India

ਟੀਵੀ ਚੈਨਲ ਦੀ ਮਹਿਲਾ ਪੱਤਰਕਾਰ ਨੂੰ ਦੇਖਦੇ ਹੀ ਭੜਕੇ ਰਾਕੇਸ਼ ਟਿਕੈਤ

ਨਵੀਂ ਦਿੱਲੀ – ਦਿੱਲੀ ਉਤਰ ਪ੍ਰਦੇਸ਼ ਦੇ ਗਾਜੀਪੁਰ ਬਾਰਡਰ ’ਤੇ ਕਿਸਾਨਾਂ ਦੇ ਧਰਨਾ ਪ੍ਰਦਰਸ਼ਨ ਦੀ ਅਗਵਾਈ ਭਾਰਤੀ ਕਿਸਾਨ ਯੂਨੀਅਨ ਦੇ ਰਾਸ਼ਟਰੀ ਬੁਲਾਰੇ ਰਾਕੇਸ਼ ਟਿਕੈਤ ਬੁੱਧਵਾਰ ਨੂੰ ਇਕ ਮਹਿਲਾ ਪੱਤਰਕਾਰ ’ਤੇ ਭੜਕ ਗਏ। ਇਹ ਮਹਿਲਾ ਪੱਤਰਕਾਰ ਇਕ ਨਾਮੀ ਟੈਲੀਵੀਜ਼ਨ ਨਿਊਜ਼ ਚੈਨਲ ਨਾਲ ਜੁੜੀ ਹੋਈ ਹੈ। ਦਰਅਸਲ ਇਸ ਨਿਊਜ਼ ਚੈਨਲ ’ਤੇ ਸੰਯੁਕਤ ਕਿਸਾਨ ਮੋਰਚਾ ਦੇ ਨੇਤਾ ਪੱਖਪਾਤ ਪੂਰਨ ਰਿਪੋਰਟਿੰਗ ਕਰਨ ਦਾ ਦੋਸ਼ ਲਾਉਂਦੇ ਰਹੇ ਹਨ। ਕਿਸਾਨਾਂ ਦਾ ਕਹਿਣਾ ਹੈ ਕਿ ਇਹ ਟੀਵੀ ਚੈਨਲ ਕਿਸਾਨ ਪ੍ਰਦਰਸ਼ਨਕਾਰੀਆਂ ਦੇ ਖਿਲਾਫ਼ ਖਬਰਾਂ ਦਿਖਾਉਂਦੇ ਹਨ। ਦੱਸਿਆ ਜਾ ਰਿਹਾ ਹੈ ਕਿ ਧਰਨਾ ਪ੍ਰਦਰਸ਼ਨ ਖਤਮ ਕਰਨ ਤੋਂ ਜੁਡ਼ਿਆ ਸਵਾਲ ਪੁੱਛਣ ਤੋਂ ਪਹਿਲਾਂ ਹੀ ਰਾਕੇਸ਼ ਟਿਕੈਤ ਇਸ ਮਹਿਲਾ ਪੱਤਰਕਾਰ ’ਤੇ ਭੜਕ ਗਿਆ। ਨਾਰਾਜ਼ਗੀ ਇਸ ਕਦਰ ਸੀ ਕਿ ਉਨ੍ਹਾਂ ਕਿਹਾ ਕਿ ਮੈਂ ਤੁਮ ਸੇ ਬਾਤ ਹੀ ਨਹੀਂ ਕਰੂੰਗਾ। ਇਸ ਤੋਂ ਬਾਅਦ ਪੱਖਪਾਤ ਪੂਰਨ ਰਿਪੋਰਟਿੰਗ ਨੂੰ ਲੈ ਕੇ ਰਾਕੇਸ਼ ਟਿਕੈਤ ਨੇ ਮਹਿਲਾ ਪੱਤਰਕਾਰ ਨੂੰ ਖੂਬ ਫਟਕਾਰ ਲਗਾਈ।ਉਧਰ ਬੁੱਧਵਾਰ ਸਵੇਰੇ ਯੂਪੀ ਗੇਟ ’ਤੇ ਮੀਡੀਆ ਨਾਲ ਗੱਲਬਾਤ ਵਿਚ ਕਿਸਾਨ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਕਿ 50-55 ਹਜ਼ਾਰ ਮੁਕੱਦਮੇ ਜੋ ਅੰਦੋਲਨ ਦੌਰਾਨ ਦਰਜ ਹੋਏ ਹਨ, ਉਹ ਵਾਪਸ ਲਏ ਜਾਣ। ਐਮਐਸਪੀ ਗਰੰਟੀ ਕਾਨੂੰਨ ਬਣੇ, ਜਿਨ੍ਹਾਂ ਕਿਸਾਨਾਂ ਨੇ ਜਾਨ ਗਵਾਈ ਹੈ, ਉਨ੍ਹਾਂ ਨੇ ਮੁਆਵਜ਼ੇ ਮਿਲੇ, ਜੋ ਟਰੈਕਟਰ ਬੰਦ ਹਨ, ਉਨ੍ਹਾਂ ਨੂੰ ਟਰੈਕਟਰ ਦਿੱਤੇ ਜਾਣ। ਹੁਣ ਇਹ ਸਾਡੇ ਮੁੱਖ ਮੁੱਦੇ ਹਨ। ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ।ਦੱਸ ਦੇਈਏ ਕਿ ਨਰਿੰਦਰ ਮੋਦੀ ਸਰਕਾਰ ਨੇ ਸੰਸਦ ਦੇ ਸਰਦ ਕਾਲ ਸੈਸ਼ਨ ਦੇ ਪਹਿਲੇ ਹੀ ਦਿਨ ਸੋਮਵਾਰ ਨੂੰ ਵਾਅਦੇ ਮੁਤਾਬਕ ਤਿੰਨ ਕੇਂਦਰੀ ਖੇਤੀ ਕਾਨੂੰਨਾਂ ਨੂੰ ਦੋਵੇਂ ਸਦਨਾਂ ਵਿਚ ਬਕਾਇਦਾ ਬਿੱਲ ਲਿਆ ਕੇ ਰੱਦ ਕਰ ਦਿੱਤਾ ਹੈ। ਬਾਵਜੂਦ ਇਸ ਦੇ ਕਿਸਾਨ ਨੇਤਾ ਘੱਟੋ ਘੱਟ ਮੁੱਲ ’ਤੇ ਕਾਨੂੰਨ ਬਣਾਉਣ ਸਣੇ 6 ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਜਾਰੀ ਰੱਖੇ ਹੋਏ ਹਨ।

Related posts

ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦਾ ਭਾਰਤ ਦੌਰਾ 4 ਦਸੰਬਰ ਤੋਂ

admin

ਮੋਦੀ ਵਲੋਂ ਪਹਿਲਾ ਬਲਾਇੰਡ ਟੀ-20 ਵਿਸ਼ਵ ਕੱਪ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਨੂੰ ਵਧਾਈਆਂ

admin

ਭਾਰਤ ਦੇ ਅਹਿਮਦਾਬਾਦ ਵਿੱਚ ਹੋਣਗੀਆਂ ‘ਕਾਮਨਵੈਲਥ ਗੇਮਜ਼ 2030’

admin