Punjab

ਡਾ ਨਵਜੋਤ ਕੌਰ ਸਿੱਧੂ ਰਾਮਪਾਲ ਦਾ ਆਸ਼ੀਰਵਾਦ ਲੈਣ ਪਹੁੰਚੀ

ਡਾ ਨਵਜੋਤ ਕੌਰ ਸਿੱਧੂ, ਸਾਬਕਾ ਕਾਂਗਰਸੀ ਵਿਧਾਇਕਾ।

ਹਿਸਾਰ – ਸਤਲੋਕ ਆਸ਼ਰਮ ਦੇ ਪ੍ਰਚਾਰਕ ਰਾਮਪਾਲ ਦੇ ਆਸ਼ਰਮ ਵਿੱਚ ਆਉਣ ਵਾਲੇ ਵੀ ਆਈ ਪੀ ਸ਼ਰਧਾਲੂਆਂ ਦੀ ਭੀੜ ਦੇ ਵਿਚਕਾਰ ਪੰਜਾਬ ਦੀ ਸਾਬਕਾ ਵਿਧਾਇਕਾ ਡਾ ਨਵਜੋਤ ਕੌਰ ਸਿੱਧੂ ਦਾ ਉੱਥੇ ਪਹੁੰਚਣਾ ਸਭ ਲਈ ਹੈਰਾਨੀਜਨਕ ਹੈ। ਲਗਪਗ 11 ਸਾਲ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਬਾਹਰ ਆਏ ਰਾਮਪਾਲ ਤੋਂ ਆਸ਼ੀਰਵਾਦ ਲੈਣ ਲਈ ਵੱਖ-ਵੱਖ ਸਿਆਸਤਦਾਨਾਂ, ਖਾਪ ਆਗੂਆਂ ਅਤੇ ਅਧਿਕਾਰੀਆਂ ਦੀਆਂ ਲੰਮੀਆਂ ਕਤਾਰਾਂ ਲੱਗ ਰਹੀਆਂ ਹਨ।

ਰਾਮਪਾਲ ਦੀ ਸੰਸਥਾ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ‘ਸਪਿਰਚੁਅਲ ਲੀਡਰ ਸੇਂਟ ਰਾਮਪਾਲ ਜੀ’ ‘ਤੇ ਇੱਕ ਵੀਡੀਓ ਸਾਂਝੀ ਕੀਤੀ ਹੈ। ਬੀਤੇ ਦਿਨ ਅਪਲੋਡ ਕੀਤੀ ਗਈ ਇਸ ਵੀਡੀਓ ਵਿੱਚ ਡਾ ਨਵਜੋਤ ਕੌਰ ਸਿੱਧੂ, ਰਾਮਪਾਲ ਤੋਂ ਆਸ਼ੀਰਵਾਦ ਲੈਂਦੀ ਹੋਈ ਦਿਖਾਈ ਦੇ ਰਹੀ ਹੈ। ਆਸ਼ਰਮ ਵਿੱਚ ਰਾਮਪਾਲ ਨਾਲ ਹੋਈ ਸੰਖੇਪ ਗੱਲਬਾਤ ਦੌਰਾਨ ਡਾ ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਉਸ ਨੂੰ ਮਿਲ ਕੇ ਉਨ੍ਹਾਂ ਦਾ ਮਨੋਬਲ ਵਧਿਆ ਹੈ। ਉਨ੍ਹਾਂ ਕਿਹਾ, “ਮੁਝੇ ਤੋ ਆਪਕੇ ਪਾਸ ਜੇਲ੍ਹ ਆਨਾ ਥਾ, ਭਗਵਾਨ ਨੇ ਸੁਨੀ ਆਪਕੋ ਬਾਹਰ ਬੁਲਾ ਲਿਆ। ਆਪਸੇ ਮਿਲਕੇ ਮਨੋਬਲ ਬੜਾ ਹੈ (ਭਾਵ ਮੈਂ ਤਾਂ ਤੁਹਾਨੂੰ ਜੇਲ੍ਹ ਵਿੱਚ ਹੀ ਮਿਲਣ ਆਉਣਾ ਸੀ, ਪਰ ਪ੍ਰਮਾਤਮਾ ਨੇ ਸੁਣ ਲਈ ਅਤੇ ਤੁਹਾਨੂੰ ਬਾਹਰ ਬੁਲਾ ਲਿਆ। ਤੁਹਾਡੇ ਨਾਲ ਮਿਲ ਕੇ ਮੇਰਾ ਹੌਸਲਾ ਵਧਿਆ ਹੈ)।”

ਲਗਪਗ 11 ਸਾਲ ਜੇਲ੍ਹ ਵਿੱਚ ਕੱਟਣ ਤੋਂ ਬਾਅਦ ਬਾਹਰ ਆਇਆ ਰਾਮਪਾਲ, ਅੱਜਕਲ੍ਹ ਸੋਨੀਪਤ ਜ਼ਿਲ੍ਹੇ ਦੇ ਧਨਾਨਾ ਪਿੰਡ ਵਿੱਚ ਬਣੇ ਆਪਣੇ ਆਸ਼ਰਮ ਵਿੱਚ ਰਹਿ ਰਿਹਾ ਹੈ। ਰਾਮਪਾਲ ਲੰਘੀ 10 ਅਪਰੈਲ ਨੂੰ ਹਿਸਾਰ ਦੀ ਜੇਲ੍ਹ ਵਿੱਚੋਂ ਬਾਹਰ ਆਇਆ ਸੀ। ਉਸ ਉੱਤੇ ਕਤਲ, ਕਤਲ ਦੀ ਕੋਸ਼ਿਸ਼ ਅਤੇ ਦੇਸ਼ ਧਰੋਹ ਸਮੇਤ ਕਈ ਗੰਭੀਰ ਅਪਰਾਧਿਕ ਮਾਮਲੇ ਦਰਜ ਸਨ।

Related posts

ਅਸ਼ਲੀਲ ਗੀਤ ਮਾਮਲਾ: ਹਨੀ ਸਿੰਘ ਨੇ ਆਪਣੀ ਆਵਾਜ਼ ਦੇ ਦਿੱਤੇ ਨਮੂਨੇ

admin

ਸੀਐੱਮ ਚੰਨੀ ਬੋਲੇ – ਪੀਐੱਮ ਦੀ ਸੁਰੱਖਿਆ ‘ਚ ਨਹੀਂ ਹੋਈ ਕੋਈ ਚੂਕ

Bunty

ਲਾਅ ਦੇ ਵਿਦਿਆਰਥੀਆਂ ਵਲੋਂ ਸਿਖਲਾਈ ਪ੍ਰੋਗਰਾਮ ਦੇ ਹਿੱਸੇ ਵਜੋਂ ਪੁਲਿਸ ਸਟੇਸ਼ਨ ਦਾ ਦੌਰਾ

admin