International

ਟਰੰਪ ਦੀ ਸੁਰੱਖਿਆ ’ਚ ਕਮੀ , ਸੀਕ੍ਰੇਟ ਸਰਵਿਸ ਦਾ ਡਾਇਰੈਕਟਰ ਕਿੰਬਰਲੀ ਚੀਟਲ ਤਲਬ

ਵਾਸ਼ਿੰਗਟਨ – ਅਮਰੀਕੀ ਪ੍ਰਤੀਨਿਧੀ ਸਭਾ ਦੇ ਮੁੱਖ ਜਾਂਚ ਬੋਰਡ ਦੀ ਨਿਗਰਾਨ ਕਮੇਟੀ ਨੇ ਸਾਬਕਾ ਰਾਸ਼ਟਰਪਤੀਆਂ ਅਤੇ ਮੌਜੂਦਾ ਰਾਸ਼ਟਰਪਤੀ ਦੀ ਸੁਰੱਖਿਆ ਲਈ ਜ਼ਿੰਮੇਵਾਰ ਅਮਰੀਕੀ ਸੀਕ੍ਰੇਟ ਸਰਵਿਸ ਦੇ ਡਾਇਰੈਕਟਰ ਕਿੰਬਰਲੀ ਚੀਟਲ ਨੂੰ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ’ਤੇ ਹੋਏ ਜਾਨਲੇਵਾ ਹਮਲੇ ਸਬੰਧੀ ਤਲਬ ਕੀਤਾ ਹੈ।‘ਵਾਸ਼ਿੰਗਟਨ ਮੁਤਾਬਕ ‘ਨਿਗਰਾਨ ਕਮੇਟੀ’ ਨੇ ਚੀਟਲ ਨੂੰ 22 ਜੁਲਾਈ ਨੂੰ ਹੋਣ ਵਾਲੀ ਸੁਣਵਾਈ ’ਚ ਗਵਾਹੀ ਦੇਣ ਲਈ ਬੁਲਾਇਆ ਹੈ। ਪੈਨਲ ਨੇ ਸੋਸ਼ਲ ਮੀਡੀਆ ’ਤੇ ਇਕ ਬਿਆਨ ’ਚ ਕਿਹਾ ਕਿ ਸਾਨੂੰ ਦੇਸ਼ ਦੇ ਸਾਬਕਾ ਰਾਸ਼ਟਰਪਤੀ ਦੀ ਹੱਤਿਆ ਦੀ ਕੋਸ਼ਿਸ਼ ਦੇ ਸਬੰਧ ’ਚ ਜਵਾਬ ਚਾਹੀਦਾ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ (ਐੱਫ.ਬੀ.ਆਈ.) ਦੇ ਵਿਸ਼ੇਸ਼ ਏਜੰਟ ਕੇਵਿਨ ਰੋਜ਼ੇਕ ਨੇ ਇਸ ਤੋਂ ਪਹਿਲਾਂ ਇਕ ਨਿਊਜ਼ ਕਾਨਫਰੰਸ ਨੂੰ ਦੱਸਿਆ ਕਿ ਇਹ ਹੈਰਾਨੀਜਨਕ ਹੈ ਕਿ ਬੰਦੂਕਧਾਰੀ ਸੀਕ੍ਰੇਟ ਸਰਵਿਸ ਵੱਲੋਂ ਮਾਰੇ ਜਾਣ ਤੋਂ ਪਹਿਲਾਂ ਸਟੇਜ ’ਤੇ ਗੋਲੀਆਂ ਚਲਾ ਚੁੱਕਾ ਸੀ।

Related posts

ਰੂਸ ਵਲੋਂ ਸਟ੍ਰੇਟ ਆਫ ਹੋਰਮੁਜ਼ ‘ਤੇ ਇਰਾਨ ਦੇ ਅਧਿਕਾਰਾਂ ਦਾ ਸਮਰਥਨ

admin

ਡੇਵਿਡ ਬ੍ਰੈਟ ਆਸਟ੍ਰੇਲੀਆ ‘ਚ ਅਗਲੇ ਅਮਰੀਕੀ ਰਾਜਦੂਤ ਹੋਣਗੇ !

admin

ਮੋਦੀ ਤੇ ਜਾਪਾਨ ਦੀ ਪ੍ਰਧਾਨ ਮੰਤਰੀ ਸਮੇਤ ਕਈ ਵਿਸ਼ਵ ਨੇਤਾ ਆਸਟ੍ਰੇਲੀਆ ਦਾ ਦੌਰਾ ਕਰਨਗੇ !

admin