International

ਤਹਿਰਾਨ ’ਚ ਰੇਤੀਲੇ ਤੂਫ਼ਾਨ ਕਾਰਨ ਸਕੂਲ ਤੇ ਦਫ਼ਤਰ ਬੰਦ

ਤਹਿਰਾਨ –  ਈਰਾਨ ਦੀ ਰਾਜਧਾਨੀ ਤੇ ਦੱਖਣੀ ਖੇਤਰ ਵਿੱਚ ਰੇਤੀਲੇ ਤੂਫ਼ਾਨ ਕਾਰਨ ਸੋਮਵਾਰ ਨੂੰ ਤਹਿਰਾਨ ’ਚ ਸਕੂਲ ਤੇ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਗਏ। ਸਰਕਾਰੀ ਟੀਵੀ ਨੇ ਹਵਾ ਦੀ ਮਾੜੀ ਗੁਣਵੱਤਾ ਬਾਰੇ ਚੇਤਾਵਨੀ ਦਿੱਤੀ ਹੈ ਤੇ ਬਜ਼ੁਰਗਾਂ, ਬੀਮਾਰਾਂ ਅਤੇ ਬੱਚਿਆਂ ਨੂੰ ਸਾਵਧਾਨੀ ਵਰਤਣ ਦੀ ਸਲਾਹ ਦਿੱਤੀ ਹੈ। ਖਬਰ ਵਿਚ ਕਿਹਾ ਗਿਆ ਹੈ ਕਿ ਤਹਿਰਾਨ ਸਟਾਕ ਐਕਸਚੇਂਜ ਤੇ ਬੈਂਕ ਖੁੱਲ੍ਹੇ ਰਹਿਣਗੇ। ਇਹ ਦੂਜੀ ਵਾਰ ਹੈ ਜਦੋਂ ਤਹਿਰਾਨ ਨੇ ਸਕੂਲ ਤੇ ਸਰਕਾਰੀ ਦਫ਼ਤਰ ਬੰਦ ਕੀਤੇ ਹਨ ਤੇ ਅੱਧ ਅਪ੍ਰੈਲ ਤੋਂ ਬਾਅਦ ਇਹ ਚੌਥਾ ਸਭ ਤੋਂ ਭਿਆਨਕ ਰੇਤੀਲਾ ਤੂਫ਼ਾਨ ਹੈ। ਰੇਤੀਲੇ ਤੂਫ਼ਾਨ ਦੀ ਪਛਾਣ ਤੋਂ ਬਾਅਦ ਮਈ ’ਚ ਪਹਿਲੀ ਵਾਰ ਤਹਿਰਾਨ ’ਚ ਸਕੂਲ ਅਤੇ ਸਰਕਾਰੀ ਦਫ਼ਤਰ ਬੰਦ ਕਰ ਦਿੱਤੇ ਗਏ ਸਨ। ਹਾਲਾਂਕਿ, ਇਰਾਕ ਦੀ ਸਰਹੱਦ ਨਾਲ ਲੱਗਦੇ ਦੇਸ਼ ਦੇ ਪੱਛਮੀ ਹਿੱਸੇ ’ਚ ਰੇਤੀਲੇ ਤੂਫ਼ਾਨ ਕਾਰਨ ਸਕੂਲ ਤੇ ਦਫ਼ਤਰ ਅਕਸਰ ਬੰਦ ਕੀਤੇ ਜਾਂਦੇ ਹਨ। ਤਹਿਰਾਨ ਦੁਨੀਆ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰਾਂ ਵਿੱਚੋਂ ਇੱਕ ਹੈ।

Related posts

ਰੂਸੀ ਹਮਲੇ ਦੇ ਖ਼ਤਰੇ ਕਾਰਨ ਯੂਕਰੇਨ ਵਿਚਲਾ ਅਮਰੀਕੀ ਦੂਤਾਵਾਸ ਬੰਦ

Bunty

ਰੂਸ ਤੇ ਹਮਲੇ ਲਈ ਬਿ੍ਰਟੇਨ ਤਿਆਰ ! ਭੁਲੇਖੇ ਚ ਨਾ ਰਹੇ ਕੋਈ…

Bunty

ਅਮਰੀਕਾ ਨੇ 12 ਚੀਨੀ ਕੰਪਨੀਆਂ ਨੂੰ ਕੀਤਾ ਬਲੈਕ ਲਿਸਟ

Bunty