥਿਤੀ ਤਣਾਅਪੂਰਨ

Bunty

ਵਿਭਚਾਰ ਤਲਾਕ ਦਾ ਆਧਾਰ ਹੋ ਸਕਦੈ, ਬੱਚੇ ਦੀ ਕਸਟੱਡੀ ਦੇਣ ਦਾ ਨਹੀਂ : ਹਾਈਕੋਰਟ

Bunty