International

ਡੈਨਮਾਰਕ ਦੀ ਵਿਕਟੋਰੀਆ ਕੇਜਾਰ ਨੇ ਜਿੱਤਿਆ 73ਵਾਂ ਮਿਸ ਯੂਨੀਵਰਸ ਦਾ ਤਾਜ

ਮੈਕਸੀਕੋ ਸਿਟੀ – ਮੈਕਸੀਕੋ ਵਿੱਚ ਹੋਏ 73ਵੇਂ ਮਿਸ ਯੂਨੀਵਰਸ ਮੁਕਾਬਲੇ ਦੇ ਨਤੀਜੇ ਸਾਹਮਣੇ ਆ ਗਏ ਹਨ, ਵਿਕਟੋਰੀਆ ਕੇਜਾਰ ਨੂੰ ਮਿਸ ਯੂਨੀਵਰਸ 2024 ਦਾ ਤਾਜ ਪਹਿਨਾਇਆ ਗਿਆ ਹੈ, ਉਸ ਨੇ 125 ਦੇਸ਼ਾਂ ਦੇ ਸਾਰੇ ਪ੍ਰਤੀਯੋਗੀਆਂ ਨੂੰ ਹਰਾ ਕੇ ਇਹ ਖਿਤਾਬ ਜਿੱਤਿਆ ਹੈ।ਤੁਹਾਨੂੰ ਦੱਸ ਦੇਈਏ ਕਿ ਭਾਰਤ ਦੀ ਰੀਆ ਸਿੰਘਾ ਨੇ ਵੀ ਮਿਸ ਯੂਨੀਵਰਸ 2024 ਵਿੱਚ ਹਿੱਸਾ ਲਿਆ ਸੀ ਪਰ ਉਸ ਦਾ ਮਿਸ ਯੂਨੀਵਰਸ ਬਣਨ ਦਾ ਸੁਪਨਾ ਅਧੂਰਾ ਰਹਿ ਗਿਆ। ਰੀਆ ਸਿੰਘਾ ਨੂੰ ਲੈ ਕੇ ਉਮੀਦਾਂ ਸਨ ਕਿ ਉਹ ਮਿਸ ਯੂਨੀਵਰਸ ਦਾ ਖਿਤਾਬ ਜਿੱਤ ਸਕਦੀ ਹੈ ਕਿਉਂਕਿ ਉਸ ਨੇ ਖੁਦ ਨੂੰ ਇਸ ਤਰ੍ਹਾਂ ਪੇਸ਼ ਕੀਤਾ ਸੀ ਕਿ ਉਸ ਦੀ ਕਾਫੀ ਚਰਚਾ ਹੋ ਰਹੀ ਸੀ।ਜਾਣਕਾਰੀ ਲਈ ਦੱਸ ਦੇਈਏ ਕਿ ਮੈਕਸੀਕੋ ‘ਚ ਆਯੋਜਿਤ ਮਿਸ ਯੂਨੀਵਰਸ ਦੇ ਗ੍ਰੈਂਡ ਫਿਨਾਲੇ ਤੋਂ ਪਹਿਲਾਂ ਰੀਆ ਸਿੰਘਾ ਬਹੁਤ ਹੀ ਸ਼ਾਨਦਾਰ ਆਊਟਫਿਟ ‘ਚ ਨਜ਼ਰ ਆਈ ਸੀ, ਉਸ ਨੇ ਗੋਲਡਨ ਬਰਡ ਬਣ ਕੇ ਪੂਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਸੀ, ਉਸ ਦੇ ਆਊਟਫਿਟ ਦੀ ਕਾਫੀ ਚਰਚਾ ਹੋਈ ਸੀ। ਕਿਉਂਕਿ ਉਸਨੇ ਸੋਨੇ ਦੇ ਪੰਛੀ ਦੇ ਰੂਪ ਵਿੱਚ ਆਪਣੇ ਪਹਿਰਾਵੇ ਰਾਹੀਂ ਭਾਰਤ ਦੀ ਨੁਮਾਇੰਦਗੀ ਕੀਤੀ।ਭਾਰਤ ਦੀ ਰੀਆ ਸਿੰਘਾ ਨੇ ਸਿਖਰਲੇ 30 ਵਿੱਚ ਆਪਣੀ ਥਾਂ ਬਣਾਈ ਸੀ, ਪਰ ਉਹ ਸਿਖਰਲੇ 12 ਵਿੱਚ ਆਪਣੀ ਥਾਂ ਨਹੀਂ ਬਣਾ ਸਕੀ। ਚੋਟੀ ਦੇ 5 ਵਿੱਚ ਆਪਣੀ ਜਗ੍ਹਾ ਬਣਾਉਣ ਵਾਲੇ ਮੁਕਾਬਲੇਬਾਜ਼ ਹਨ – ਸੁਚਤਾ ਚੁਆਂਗਸਰੀ, ਇਲੀਆਨਾ ਮਾਰਕੇਜ਼, ਵਿਕਟੋਰੀਆ ਕਜਾਰ, ਮਾਰੀਆ ਫਰਨਾਂਡਾ, ਚਿਦਿਮਾ ਅਦੇਤਸ਼ੀਨਾ£ ਇਨ੍ਹਾਂ ਪੰਜ ਪ੍ਰਤੀਯੋਗੀਆਂ ਵਿੱਚੋਂ, ਜਿਨ੍ਹਾਂ ਨੇ ਚੋਟੀ ਦੇ 2 ਵਿੱਚ ਜਗ੍ਹਾ ਬਣਾਈ, ਉਨ੍ਹਾਂ ਵਿੱਚ ਵਿਕਟੋਰੀਆ ਕਜਾਰ ਅਤੇ ਚਿਦਿਮਾ ਅਦੇਤਸ਼ੀਨਾਹਨ, ਜਦੋਂ ਕਿ ਡੈਨਮਾਰਕ ਦੀ ਵਿਕਟੋਰੀਆ ਕਜਾਰ ਜੇਤੂ ਬਣੀ।

Related posts

ਪਾਕਿਸਤਾਨ ਦੇ ਪਰਮਾਣੂ ਪ੍ਰੋਗਰਾਮ ਤੋਂ ਵਿਸ਼ਵ ਸੁਰੱਖਿਆ ਨੂੰ ਖ਼ਤਰਾ

Bunty

ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਅਤੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਚਾਨਕ ਯੂਕਰੇਨ ਪਹੁੰਚੇ, ਜਤਾਇਆ ਸਮਰਥਨ

Bunty

ਅਮਰੀਕਾ ਦੇ ਓਹੀਓ ‘ਚ ਅੰਨ੍ਹੇਵਾਹ ਗੋਲੀਬਾਰੀ, 4 ਲੋਕਾਂ ਦੀ ਮੌਤ; ਪੁਲਿਸ ਹਮਲਾਵਰ ਦੀ ਭਾਲ ‘ਚ ਜੁਟੀ

Bunty