International

ਢਾਕਾ ਮੈਟਰੋ ਨੇ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ

ਢਾਕਾ – ਬੰਗਲਾਦੇਸ਼ ਵਿੱਚ ਬੇਮਿਸਾਲ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਯਾਤਰੀਆਂ ਲਈ ਬੰਦ ਰਹਿਣ ਤੋਂ ਇੱਕ ਮਹੀਨੇ ਬਾਅਦ ਢਾਕਾ ਮੈਟਰੋ ਨੇ ਐਤਵਾਰ ਨੂੰ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ। ਇੱਕ ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ ਦੋ ਸਟੇਸ਼ਨ – ਮੀਰਪੁਰ 10 ਅਤੇ ਕਾਜ਼ੀਪਾੜਾ – ਬੰਦ ਰਹਿਣਗੇ। ਮੈਟਰੋ ਸੇਵਾ ਮੁੜ ਸ਼ੁਰੂ ਹੋਣ ਨਾਲ ਵਿਦਿਆਰਥੀਆਂ ਅਤੇ ਦਫ਼ਤਰ ਜਾਣ ਵਾਲਿਆਂ ਨੂੰ ਰਾਹਤ ਮਿਲੀ ਕਿਉਂਕਿ ਉਨ੍ਹਾਂ ਨੂੰ ਆਪਣੀ ਮੰਜ਼ਿਲ ਤੱਕ ਪਹੁੰਚਣ ਲਈ ਰੋਜ਼ਾਨਾ ਢਾਕਾ ਦੇ ਭਾਰੀ ਟ੍ਰੈਫਿਕ ਜਾਮ ਵਿੱਚੋਂ ਲੰਘਣਾ ਪੈਂਦਾ ਸੀ। ਅਧਿਕਾਰਤ ਨੋਟੀਫਿਕੇਸ਼ਨ ਅਨੁਸਾਰ,ਮੈਟਰੋ ਸੇਵਾਵਾਂ ਸਵੇਰੇ 7 ਵਜੇ ਦੇ ਕਰੀਬ ਬਹਾਲ ਹੋ ਗਈਆਂ। ਜੁਲਾਈ ‘ਚ ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੌਰਾਨ ਮੀਰਪੁਰ-10 ਅਤੇ ਕਾਜ਼ੀਪਾੜਾ ਸਟੇਸ਼ਨਾਂ ‘ਤੇ ਭੰਨਤੋੜ ਕੀਤੀ ਗਈ ਸੀ। ਢਾਕਾ ਮੈਟਰੋ ਸੇਵਾਵਾਂ ਜੁਲਾਈ ਦੇ ਤੀਜੇ ਹਫ਼ਤੇ ਯਾਤਰੀਆਂ ਲਈ ਬੰਦ ਕਰ ਦਿੱਤੀਆਂ ਗਈਆਂ ਸਨ।

Related posts

ਏਅਰ ਇੰਡੀਆ ਐਕਸਪ੍ਰੈਸ ਵਲੋਂ ਪੱਛਮੀ ਏਸ਼ੀਆ ਲਈ ਉਡਾਣਾਂ ਮੁੜ ਸ਼ੁਰੂ

admin

ਸੰਯੁਕਤ ਅਰਬ ਅਮੀਰਾਤ ’ਚ ਹਾਦਸੇ ਦੌਰਾਨ 4 ਫੌਜੀਆਂ ਦੀ ਮੌਤ,

Bunty

ਕੋਰੋਨਾ ਨਾਲੋਂ ਵੀ ਤੇਜ਼ੀ ਨਾਲ ਫੈਲਦਾ ਹੈ ‘ਮਾਰਬਰਗ ਵਾਇਰਸ’, ਘਾਨਾ ‘ਚ ਦਿੱਤੀ ਦਸਤਕ ; WHO ਅਲਰਟ

Bunty