Bollywood

ਟੌਮ ਕਰੂਜ਼ ਦੇ ਨਾਂ ਦਰਜ ਹੋਣ ਵਾਲਾ ਹੈ ਅਨੋਖਾ ਰਿਕਾਰਡ

ਨਵੀਂ ਦਿੱਲੀ – ਟੌਮ ਕਰੂਜ਼ ਦੁਨੀਆ ਦੇ ਸਭ ਤੋਂ ਮਹਿੰਗੇ ਤੇ ਦਲੇਰ ਕਲਾਕਾਰਾਂ ‘ਚੋਂ ਇੱਕ ਹਨ। ਟੌਮ ਦੀਆਂ ਐਕਸ਼ਨ ਫਿਲਮਾਂ ਦਾ ਲੈਵਲ ਵੱਖਰਾ ਹੀ ਹੁੰਦਾ ਹੈ। ਮਿਸ਼ਨ ਇੰਪੌਸੀਬਲ ਸੀਰੀਜ਼ ਦੀਆਂ ਫਿਲਮਾਂ ਇਸ ਦੀ ਮਿਸਾਲ ਹਨ। ਪਰ, ਹੁਣ ਟੌਮ ਕਰੂਜ਼ ਅਜਿਹਾ ਕੰਮ ਕਰਨ ਜਾ ਰਹੇ ਹਨ, ਜਿਸ ਦੀ ਕਲਪਨਾ ਕਰਦੇ ਹੋਏ ਵੀ ਸਰੀਰ ‘ਚ ਕੰਬਣੀ ਛਿੜ ਸਕਦੀ ਹੈ। ਦਰਅਸਲ, ਟੌਮ ਆਪਣੀ ਅਗਲੀ ਫਿਲਮ ਦੀ ਸ਼ੂਟਿੰਗ ਪੁਲਾੜ ‘ਚ ਕਰਨਗੇ। ਇਸ ਤੋਂ ਬਾਅਦ ਉਨ੍ਹਾਂ ਦੇ ਨਾਂ ਇਕ ਹੋਰ ਰਿਕਾਰਡ ਦਰਜ ਹੋ ਜਾਵੇਗਾ।
ਖਬਰਾਂ ਦੀ ਮੰਨੀਏ ਤਾਂ ਟੌਮ ਪੁਲਾੜ ‘ਚ ਫਿਲਮ ਦੀ ਸ਼ੂਟਿੰਗ ਕਰਨ ਦੀ ਤਿਆਰੀ ਕਰ ਰਹੇ ਹਨ। ਜੇਕਰ ਅਜਿਹਾ ਹੁੰਦਾ ਹੈ, ਤਾਂ ਟੌਮ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਦੇ ਬਾਹਰ ਸਪੇਸ ਵਾਕ ਕਰਨ ਵਾਲੇ ਦੁਨੀਆ ਦੇ ਪਹਿਲੇ ਸਿਵਿਲੀਅਨ ਬਣ ਜਾਣਗੇ, ਐਕਟਰ ਤਾਂ ਹੋਣਗੇ ਹੀ। ਇਸ ਫਿਲਮ ਨੂੰ ਡਾਇਰੈਕਟ ਡੱਗ ਲੀਮੈਨ ਕਰ ਰਹੇ ਹਨ। ਇਹ ਸਨਸਨੀਖੇਜ਼ ਜਾਣਕਾਰੀ ਯੂਨੀਵਰਸਲ ਪਿਕਚਰਜ਼ ਦੀ ਮੁਖੀ ਡੋਨਾ ਲੈਂਗਲੇ ਨੇ ਬੀਬੀਸੀ ਨਾਲ ਇਕ ਇੰਟਰਵਿਊ ‘ਚ ਸਾਂਝੀ ਕੀਤੀ। ਵੈਰਾਇਟੀ ਵੈੱਬਸਾਈਟ ਮੁਤਾਬਕ, ਯੂਨੀਵਰਸਲ ਟੌਮ ਦੇ ਸਪੇਸ ਪ੍ਰੋਜੈਕਟ ਦਾ ਸਮਰਥਨ ਕਰ ਰਿਹਾ ਹੈ। ਇਸ ਦਾ ਬਜਟ ਲਗਪਗ 200 ਮਿਲੀਅਨ ਡਾਲਰ ਦੇ ਆਸਪਾਸ ਹੈ।

Related posts

ਰਣਬੀਰ-ਆਲੀਆ ਦੀ ‘ਬ੍ਰਹਮਾਸਤਰ’ ਨੇ ਰਿਲੀਜ਼ ਤੋਂ ਪਹਿਲਾਂ ਹੀ ਬਣਾਇਆ ਰਿਕਾਰਡ

Bunty

ਆਈਪੀਐੱਸ ਅਧਿਕਾਰੀ ਕਿਰਨ ਬੇਦੀ ਦੇ ਜੀਵਨ ’ਤੇ ਬਣੇਗੀ ਫਿਲਮ

Bunty

ਅਮੀਸ਼ਾ ਪਟੇਲ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ 2000 ਵਿੱਚ ਰੋਮਾਂਟਿਕ ਥਿ੍ਰਲਰ ਫਿਲਮ ਕਹੋ ਨਾ… ਪਿਆਰ ਹੈ ਨਾਲ ਕੀਤੀ

Bunty