International

ਡਬਲਯੂਐਚਓ ਨੇ ਖੰਘ ਦੀ ਦਵਾਈ ਦੇ ਮਾਮਲੇ ‘ਚ ‘ਸੈਂਟਰਲ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ’ ਨਾਲ ਅਜੇ ਤਕ ਸਾਂਝੀ ਨਹੀਂ ਕੀਤੀ ਜਾਣਕਾਰੀ

ਨਿਊਯਾਰਕ – ਵਰਲਡ ਹੈਲਥ ਆਰਗੇਨਾਈਜੇਸ਼ਨ (WHO) ਨੇ ਮੇਡਨ ਫਾਰਮਾਸਿਊਟੀਕਲਸ ਆਫ ਇੰਡੀਆ ਦੁਆਰਾ ਬਣਾਏ ਗਏ ਕਫ ਸੀਰਪ ‘ਤੇ ਅਲਰਟ ਜਾਰੀ ਕੀਤਾ ਹੈ। ਵਰਲਡ ਹੈਲਥ ਆਰਗੇਨਾਈਜੇਸ਼ਨ (ਡਬਲਯੂਐਚਓ) ਨੇ ਅਜੇ ਤਕ ਭਾਰਤੀ ਖੰਘ ਦੇ ਸਿਰਪ ਦੇ ਮਾਮਲੇ ਵਿੱਚ ਹੋਈਆਂ ਮੌਤਾਂ ਦੇ ਪੂਰੇ ਵੇਰਵੇ ਸਾਂਝੇ ਨਹੀਂ ਕੀਤੇ ਹਨ। WHO ਨੇ ਬੁੱਧਵਾਰ ਨੂੰ ਚਾਰ ਭਾਰਤੀ ਕਫ ਸੀਰਪ ਖਿਲਾਫ ਚਿਤਾਵਨੀ ਜਾਰੀ ਕੀਤੀ ਹੈ। WHO ਨੇ ਇਸ ਨੂੰ ਗੈਂਬੀਆ ਵਿੱਚ 66 ਬੱਚਿਆਂ ਦੀ ਮੌਤ ਨਾਲ ਜੋੜਿਆ ਹੈ। ਇਹ ਕਫ ਸੀਰਪ ਕਥਿਤ ਤੌਰ ‘ਤੇ ਹਰਿਆਣਾ ਦੀ ਮੇਡਨ ਫਾਰਮਾਸਿਊਟੀਕਲਸ ਲਿਮਟਿਡ ਦੁਆਰਾ ਤਿਆਰ ਕੀਤੇ ਗਏ ਹਨ।
ਡਬਲਯੂਐਚਓ ਨੇ ਉਤਪਾਦਾਂ ਦੇ ਲੇਬਲ ਅਤੇ ਵਰਣਨ ਨੂੰ ਕੇਂਦਰੀ ਡਰੱਗ ਸਟੈਂਡਰਡ ਕੰਟਰੋਲ ਆਰਗੇਨਾਈਜੇਸ਼ਨ (ਸੀਡੀਐਸਸੀਓ) ਨਾਲ ਸਾਂਝਾ ਕਰਨਾ ਹੈ, ਤਾਂ ਕਿ ਉਤਪਾਦਾਂ ਦੀ ਪਛਾਣ ਅਤੇ ਉਤਪਾਦਨ ਦੇ ਸਰੋਤ ਦੀ ਪੁਸ਼ਟੀ ਕੀਤੀ ਜਾ ਸਕੇ।
ਪ੍ਰਾਪਤ ਜਾਣਕਾਰੀ ਦੇ ਆਧਾਰ ‘ਤੇ ਸੀ.ਡੀ.ਐੱਸ.ਸੀ.ਓ. ਨੇ ਹਰਿਆਣਾ ਦੇ ਰੈਗੂਲੇਟਰੀ ਅਥਾਰਟੀਆਂ ਨਾਲ ਇਸ ਮਾਮਲੇ ਦੀ ਤੁਰੰਤ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਅਧਿਕਾਰਤ ਸੂਤਰ ਨੇ ਕਿਹਾ ਕਿ WHO ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਜਲਦੀ ਤੋਂ ਜਲਦੀ CDSCO ਨਾਲ ਸਬੰਧਤ ਮੈਡੀਕਲ ਉਤਪਾਦਾਂ ਦੇ ਨਾਲ ਉਤਪਾਦਾਂ ਦੀਆਂ ਰਿਪੋਰਟਾਂ, ਲੇਬਲ, ਫੋਟੋਆਂ ਸਾਂਝੀਆਂ ਕਰਨ।
WHO ਭਾਰਤ ਵਿੱਚ ਸਬੰਧਤ ਕੰਪਨੀ ਅਤੇ ਰੈਗੂਲੇਟਰੀ ਅਥਾਰਟੀਆਂ ਨਾਲ ਹੋਰ ਜਾਂਚ ਕਰ ਰਿਹਾ ਹੈ। ਦੂਸ਼ਿਤ ਉਤਪਾਦ ਹੁਣ ਤਕ ਸਿਰਫ਼ ਗਾਂਬੀਆ ਵਿੱਚ ਹੀ ਲੱਭੇ ਗਏ ਹਨ, ਹੋ ਸਕਦਾ ਹੈ ਕਿ ਉਹ ਦੂਜੇ ਦੇਸ਼ਾਂ ਵਿੱਚ ਵੰਡੇ ਗਏ ਹੋਣ। WHO ਸਾਰੇ ਦੇਸ਼ਾਂ ਵਿੱਚ ਮਰੀਜ਼ਾਂ ਨੂੰ ਹੋਰ ਨੁਕਸਾਨ ਤੋਂ ਬਚਾਉਣ ਲਈ ਇਹਨਾਂ ਉਤਪਾਦਾਂ ਦਾ ਪਤਾ ਲਗਾਉਣ ਅਤੇ ਹਟਾਉਣ ਦੀ ਸਿਫਾਰਸ਼ ਕਰਦਾ ਹੈ।
ਦੱਸ ਦਈਏ ਕਿ ਡਬਲਯੂਐਚਓ ਦੁਆਰਾ ਦਿੱਤੀ ਗਈ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮੇਡਨ ਫਾਰਮਾਸਿਊਟੀਕਲਜ਼ ਦੇ ਖੰਘ ਅਤੇ ਜ਼ੁਕਾਮ ਸੀਰਪ ਵਿੱਚ ਡਾਇਥਾਈਲੀਨ ਗਲਾਈਕੋਲ ਅਤੇ ਈਥੀਲੀਨ ਗਲਾਈਕੋਲ ਦੀ ਜ਼ਿਆਦਾ ਮਾਤਰਾ ਪਾਈ ਗਈ ਸੀ। WHO ਨੇ ਕਿਹਾ ਕਿ ਇਸ ਨੂੰ ਸਵੀਕਾਰ ਨਹੀਂ ਕੀਤਾ ਜਾ ਸਕਦਾ। ਇਹ ਖੰਘ ਦੀ ਦਵਾਈ ਗੈਂਬੀਆ ਦੇ ਬੱਚਿਆਂ ਨੇ ਪੀਤਾ ਸੀ। ਇਸ ਤੋਂ ਬਾਅਦ ਉਨ ਦੇ ਬੀਮਾਰ ਹੋਣ ਅਤੇ ਮੌਤ ਦੀ ਜਾਣਕਾਰੀ ਸਾਹਮਣੇ ਆਈ ਹੈ।

Related posts

ਤਾਲਿਬਾਨ ਦਾ ਉਦੇਸ਼ ਪਾਕਿਸਤਾਨੀ ਸੈਨਿਕਾਂ ਨੂੰ ਸਰਹੱਦ ‘ਚ ਦਾਖਲ ਹੋਣ ਤੋਂ ਰੋਕਣਾ

admin

ਨਿਊਜ਼ੀਲੈਂਡ ‘ਚ ਦੋ ਹੋਰ ਪੰਜਾਬੀ ਕੁੜੀਆਂ ਬਣੀਆਂ ਯੂਥ ਪਾਰਲੀਮੈਂਟ ਮੈਂਬਰ

Bunty

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ – ਆਜ਼ਾਦ, ਸਥਿਰ ਤੇ ਸੁਰੱਖਿਅਤ ਇੰਡੋ-ਪੈਸੀਫਿਕ ਖੇਤਰ ਲਈ ਵਚਨਬੱਧ ਹੈ ਅਮਰੀਕਾ

Bunty