International

ਟੈਕਸਾਸ ਦੇ ਸਕੂਲ ‘ਚ ਅੰਨ੍ਹੇਵਾਹ ਗੋਲ਼ੀਬਾਰੀ, ਕਈ ਲੋਕ ਜ਼ਖ਼ਮੀ

ਵਾਸ਼ਿੰਗਟਨ – ਅਮਰੀਕਾ ਦੇ ਟੈਕਸਾਸ ਦੇ ਇਕ ਸਕੂਲ ‘ਚ ਅੰਨ੍ਹੇਵਾਹ ਗੋਲ਼ੀਬਾਰੀ ‘ਚ ਕਈ ਲੋਕ ਜ਼ਖ਼ਮੀ ਹੋ ਗਏ ਹਨ। ਅਲਗਿਟਨ ‘ਚ ਸਥਿਤ ਟਿਮਬਰਵਿਊ ਹਾਈ ਸਕੂਲ ‘ਚ ਬੁੱਧਵਾਰ ਨੂੰ ਗੋਲ਼ੀਬਾਰੀ ਹੋਈ। ਪੁਲਿਸ ਸੂਤਰਾਂ ਦੇ ਹਵਾਲੇ ਨਾਲ ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ ਘੱਟ ਤੋਂ ਘੱਟ ਤਿੰਨ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਫਾਕਸ ਨਿਊਜ਼ ਮੁਤਾਬਕ ਪੁਲਿਸ ਸੂਤਰਾਂ ਦੇ ਟਿਮਬਰਵਿਊ ਹਾਈ ਸਕੂਲ ‘ਚ ਗੋਲ਼ੀਬਾਰੀ ਦੀ ਪੁਸ਼ਟੀ ਕੀਤੀ ਗਈ ਤੇ ਤਿੰਨਾਂ ਨੂੰ ਗੋਲ਼ੀ ਲੱਗਣ ਤੋਂ ਬਾਅਦ ਹਸਪਤਾਲ ਲਿਜਾਇਆ ਗਿਆ। ਫਿਲਹਾਲ ਕੋਈ ਮੌਤ ਦੀ ਸੂਚਨਾ ਨਹੀਂ ਮਿਲੀ ਹੈ।ਅਲਗਿਟਨ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਘਟਨਾ ਵਾਲੀ ਥਾਂ ‘ਤੇ ਪਹੁੰਚ ਗਏ ਹਨ। ਉੱਥੇ ਉਸ ਦੇ ਅਧਿਕਾਰੀ ਏਟੀਐਫ ਨਾਲ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਮੈਨਸਫੀਲਡ ਇੰਡੀਪੇਡੈਂਟ ਸਕੂਲ ਦੇ ਡਿਸਟ੍ਰਿਕਟ ਕੋਲ ਖੁਦ ਦਾ ਪੁਲਿਸ ਵਿਭਾਗ ਹੈ। ਮੈਨਸਫੀਲਡ ਪੁਲਿਸ ਵਿਭਾਗ ਗ੍ਰਾਂਡ ਪ੍ਰੇਯਰੀ ਪੁਲਿਸ ਵਿਭਾਗ ਤੇ ਹੋਰ ਏਜੰਸੀਆਂ ਮੌਕੇ ‘ਚੇ ਮੌਜੂਦ ਹਨ।

Related posts

ਟਰੰਪ ਦਾ ‘ਵਨ ਬਿਗ ਬਿਊਟੀਫੁੱਲ ਬਿੱਲ’ ਪਾਸ : ਇਸ ਬਿੱਲ ਵਿੱਚ ਅਜਿਹੀ ਕੀ ਖਾਸ ਗੱਲ ਹੈ ?

admin

ਇਜ਼ਰਾਈਲ-ਈਰਾਨ ਯੁੱਧ ਅਤੇ ਦੁਨੀਆਂ ਦਾ ‘ਪੁਲਿਸਮੈਨ’ !

admin

ਅਮਰੀਕੀ ਸੁਰੱਖਿਆ ਤਰਜੀਹਾਂ ਦੇ ਅਧਾਰ ‘ਤੇ ਅਮਰੀਕਾ ਨੇ ਯੂਕਰੇਨ ਨੂੰ ਫੌਜੀ ਸਹਾਇਤਾ ਰੋਕੀ !

admin