India

ਡੇਪਸਾਂਗ ਅਤੇ ਡੇਮਚੋਕ ਤੋਂ 90 ਫ਼ੀਸਦੀ ਭਾਰਤੀ ਤੇ ਚੀਨੀ ਜਵਾਨਾਂ ਦੀ ਵਾਪਸੀ

ਨਵੀਂ ਦਿੱਲੀ – ਰੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਭਾਰਤ ਅਤੇ ਚੀਨ ਦਰਮਿਆਨ ਹੋਏ ਸਮਝੌਤੇ ਤਹਿਤ ਦੋਵੇਂ ਦੇਸ਼ਾਂ ਦੇ ਅੱਸੀ ਤੋਂ 90 ਫੀਸਦੀ ਫੌਜੀਆਂ ਦੀ ਡੇਪਸਾਂਗ ਅਤੇ ਡੇਮਚੋਕ ਤੋਂ ਵਾਪਸੀ ਹੋ ਚੁੱਕੀ ਹੈ। ਇਸ ਪ੍ਰਕਿਰਿਆ ਤਹਿਤ ਦੋਵੇਂ ਦੇਸ਼ਾਂ ਦੀਆਂ ਫੌਜਾਂ ਆਪਣੇ ਆਧਾਰੀ ਢਾਂਚੇ ਨੂੰ ਪਿੱਛੇ ਹਟਾਉਣਗੀਆਂ। ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ 29 ਅਕਤੂਬਰ ਤੱਕ ਮੁਕੰਮਲ ਹੋਣ ਦੀ ਸੰਭਾਵਨਾ ਹੈ।
ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ ਭਾਰਤ ਅਤੇ ਚੀਨ ਨੇ ਇਸ ਮਹੀਨੇ ਦੇ ਅੰਤ ਵਿੱਚ ਪੂਰਬੀ ਲੱਦਾਖ ਵਿੱਚ ਅਸਲ ਕੰਟਰੋਲ ਰੇਖਾ (ਐਨਏਸੀ) ਦੇ ਨਾਲ ਆਪਣੇ ਫੌਜੀਆਂ ਵੱਲੋਂ ਮੁੜ ਗਸ਼ਤ ਸ਼ੁਰੂ ਕਰਨ ਲਈ ਸਹਿਮਤੀ ਦੇ ਦਿੱਤੀ ਸੀ। ਇਸ ਤੋਂ ਪਹਿਲਾਂ ਦੋਵੇਂ ਧਿਰਾਂ ਇੱਕ-ਦੂਜੇ ਦੇ ਗਸ਼ਤ ਰੂਟਾਂ ਨੂੰ ਰੋਕਣ ਲਈ ਬਣਾਏ ਗਏ ਸਾਰੇ ਅਸਥਾਈ ਢਾਂਚੇ ਨੂੰ ਹਟਾਉਣ ’ਤੇ ਸਹਿਮਤ ਹੋਈਆਂ ਸਨ ਜਿਸ ਤਹਿਤ ਦੋਵਾਂ ਦੇਸ਼ਾਂ ਦੇ ਫੌਜੀ ਵਾਪਸੀ ਕਰ ਰਹੇ ਹਨ।

Related posts

ਸੀਨੀਅਰ ਪੱਤਰਕਾਰ ਵਿਨੋਦ ਦੁਆ ਦਾ ਦੇਹਾਂਤ, ਬੇਟੀ ਨੇ ਸੋਸ਼ਲ ਮੀਡੀਆ ‘ਤੇ ਕੀਤੀ ਪੁਸ਼ਟੀ

Bunty

ਪ੍ਰਧਾਨ ਮੰਤਰੀ ਮੁਦਰਾ ਯੋਜਨਾ ਤਹਿਤ ਕਰਜ਼ ਦਿਵਾਉਣ ਦੇ ਨਾਮ ’ਤੇ ਫਰਜ਼ੀ ਵੈਬਸਾਈਟ ਰਾਹੀਂ ਇਸ ਤਰ੍ਹਾਂ ਕੀਤੀ ਜਾ ਰਹੀ ਸੀ ਠੱਗੀ

Bunty

ਪਟਿਆਲਾ ਤੋਂ ‘ਆਪ’ ਦੇ ਸਾਬਕਾ ਸਾਂਸਦ ਧਰਮਵੀਰ ਗਾਂਧੀ ਕਾਂਗਰਸ ’ਚ ਸ਼ਾਮਲ

Bunty