India

ਟਾਟਾ ਸਟੀਲ ਦੇ ਕਰਮਚਾਰੀਆਂ ਨੇ ਹੜਤਾਲ ਵਾਪਸ ਲੈਣ ਦਾ ਕੀਤਾ ਐਲਾਨ ਕੰਪਨੀ ਨੇ ਫੈਸਲੇ ਦਾ ਕੀਤਾ ਸੁਆਗਤ

ਨਵੀਂ ਦਿੱਲੀ – ਬਿ੍ਰਟੇਨ ਵਿਚ ਟਾਟਾ ਸਟੀਲ ਦੇ ਯੂਨਿਟ ਪੋਰਟ ਟੈਲਬੋਟ ਪਲਾਂਟ ਦੇ ਕਰਮਚਾਰੀਆਂ ਨੇ ਸੋਮਵਾਰ ਨੂੰ 8 ਜੁਲਾਈ ਤੋਂ ਨਿਰਧਾਰਤ ਹੜਤਾਲ ਨੂੰ ਵਾਪਸ ਲੈ ਲਿਆ। ਟਾਟਾ ਕੰਪਨੀ ਨੇ ਮੁਲਾਜ਼ਮਾਂ ਦੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਮੁਲਾਜ਼ਮ ਜਥੇਬੰਦੀ ਨੇ ਕਿਹਾ ਸੀ ਕਿ ਉਹ 8 ਜੁਲਾਈ ਤੋਂ ਹੜਤਾਲ ਸ਼ੁਰੂ ਕਰਨਗੇ। ਟਾਟਾ ਸਟੀਲ ਦੇ ਬੁਲਾਰੇ ਨੇ ਕਿਹਾ, ‘ਯੂਨਾਈਟਿਡ ਯੂਨੀਅਨ ਨੇ ਸਾਨੂੰ ਲਿਖਤੀ ਤੌਰ ‘ਤੇ ਸੂਚਿਤ ਕੀਤਾ ਹੈ ਕਿ ਉਹ 8 ਜੁਲਾਈ ਨੂੰ ਹੋਣ ਵਾਲੀ ਹੜਤਾਲ ਨੂੰ ਤੁਰੰਤ ਪ੍ਰਭਾਵ ਨਾਲ ਮੁਲਤਵੀ ਕਰ ਰਹੇ ਹਨ।’ ਬੁਲਾਰੇ ਨੇ ਅੱਗੇ ਕਿਹਾ ਕਿ ਇਸ ਹੜਤਾਲ ਨੂੰ ਮੁਲਤਵੀ ਕਰਨ ਦੇ ਫੈਸਲੇ ਤੋਂ ਬਾਅਦ, ਸਾਨੂੰ ਹੁਣ ਭਰੋਸਾ ਦਿੱਤਾ ਗਿਆ ਹੈ ਕਿ ਅਸੀਂ ਕੰਪਨੀ ਵਿੱਚ ਸੰਚਾਲਨ ਅਤੇ ਗਤੀਵਿਧੀਆਂ ਨੂੰ ਸੁਰੱਖਿਅਤ ਢੰਗ ਨਾਲ ਕਰਨ ਦੇ ਯੋਗ ਹੋਵਾਂਗੇ। ਅਸੀਂ ਬਲਾਸਟ ਫਰਨੇਸ 4 ਅਤੇ ਪੋਰਟ ਟੈਲਬੋਟ ਨੂੰ ਬੰਦ ਕਰਨ ਦੀਆਂ ਤਿਆਰੀਆਂ ਨੂੰ ਵੀ ਰੋਕਾਂਗੇ। ਜਿਸ ਨੂੰ ਇਸ ਹਫਤੇ ਬੰਦ ਕਰਨ ਦੀ ਯੋਜਨਾ ਸੀ। ਅਸੀਂ ਮੁਲਾਜ਼ਮਾਂ ਦੇ ਇਸ ਫ਼ੈਸਲੇ ਦਾ ਸੁਆਗਤ ਕਰਦੇ ਹਾਂ।

Related posts

ਫੈੇਲ ਰਹੀ ਖਾੜੀ ਜੰਗ : ਟਰੰਪ ਨੂੰ ਹੁਣ ਕੰਬਲ ਨਹੀਂ ਛੱਡ ਰਿਹਾ !

admin

ਦਿੱਲੀ ਹਾਈ ਕੋਰਟ ਨੇ ਬਾਲੀਵੁੱਡ ਅਦਾਕਾਰਾ ਰਿਚਾ ਚੱਢਾ ਨੂੰ ਫਟਕਾਰ ਲਗਾਈ

admin

ਆਰਟੇਮਿਸ II ਮਿਸ਼ਨ : ਅੱਜ ਅੱਧੀ ਸਦੀ ਬਾਅਦ ਮਨੁੱਖ ਫਿਰ ਚੰਦ ਉਪਰ ਜਾਣਗੇ

admin